PunjabTop News

ਚਚੇਰੀ ਭੈਣ ਨਾਲ ਦੋ ਸਕੇ ਭਰਾਵਾਂ ਨੇ ਕੀਤਾ ਬਲਾਤਕਾਰ

ਫਾਜ਼ਿਲਕਾ ‘ਚ ਆਪਣੀ ਚਚੇਰੀ ਭੈਣ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਥਾਣਾ ਖੂਈਖੇੜਾ ਦੀ ਪੁਲਿਸ ਨੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਦੋਸ਼ ਹਨ ਕਿ ਦੋਵਾਂ ਨੇ ਬਲਾਤਕਾਰ ਕਰਨ ਦੇ ਨਾਲ-ਨਾਲ ਲੜਕੀ ਦੀ ਵੀਡੀਓ ਵੀ ਬਣਾਈ ਤੇ ਲੜਕੀ ਨੂੰ ਬਲੈਕਮੇਲ ਕੀਤਾ। ਭਰਾਵਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਮੈਡੀਕਲ ਕਰਵਾਉਣ ਲਈ ਮੁਲਜ਼ਮਾਂ ਨੂੰ ਸਰਕਾਰੀ ਹਸਪਤਾਲ ਲੈ ਕੇ ਪਹੁੰਚੀ ਪੁਲਿਸ ਟੀਮ ਦੇ ਅਧਿਕਾਰੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ 10 ਫਰਵਰੀ 2024 ਨੂੰ ਇੱਕ ਕੇਸ ਦਰਜ ਹੋਇਆ ਸੀ ਜਿਸ ਵਿੱਚ ਇੱਕ ਲੜਕੀ ਨੇ ਦੱਸਿਆ ਸੀ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ।

ਉਹ ਫਾਜ਼ਿਲਕਾ ਦੇ ਪਿੰਡ ਪਤਰੇਵਾਲਾ ‘ਚ ਆਪਣੇ ਮਾਮੇ ਦੇ ਘਰ ਰਹਿੰਦੀ ਹੈ, ਉਸ ਨੇ ਦੋਸ਼ ਲਾਇਆ ਕਿ ਉਸ ਦੇ ਮਾਮਾ ਅਤੇ ਮਾਮੀ ਘਰ ਨਹੀਂ ਸਨ, ਜਿਸ ਕਾਰਨ ਉਸ ਦੇ ਤਾਏ ਦੇ ਲੜਕੇ ਇੱਥੇ ਆਏ ਤੇ ਉਸ ਨਾਲ ਜ਼ਬਰਦਸਤੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button