Breaking NewsD5 specialIndiaNews

ਚਿਕਨ ਦੇਣ ਤੋਂ ਕੀਤਾ ਇਨਕਾਰ ਤਾਂ ਢਾਬੇ ‘ਚ ਲਗਾ ਦਿੱਤੀ ਅੱਗ, ਨਸ਼ੇ ‘ਚ ਧੁੱਤ ਸਨ ਆਰੋਪੀ

ਨਾਗਪੁਰ  :  ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇਰ ਰਾਤ ਨਸ਼ੇ ‘ਚ ਧੁੱਤ ਕੁਝ ਲੋਕਾਂ ਨੇ ਢਾਬੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਢਾਬੇ ਵਾਲੇ ਸ਼ਖਸ ਦੀ ਗਲਤੀ ਸਿਰਫ ਇੰਨੀ ਸੀ ਕੀ ਉਸਨੇ ਨਸ਼ੇ ‘ਚ ਧੁਤ ਵਿਅਕਤੀ ਨੂੰ ਚਿਕਨ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ, ਕਿਉਂਕਿ ਢਾਬੇ ‘ਚ ਚਿਕਨ ਖਤਮ ਹੋ ਚੁੱਕਿਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

🔴LIVE| ਬੀਜੇਪੀ ਮੰਤਰੀ ਦਾ ਵੱਡਾ ਬਿਆਨ,ਕਾਨੂੰਨ ਹੋਣਗੇ ਰੱਦ?ਹੁਣ ਕੰਬੀ ਬੀਜੇਪੀ,ਰਾਸ਼ਟਰਪਤੀ ਜਾਰੀ ਕਰੇਗਾ ਹੁਕਮ?

ਕੀ ਹੈ ਮਾਮਲਾ
ਦਰਅਸਲ ਇਹ ਪੂਰਾ ਮਾਮਲਾ ਨਾਗਪੁਰ ਦੇ ਬੇਲਤਰੋੜੀ ਇਲਾਕੇ ਦਾ ਹੈ। ਜਿੱਥੇ ਐਤਵਾਰ ਦੇਰ ਰਾਤ ਸੜਕ ਕਿਨਾਰੇ ਇੱਕ ਢਾਬੇ ‘ਤੇ 29 ਸਾਲ ਦਾ ਸ਼ੰਕਰ ਤਾਇਡੇ ਅਤੇ 19 ਸਾਲ ਦਾ ਸਾਗਰ ਪਟੇਲ ਖਾਣਾ ਖਾਣ ਪੁੱਜੇ ਸਨ। ਦੋਵਾਂ ਨੇ ਢਾਬਾ ਮਾਲਿਕ ਨੂੰ ਚਿਕਨ ਦਾ ਆਰਡਰ ਕੀਤਾ ਪਰ ਰਾਤ ਦੇ 1 ਵਜ ਰਹੇ ਸਨ ਅਤੇ ਢਾਬੇ ‘ਚ ਚਿਕਨ ਖਤਮ ਹੋ ਗਿਆ ਸੀ। ਜਿਸਦੇ ਚੱਲਦਿਆਂ ਮਾਲਿਕ ਨੇ ਦੋਵਾਂ ਨੂੰ ਚਿਕਨ ਨਾ ਮਿਲਣ ਦੀ ਗੱਲ ਕਹੀ।

ਦਿੱਲੀਓਂ ਮੁੜੇ ਲੱਖਾ ਸਿਧਾਣਾ ਦਾ ਵੱਡਾ ਬਿਆਨ !ਆਉਂਦੇ ਸਾਰ ਕੀਤਾ ਵੱਡਾ ਧਮਾਕਾ !ਸਿਆਸੀ ਆਗੂਆਂ ਦੀ ਬਣਾਈ ਰੇਲ!

ਢਾਬੇ ‘ਚ ਲਗਾ ਦਿੱਤੀ ਅੱਗ
ਇਲਜ਼ਾਮ ਹੈ ਕਿ ਢਾਬਾ ਮਾਲਿਕ ਤੋਂ ਚਿਕਨ ਖਤਮ ਦੀ ਗੱਲ ਸੁਣਦੇ ਹੀ ਸ਼ੰਕਰ ਅਤੇ ਸਾਗਰ ਭੜਕ ਗਏ ਅਤੇ ਦੋਵਾਂ ਨੇ ਢਾਬੇ ‘ਚ ਅੱਗ ਲਗਾ ਦਿੱਤੀ। ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਢਾਬੇ ਨੂੰ ਖਾਸਾ ਨੁਕਸਾਨ ਹੋਇਆ ਹੈ।

🔴LIVE| ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਮੰਨਿਆ ਮੋਦੀ ?

ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਫਿਲਹਾਲ ਇਸ ਘਟਨਾ ਤੋਂ ਬਾਅਦ ਢਾਬਾ ਮਾਲਿਕ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੋਵਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਾਗਪੁਰ ਤੋਂ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ। ਤੱਦ ਮਾਨਕਪੁਰ ਇਲਾਕੇ ‘ਚ ਇੱਕ ਸ਼ਖਸ ਨੇ ਆਪਣੇ ਦੋਸਤ ਦੀ ਸਿਰਫ ਇਸ ਲਈ ਹੱਤਿਆ ਕਰ ਦਿੱਤੀ ਸੀ ਕਿਉਂਕਿ ਉਸਨੇ ਆਂਡਾ ਕਰੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ।  ਵਾਰਦਾਤ ਤੋਂ ਪਹਿਲਾਂ ਦੋਵਾਂ ਨੇ ਸ਼ਰਾਬ ਪੀਤੀ ਸੀ ਪਰ ਬਾਅਦ ‘ਚ ਦੋਵਾਂ  ਦੇ ਵਿੱਚ ਲੜਾਈ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button