PunjabTop News

ਘਰ ਚ ਦਾਖ਼ਲ ਹੋ ਲੁਟੇਰਿਆਂ ਨੇ ਦਿੱਤਾ ਲੁੱਟ ਦੀ ਘਟਨਾਂ ਨੂੰ ਅੰਜਾਮ, ਐਨਆਰਆਈ ਬਜ਼ੁਰਗ ਔਰਤ ਦਾ ਕੀਤਾ ਕਤਲ

ਭਦੌੜ/ਸ਼ਹਿਣਾ (ਸਾਹਿਬ ਸੰਧੂ) ਕਸਬਾ ਸ਼ਹਿਣਾ ਦੇ ਅਬਾਦੀ ਵਾਲੇ ਖ਼ੇਤਰ ਚ ਰਾਤ ਸਮੇਂ ਲੁਟੇਰੇ ਇੱਕ ਐਨਆਰਆਈ ਦੇ ਘਰੇ ਦਾਖ਼ਲ ਹੋ ਗਏ ਤੇ ਮੌਕਾ ਜਿਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਓਥੇ ਹੀ ਐਨਆਰਆਈ ਬਜ਼ੁਰਗ ਔਰਤ ਦਾ ਕਤਲ ਵੀ ਕਰ ਦਿੱਤਾ
ਮੌਕੇ ਤੇ ਪਹੁੰਚ ਇਕੱਤਰ ਜਾਣਕਾਰੀ ਅਨੁਸਾਰ ਰਿਟਾਇਡ ਅਧਿਆਪਕ ਲਛਮਣ ਸਿੰਘ ਜੋ ਪਿਛਲੇ 26 ਸਾਲ ਤੋਂ ਪਰਿਵਾਰ ਸਮੇਤ ਕੈਨੇਡਾ ਰਹਿ ਰਿਹਾ ਤੇ ਅਕਸਰ ਹੀ ਹਰ ਸਾਲ ਆਪਣੇ ਪਿੰਡ ਸ਼ਹਿਣੇ ਆਉਂਦਾ ਜਾਂਦਾ ਰਹਿੰਦਾ ਹੈ। ਪਿਛਲੇ ਮਹੀਨੇ ਹੀ ਆਪਣੀ ਪਤਨੀ ਅਮਰਜੀਤ ਕੌਰ ਨਾਲ ਸ਼ਹਿਣੇ ਆਇਆ ਸੀ। ਅੱਜ ਸਵੇਰੇ ਪਿੰਡ ਵਾਸੀਆਂ ਨੂੰ ਘਟਨਾਂ ਦਾ ਪਤਾ ਲੱਗਿਆ ਤਾਂ ਪਿੰਡ ਚ ਸੋਗ ਮਨਾਇਆ ਜਾ ਰਿਹਾ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਐਨਆਰਆਈ ਮਾਸਟਰ ਲਛਮਣ ਸਿੰਘ ਨੇ ਦੱਸਿਆ ਕਿ ਜਦ ਉਹਨਾਂ ਦੀ ਪਤਨੀ ਨੇ ਸਵੇਰੇ ਬਾਹਰ ਜਾਣ ਵਾਲੇ ਚਾਰ ਸਾਢੇ ਚਾਰ ਦਰਵਾਜਾ ਖੋਲ੍ਹਿਆ ਤਾਂ ਬਾਹਰ ਤਾਕ ਚ ਬੈਠੇ ਲੁਟੇਰਿਆਂ ਨੇ ਉਸ ਨੂੰ ਫੜ੍ਹ ਲਿਆ ਤੇ ਉਸਦੇ ਪਾਏ ਗਹਿਣੇ ਉਤਾਰਨ ਲੱਗੇ, ਉਹਨਾਂ ਨੇ ਅਮਰਜੀਤ ਕੌਰ ਦਾ ਮੂੰਹ ਬੰਨ੍ਹ ਦਿੱਤਾ ਤੇ ਬਾਦ ਚ ਮੈਂਨੂੰ ਵੀ ਪੱਗ ਨਾਲ ਬੰਨ੍ਹ ਦਿੱਤਾ। ਲਛਮਣ ਸਿੰਘ ਨੇ ਦੱਸਿਆ ਕਿ ਲੁਟੇਰੇ ਉਸ ਕੋਲੋਂ ਨਕਦੀ ਮੰਗ ਰਹੇ ਸਨ ਤੇ ਗੋਲ਼ੀ ਮਾਰਨ ਦੀਆਂ ਧਮਕੀਆਂ ਦੇ ਰਹੇ ਸੀ। ਉਹਨਾਂ ਨੇ ਮੇਰੇ ਪਾਇਆ ਸੋਨਾ ਵੀ ਲਾਹ ਲਿਆ ਤੇ ਜਦ ਮੈਂ ਕਿਹਾ ਕੈਸ਼ ਹੈਨੀਂ ਤੁਸੀਂ ਆਹੀ ਲੈ ਜਾਵੋ। ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਫਰਾਰ ਹੋ ਗਏ, ਮੈਂ ਜਿਵੇਂ ਤਿਵੇਂ ਆਪਣੇ ਹੱਥ ਪੈਰ ਖੋਲ੍ਹ ਲਏ ਤੇ ਰਸੋਈ ਚ ਡਿੱਗੀ ਪਈ ਘਰਵਾਲੀ ਕੋਲ ਪਹੁੰਚ ਉਸ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਤਲੀਆਂ ਝੱਸੀਆਂ ਪਰ ਓਹ ਬੇਹੋਸ਼ ਸੀ। ਪਿੰਡ ਚ ਫੋਨ ਕਰ ਆਸ ਗਵਾਂਢ ਤੇ ਡਾਕਟਰ ਸੱਦਿਆ। ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਥਾਣਾ ਸ਼ਹਿਣਾ ਨੂੰ ਸੂਚਿਤ ਕਰ ਦਿੱਤਾ ਗਿਆ, ਮੌਕੇ ਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ, ਐੱਸਪੀ (ਐੱਚ) ਮੇਜਰ ਸਿੰਘ, ਉੱਪ ਕਪਤਾਨ ਪੁਲਿਸ ਜਾਂਚ ਬਰਨਾਲਾ ਮਾਨਵਜੀਤ ਸਿੰਘ, ਉੱਪ ਕਪਤਾਨ ਪੁਲਿਸ ਤਪਾ ਰਵਿੰਦਰ ਸਿੰਘ ਰੰਧਾਵਾ, ਸੀਆਈਏ ਇੰਚਾਰਜ ਬਲਜੀਤ ਸਿੰਘ, ਐੱਸਐੱਚਓ ਸ਼ਹਿਣਾ ਜਗਦੇਵ ਸਿੰਘ ਸਿੱਧੂ, ਐੱਸਐੱਚਓ ਭਦੌੜ ਬਲਤੇਜ ਸਿੰਘ, ਮੋਬਾਇਲ ਫਰੈਂਸਿਕ ਫਿੰਗਰ ਟੀਮ, ਮੋਬਾਇਲ ਫਰੈਂਸਿੰਕ ਡੌਗ ਸਕੁਾਇਡ ਟੀਮਓ ਘਟਨਾ ਸਥਾਨ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button