Breaking NewsD5 specialIndiaNewsPoliticsPunjab

ਘੱਟ ਗਿਣਤੀਆਂ ਨਾਲ ਪੰਗਾ ਪਿਆ ਮਹਿੰਗਾ | LIVE ਦੇਖੋ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ

ਨਵੀਂ ਦਿੱਲੀ : ਪਾਕਿਸਤਾਨ ਦੇ ਜੈਕਵਾਵਾਦ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਧਰਨਾ ਪ੍ਰਦਰਸ਼ਨ ਹੋਇਆ। ਇਹ ਧਰਨਾ ਪ੍ਰਦਰਸ਼ਨ ਪਾਕਿਸਤਾਨ ‘ਚ ਵਸਦੇ ਘੱਟ ਗਿਣਤੀ ਹਿੰਦੂ ਤੇ ਸਿੱਖ ਪਰਿਵਾਰਾਂ ਵੱਲੋਂ 14 ਸਾਲਾ ਮਹਿਕ ਨੂੰ ਆਜਾਦ ਕਰਵਾਉਣ ਲਈ ਕੀਤਾ ਗਿਆ। ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਬੀਤੇ ਦਿਨੀਂ 14 ਸਾਲਾ ਮਹਿਕ ਕੁਮਾਰੀ ਨੂੰ ਮੁਸਲਿਮ ਨੌਜਵਾਨ ਨੇ ਅਗਵਾ ਕਰਕੇ ਉਸ ਨਾਲ ਜਬਦਤਸਤੀ ਨਿਕਾਹ ਕਰਵਾ ਲਿਆ ਸੀ। ਜਿਸਨੂੰ ਲੈ ਕੇ ਮਹਿਕ ਦੇ ਪਰਿਵਾਰ ਵਾਲਿਆਂ ਨੇ ਹਾਈਕੋਰਟ ‘ਚ ਮਹਿਕ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਪਟੀਸ਼ਨ ਪਾਈ ਸੀ।

ਘੱਟ ਗਿਣਤੀਆਂ ਨਾਲ ਪੰਗਾ ਪਿਆ ਮਹਿੰਗਾ | LIVE ਦੇਖੋ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ

ਜਿਸ ‘ਤੇ ਹਾਈ ਕੋਰਟ ਨੇ ਕਿਹਾ ਕਿ ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਬਾਲ ਵਿਆਹ ਵਾਲਾ ਕਾਨੂੰਨ ਲਾਗੂ ਨਹੀਂ ਹੁੰਦਾ ਅਤੇ ਮਹਿਕ ਨੂੰ ਉਸ ਮੁਸਲਮਾਨ ਹਵਾਲੇ ਕਰ ਦਿੱਤਾ। ਜਿਸਨੇ ਉਸਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਤੋਂ ਜਬਰਦਸਤੀ ਨਿਕਾਹ ਕਰਵਾਇਆ ਸੀ। ਇਸ ਮਾਮਲੇ ‘ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਤੀ ਕਰਮ ਦਿੰਦੇ ਕਿਹਾ ਕਿ ਸਾਰੇ ਭਾਰਤ ਵਾਸੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ‘ਚ ਵਸਦੇ ਹਿੰਦੂਆਂ ਅਤੇ ਸਿੱਖਾਂ ਦੇ ਨਾਲ ਹਨ।

ਦੱਸ ਦੇਈਏ ਕਿ ਬੀਤੇ ਦਿਨੀਂ 14 ਸਾਲਾ ਮਹਿਕ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਸੀ ਜਦੋਂ ਉਹ ਆਪਣੇ ਸਕੂਲ ਜਾ ਰਹੀ ਸੀ। ਜਿਸਦੇ ਬਾਅਦ ਉਸ ਨਾਲ ਜਬਰੀ ਬਲਾਤਕਾਰ ਕੀਤਾ ਗਿਆ, ਫਿਰ ਉਸਦਾ ਧਰਮ ਪਰਿਵਰਤਨ ਕਰਵਾਇਆ ਅਤੇ ਉਸ ਨਾਲ ਜਬਦਸਤੀ ਨਿਕਾਹ ਵੀ ਕਰਵਾ ਲਿਆ। ਜਿਸ ‘ਤੇ ਸਿਰਸਾ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਕੇ ਇਸ ਮਾਮਲੇ ਨੂੰ ਯੂਐਨ ‘ਚ ਚੁੱਕਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਘੱਟ ਗਿਣਤੀਆਂ ‘ਤੇ ਹੋਣ ਵਾਲੇ ਅੱਤਿਆਚਾਰ ਨੂੰ ਰੋਕਿਆ ਜਾ ਸਕੇ। ਹੁਣ ਦੇਖਦੇ ਹਾਂ ਕਿ ਮਹਿਕ ਦੇ ਪਰਵਿਾਰ ਨੂੰ ਇਨਸਾਫ ਕਦੋਂ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button