ਚੀਨ ‘ਚ ਚਾਕੂ ਨਾਲ ਹਮਲੇ ਦੀ ਘਟਨਾ ‘ਚ ਛੇ ਲੋਕਾਂ ਦੀ ਮੌਤ, 14 ਜਖ਼ਮੀ
ਬੀਜਿੰਗ : ਪੂਰਬੀ ਚੀਨ ‘ਚ ਚਾਕੂ ਨਾਲ ਹਮਲੇ ਦੀ ਘਟਨਾ ‘ਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ 14 ਲੋਕ ਜਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਬਾਰੇ ‘ਚ ਦੱਸਿਆ। ਹਾਲ ਦੇ ਹਫ਼ਤੇ ‘ਚ ਗੁਸਾਏ ਲੋਕਾਂ ਵੱਲੋਂ ਆਮ ਨਾਗਰਿਕਾਂ ‘ਤੇ ਹਮਲੇ ਦੀ ਇਹ ਤੀਜੀ ਘਟਨਾ ਹੈ। ਅਨਹੁਈ ਪ੍ਰਾਂਤ ਦੇ ਆਨਛਿੰਗ ਸ਼ਹਿਰ ‘ਚ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਹੁਆਈਨਿੰਗ ਕਾਊਂਟੀ ਤੋਂ ਵੂ ਨਾਮਕ 25 ਸਾਲ ਦਾ ਬੇਰੁਜ਼ਗਾਰ ਨੌਜ਼ਵਾਨ ਨੇ ਸ਼ਨੀਵਾਰ ਨੂੰ ਗ਼ੁੱਸੇ ‘ਚ ਆ ਕੇ ਲੋਕਾਂ ‘ਤੇ ਹਮਲਾ ਕੀਤਾ। ਉਹ ਪਰਿਵਾਰਕ ਸਮੱਸਿਆਵਾਂ ਨਾਲ ਜੂਝ ਰਿਹਾ ਸੀ।
🔴LIVE| 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਦਿੱਤੀ ਵੱਡੀ ਖੁਸ਼ਖਬਰੀ || D5 Channel Punjabi
ਨਗਰ ਨਿਗਮ ਪ੍ਰਸ਼ਾਸਨ ਨੇ ਇਕ ਬਿਆਨ ‘ਚ ਕਿਹਾ, ‘ਉਸ ਨੇ ਪਰਿਵਾਰਕ ਪਰੇਸ਼ਾਨੀਆਂ ਕਾਰਨ ਨਿਰਾਸ਼ਾ ਅਤੇ ਗੁੱਸੇ ‘ਚ ਆ ਕੇ 6 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਘਟਨਾ ‘ਚ ਜ਼ਖ਼ਮੀ 6 ਲੋਕਾਂ ਨੇ ਐਤਵਾਰ ਨੂੰ ਦਮ ਤੋੜ ਦਿੱਤਾ ਅਤੇ 14 ਹੋਰ ਦਾ ਇਲਾਜ਼ ਚੱਲ ਰਿਹਾ ਹੈ। ਇਕ ਜ਼ਖ਼ਮੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦੋਂਕਿ 13 ਹੋਰ ਦੀ ਹਾਲਤ ਸਥਿਰ ਹੈ। ਇੰਟਰਨੈਟ ’ਤੇ ਮੌਜੂਦ ਵੀਡੀਓ ਵਿਚ ਸ਼ਹਿਰ ਦੇ ਮੱਧ ਵਿਚ ਰੇਨਮਿਨ ਰੋਡ ਨੇੜੇ ਇਕ ਸੜਕ ’ਤੇ ਕਈ ਪੈਦਲ ਯਾਤਰੀ ਖ਼ੂਨ ਨਾਲ ਲੱਥਪਥ ਜ਼ਖ਼ਮੀ ਹਾਲਤ ਵਿਚ ਨਜ਼ਰ ਆ ਰਹੇ ਹਨ ਅਤੇ ਜ਼ਮੀਨ ’ਤੇ ਖ਼ੂਨ ਡੁੱਲਿਆ ਹੋਇਆ ਹੈ।
ਹੁਣੇ ਹੀ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬੀਜੇਪੀ ਦੇ ਵੱਡੇ ਮੰਤਰੀ ਦੀ ਕਿਸਾਨਾਂ ਨੂੰ ਪੂਰੀ ਸਪੋਟ!
ਪੁਲਿਸ ਸ਼ੱਕੀ ਨੂੰ ਕਾਬੂ ਕਰਕੇ ਘਟਨਾ ਸਥਾਨ ਤੋਂ ਲੈ ਗਈ। ਪਿਛਲੇ 2 ਹਫ਼ਤਿਆਂ ਵਿਚ ਚੀਨ ਵਿਚ ਇਸ ਤਰ੍ਹਾਂ ਦੇ ਹਮਲੇ ਦੀ ਇਹ ਤੀਜੀ ਘਟਨਾ ਹੈ। 22 ਮਈ ਨੂੰ ਉਤਰ-ਪੂਰਬੀ ਸ਼ਹਿਰ ਦਾਲਿਆਨ ਵਿਚ ਭੀੜ ਨੂੰ ਕਾਰ ਨਾਲ ਕੁਚਲਣ ਦੀ ਘਟਨਾ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਮਾਮਲੇ ਵਿਚ ਲਿਯੂ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਦੱਸਿਆ ਕਿ ਨਿਵੇਸ਼ ਨਾਕਾਮ ਹੋਣ ਕਾਰਨ ਉਹ ਸਮਾਜ ਦੇ ਲੋਕਾਂ ਤੋਂ ‘ਬਦਲਾ ਲੈਣਾ’ ਚਾਹੁੰਦਾ ਸੀ। ਇਸ ਦੇ ਇਕ ਹਫ਼ਤੇ ਬਾਅਦ ਨਾਨਜਿੰਗ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.