Breaking NewsIndiaNewsTop News

ਘਰ ਦੇ AC ‘ਚ ਫਸਿਆ ਦੋ ਫੁੱਟ ਲੰਬਾ ਅਜਗਰ, ਦੇਖਕੇ ਉੱਡੇ ਲੋਕਾਂ ਦੇ ਹੋਸ਼

ਨਵੀਂ ਦਿੱਲੀ : ਦਿੱਲੀ ਦੇ ਛਤਰਪੁਰ ‘ਚ ਇੱਕ ਘਰ ‘ਚ ਲੱਗੇ ਏਅਰ ਕੰਡੀਸ਼ਨਰ (AC) ‘ਚੋਂ ਦੋ ਫੁੱਟ ਲੰਬਾ ਅਜਗਰ ਮਿਲਿਆ ਹੈ। ਦਰਅਸਲ AC ਦੇ ਕੰਮ ਨਾ ਕਰਨ ਤੋਂ ਬਾਅਦ ਪਰਿਵਾਰ ਦੇ ਮੈਬਰਾਂ ਨੇ ਉਸ ‘ਚ ਝਾਂਕ ਦੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਐਗਜਾਸਟ ਟਿਊਬ ਦੇ ਜ਼ਰੀਏ ਇੱਕ ਅਜਗਰ ਏਸੀ ‘ਚ ਵੜ ਗਿਆ ਸੀ ਅਤੇ ਉੱਥੇ ਫਸ ਗਿਆ। ਪਰਿਵਾਰ ਨੇ ਤੁਰੰਤ ਇਸਦੀ ਜਾਣਕਾਰੀ ਗੈਰ ਲਾਭਕਾਰੀ ਜੰਗਲੀ ਜੀਵ ਸਾਂਭ ਸੰਭਾਲ ਸੰਗਠਨ ਦੀ ਹੈਲਪਲਾਈਨ ਨੂੰ ਦਿੱਤੀ।

ਪੰਜਾਬ ਤੋਂ ਤੁਰੇ ਹਜ਼ਾਰਾਂ ਕਿਸਾਨ ! ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀ ਵਧੀ ਤਾਕਤ ! D5 Channel Punjabi

ਸੰਗਠਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਦੋ ਮੈਬਰਾਂ ਨੇ ਤੁਰੰਤ ਸਬੰਧਿਤ ਪਰਿਵਾਰ ਦੇ ਘਰ ਪਹੁੰਚ ਕੇ AC ਯੂਨਿਟ ਨੂੰ ਬਾਹਰ ਕੱਢਿਆ, ਉਸਦੇ ਪੁਰਜੇ ਅਲੱਗ ਕੀਤੇ ਅਤੇ ਫਿਰ ਫਸੇ ਸੱਪ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਸੱਪ ਦੀ ਜਾਂਚ ਕੀਤੀ ਗਈ ਅਤੇ ਠੀਕ ਪਾਏ ਜਾਣ ‘ਤੇ ਉਸਨੂੰ ਜੰਗਲ ‘ਚ ਛੱਡ ਦਿੱਤਾ ਗਿਆ। ਉਥੇ ਹੀ ਦਿੱਲੀ ਦੇ ਬਸੰਤ ਕੁੰਜ ‘ਚ ਨੈਸ਼ਨਲ ਇੰਸਟੀਚਿਊਟ ਪਲਾਂਟ ਜੀਨੋਮ ਰਿਸਰਚ ( NIPGR ) ਦੇ ਬਾਗ ‘ਚ ਲੱਗੇ ਜਾਲ ‘ਚ ਪੰਜ ਫੁੱਟ ਲੰਬਾ ਧਾਮਣ ਸੱਪ ਫਸ ਗਿਆ। ਸੱਪ ਨੇ ਬਾਹਰ ਨਿਕਲਣ ਦੀ ਖੂਬ ਕੋਸ਼ਿਸ਼ ਕੀਤੀ ਪਰ ਉਹ ਅਤੇ ਫਸਦਾ ਚਲਾ ਗਿਆ। ਬਾਅਦ ‘ਚ ਸੰਗਠਨ ਦੇ ਕਰਮਚਾਰੀਆਂ ਨੇ ਜਾਲ ਕੱਟ ਕੇ ਸੱਪ ਨੂੰ ਮੁਕਤ ਕਰਵਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button