NewsBreaking NewsD5 specialIndia

ਚੀਨ ਤੇ ਪਾਕਿਸਤਾਨ ਦੀਆਂ ਚੀਕਾਂ ਕਢਾਉਣਗੇ ਰਾਫੇਲ ਜਹਾਜ਼ !

ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੇ ਬੇੜੇ ‘ਚ ਪੰਜ ਸੁਪਰਸੋਨਿਕ ਫਾਈਟਰ ਜਹਾਜ਼ ਰਾਫੇਲ ਸ਼ਾਮਲ ਹੋ ਗਏ ਹਨ। ਜਿੰਨ੍ਹਾਂ ਦੀ ਅੰਬਾਲਾ ਏਅਰਬੇਸ ‘ਤੇ ਲੈਂਡਿੰਗ ਹੋਈ ਇਸ ਯਾਦਗਾਰੀ ਪਲ ਮੌਕੇ ਵਾਟਰ ਸੈਲਿਊਟ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਨ੍ਹਾਂ ਪੰਜਾਂ ਰਾਫੇਲ ਫਾਈਟਰ ਜਹਾਜ਼ਾਂ ਨੂੰ ਦੋ ਸੁਖੋਈ MKI ਜਹਾਜ਼ ਐਸਕੋਰਟ ਕਰ ਰਹੇ ਸਨ। ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਰਾਫੇਲ ਦੀ ਖਾਸੀਅਤ ਕੀ ਹੈ। ਤਾਂ ਆਉ ਜਾਣਦੇ ਹਾਂ 27 ਜੁਲਾਈ ਤੋਂ ਸਿਖਲਾਈ ਪ੍ਰਾਪਤ ਪਾਇਲਟ 7 ਹਜ਼ਾਰ 364 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰਾਫੇਲ ਜਹਾਜ਼ਾਂ ਨੂੰ ਭਾਰਤ ਲੈ ਕੇ ਆਏ ਹਨ।

ਗਰੀਬੀ ਕੀ ਹੁੰਦੀ ਐ ਏਸ ਮਾਂ ਨੂੰ ਪੁੱਛੋ, ਕੋਈ ਮਦਦ ਕਰ ਸਕਦੈ ਤਾਂ ਜ਼ਰੂਰ ਕਰੋ | ਕਮਾਉਣ ਵਾਲਾ ਵੀ ਕੋਈ ਨੀ

ਸੀਰੀਆ ਅਤੇ ਇਰਾਕ ‘ਚ ਰਾਫੇਲ ਦੀ ਵਰਤੋਂ ਬੰਬ ਸੁੱਟਣ ਲਈ ਕੀਤੀ ਗਈ ਸੀ। ਇਹ ਜਹਾਜ਼ 3 ਹਜ਼ਾਰ 800 ਕਿਲੋਮੀਟਰ ਤੱਕ ਉਡਾਣ ਭਰ ਸਕਦਾ ਹੈ। ਖ਼ਾਸ ਗੱਲ ਇਹ ਵੀ ਕਿ ਹਵਾਈ ਫੌਜ ਭਾਰਤ ‘ਚ ਰਹਿ ਕੇ ਹੀ ਪਾਕਿਸਤਾਨ ਅਤੇ ਚੀਨ ਨੂੰ ਮੂੰਹ ਤੋੜ ਜਵਾਬ ਦੇ ਸਕਦੀ ਹੈ। ਰਾਫੇਲ ‘ਚ ਹਵਾ ਤੋਂ ਜ਼ਮੀਨ ‘ਚ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਹਨ। ਇਨ੍ਹਾਂ ਜਹਾਜ਼ਾ ‘ਚ ਮੈਟੇਆਰ ਅਤੇ ਸਕੈਲਪ ਵਰਗੀਆਂ ਸਟੇਟ ਆਫ ਦਿ ਆਰਟ ਮਿਜ਼ਾਈਲਾਂ ਲੱਗੀਆਂ ਹਨ।

🔴 LIVE 🔴 ਅਕਾਲੀ ਦਲ ਨੂੰ ਇਕ ਹੋਰ ਝਟਕਾ, ਭਾਜਪਾ ਵੀ ਬਾਦਲਾਂ ਦੇ ਖਿਲਾਫ਼ ਹੋਈ, ਕਰਤਾ ਵੱਡਾ ਐਲਾਨ!

ਇਨ੍ਹਾਂ ਜਹਾਜ਼ਾਂ ਦੀ ਖਾਸੀਅਤ ਇਸ ਦੀ ਬਿਆਂਡ ਵਿਜ਼ੁਅਲ ਹੈ। ਕੁਲ 150 ਕਿਲੋਮੀਟਰ ਦੀ ਮਾਰ ਕਰਨ ਵਾਲੀ ਸਮਰੱਥਾ ਵਾਲੀ ਇਹ ਰਣਨੀਤਕ ਮਿਜ਼ਾਈਲ ਹਵਾ ਤੋਂ ਹਵਾ ‘ਚ ਨਿਸ਼ਾਨਾ ਲਗਾ ਸਕਦੀ ਹੈ। ਭਾਰਤ ਨੇ ਫਰਾਂਸ ਨਾਲ ਸਾਲ 2016 ‘ਚ 36 ਰਾਫੇਲ ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਸੀ। ਫਰਾਂਸ ਇਸ ਨੂੰ 7.87 ਅਰਬ ਯੂਰੋ ‘ਚ ਦੇਣ ਲਈ ਰਾਜ਼ੀ ਹੋਇਆ ਸੀ। ਲਿਹਾਜ਼ਾ ਅੱਜ ਭਾਰਤ ਲਈ ਖ਼ਾਸ ਤੇ ਇਤਿਹਾਸਕ ਦਿਨ ਹੈ। ਜਦੋਂ ਹਵਾਈ ਫ਼ੌਜ ਦੇ ਬੇੜੇ ‘ਚ 5 ਫਾਈਟਰ ਜਹਾਜ਼ ਰਾਫੇਲ ਸ਼ਾਮਲ ਹੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button