Breaking NewsD5 specialInternationalNewsTop News

ਚੀਨ ‘ਚ ਬਰਫੀਲੇ ਤੂਫਾਨ ਨੂੰ ਲੈ ਕੇ Yellow Alert ਜਾਰੀ

ਬੀਜਿੰਗ : ਚੀਨ ਦੇ ਮੌਸਮ ਵਿਭਾਗ ਨੇ ਵੀਰਵਾਰ ਨੂੰ ਦੇਸ਼ ਦੇ ਕੁਝ ਇਲਾਕਿਆਂ ‘ਚ ਭਾਰੀ ਬਰਫ਼ਬਾਰੀ ਅਤੇ ਬਰਫ਼ੀਲੇ ਤੂਫਾਨ ਦੀ ਸ਼ੰਕਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਸ਼ੁੱਕਰਵਾਰ ਸਵੇਰ ਤੱਕ ਗਾਂਸੁ, ਸ਼ਾਂਕਸੀ, ਹੇਨਾਨ, ਹੁਬੇਈ ਅਤੇ ਅਨਹੁਈ ਦੇ ਕੁਝ ਹਿੱਸਿਆਂ ਵਿਚ ਚਾਰ ਤੋਂ ਅੱਠ ਸੈਂਟੀਮੀਟਰ ਬਰਫ਼ਬਾਰੀ ਹੋ ਸਕਦੀ ਹੈ।

ਸਪਰੀਮ ਕੋਰਟ ਵਲੋਂ ਮਜੀਠੀਆ ਨੂੰ ਵੱਡੀ ਰਾਹਤ, ਆਇਆ ਵੱਡਾ ਫ਼ੈਸਲਾ! ||D5 Channel Punjabi

ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਝ ਖੇਤਰਾਂ ਵਿਚ 10 ਸੈਂਟੀਮੀਟਰ ਤੋਂ ਵੱਧ ਬਰਫ਼ਬਾਰੀ ਹੋ ਸਕਦੀ ਹੈ । ਮੌਸਮ ਵਿਗਿਆਨ ਕੇਂਦਰ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਸਥਾਨਕ ਪ੍ਰਸ਼ਾਸਨ ਨੂੰ ਸੜਕਾਂ , ਰੇਲਵੇ , ਬਿਜਲੀ ਅਤੇ ਦੂਰ ਸੰਚਾਰ ਸੇਵਾਵਾਂ ਲਈ ਸਾਵਧਾਨੀ ਵਾਲੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ । ਚੀਨ ਵਿਚ ਚਾਰ ਪੱਧਰੀ ਮੌਸਮ ਚਿਤਾਵਨੀ ਪ੍ਰਣਾਲੀ ਜਾਰੀ ਕੀਤੀ ਗਈ ਹੈ ਜਿਸ ਵਿਚ ਰੈੱਡ ਮਤਲਬ ਲਾਲ ਸਭ ਤੋਂ ਗੰਭੀਰ , ਇਸ ਮਗਰੋਂ ਗੰਭੀਰਤਾ ਦੇ ਘੱਟ ਹੋਣ ਨਾਲ ਓਰੇਂਜ ( ਨਾਰੰਗੀ ) , ਯੇਲੋ ( ਪੀਲਾ ) ਅਤੇ ਬਲੂ ( ਨੀਲਾ ) ਚਿਤਾਵਨੀ ਜਾਰੀ ਕੀਤੀ ਜਾਂਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button