NewsBreaking NewsD5 specialIndiaPunjab

ਘਰਾਂ ‘ਚ ਮੱਛਰ ਮਾਰ ਛਿੜਕਣ ਵਾਲੇ ਹੋ ਜਾਓ ਸਾਵਧਾਨ, ਕਦੇ ਵੀ ਹੋ ਸਕਦਾ ਤੁਹਾਡੇ ਘਰ ਵਿੱਚ ਬਲਾਸਟ (ਵੀਡੀਓ)

ਮੱਛਰ ਭਜਾਉਣ ਲਈ ਜਾਂ ਕੋਈ ਹੋਰ ਜੀਵ – ਜੰਤੂ ਨੂੰ ਮਾਰਨ ਲਈ ਤੁਸੀਂ ਹਿੱਟ ਜਾਂ ਕਿਸੇ ਹੋਰ ਵਸਤੂ ਦੀ ਵਰਤੋਂ ਤਾਂ ਜ਼ਰੂਰ ਕਰਦੇ ਹੋਵੇਗਾ ਪਰ ਜੇਕਰ ਤੁਸੀਂ ਹੀਟ ਦੀ ਵਰਤੋਂ ਕਰਦੇ ਹੋ ਤਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਗੌਰ ਨਾਲ ਦੇਖੋ ਕਿਉਂਕਿ ਜੇਕਰ ਤੁਸੀਂ ਹਿੱਟ ਦੀ ਵਰਤੋਂ ਕਰਦੇ ਸਮੇਂ ਥੋੜੀ ਜਿਹੀ ਵੀ ਅਣਗਹਿਲੀ ਕਰ ਗਏ ਤਾਂ ਤੁਹਾਨੂੰ ਆਪਣੀ ਜਾਨ ਤੱਕ ਵੀ ਗਵਾਉਣੀ ਪੈ ਸਕਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਇਸ ਵੀਡੀਓ ਵਿੱਚ ਅਜਿਹਾ ਕੀ ਹੈ। ਹੁਣ ਤੁਸੀਂ ਪੂਰੀ ਵੀਡੀਓ ਤਾਂ ਦੇਖ ਹੀ ਲਈ ਹੈ। ਇਹ ਵੀਡੀਓ ਕਿਥੋਂ ਦੀ ਹੈ ਇਸ ਬਾਰੇ ਤਾਂ ਅਜੇ ਕੋਈ ਜਾਣਕਾਰੀ ਨਹੀਂ ਪਰ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਇਸ ਦੀ ਸਹੀ ਵਰਤੋਂ ਕਰਨੀ ਜ਼ਰੂਰ ਸਿੱਖ ਗਏ ਹੋਵੇਗੇ।

Read Also ਡੇਂਗੂ ਮੱਛਰ ਪਹੁੰਚਾਏਗਾ ਜੇਲ੍ਹ, ਕੈਪਟਨ ਦੇ ਸ਼ਹਿਰ ‘ਚ ਚੇਤਾਵਨੀ

ਇਹ ਜੋ ਬਾਹਰ ਨਿਕਲਿਆਂ ਸਪਰੇਅ ਤੁਹਾਨੂੰ ਪਤਾ ਇਹ ਕੀ ਹੈ। ਇਸ ਦੇ ਅੰਦਰ ਕਰੋਸੀਨ ਹੈ। ਕਰੋਸੀਨ ਦੀ ਬਦਬੂ ਕੱਢੀ ਗਈ ਹੈ ਤੇ ਉਸ ‘ਚ ਖੁਸ਼ਬੂ ਪਾਈ ਗਈ ਹੈ। ਇਸ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਹੈ ਐਲਪੀਜੀ ਨਾਲ। ਇਹ ਜੋ ਬਾਹਰ ਨਿਕਲ ਰਿਹਾ ਹੈ ਇਹ ਐੱਲਪੀਜੀ ਤੇ ਕਰੋਸੀਨ ਦਾ ਮਿਸ਼ਰਨ ਨਿਕਲ ਰਿਹਾ ਹੈ। ਇਹ ਜੋ ਹੀਟ ਹੈ ਇਹ ਸਾਡੇ ਘਰਾਂ ਵਿੱਚ ਇਸ ਤਰ੍ਹਾਂ ਫੈਲਦਾ ਹੈ ਅਤੇ ਭਗਵਾਨ ਦੀ ਮੂਰਤੀ ਸਾਹਮਣੇ ਜੋ ਦੀਵਾ ਚੱਲ ਰਿਹਾ ਹੈ ਰਸੌਈ ਵਿੱਚ ਜੇਕਰ ਖਾਣਾ ਬਣ ਰਿਹਾ ਹੈ ਤੇ ਜੇਕਰ ਇਹ ਉਸ ਦੇ ਦਾਇਰੇ ਵਿੱਚ ਚਲਾ ਗਿਆ ਤਾਂ ਅੱਗ ਲੱਗ ਜਾਏਗੀ ਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਕੋਈ ਬੱਚਾ ਜਾਂ ਔਰਤ ਘਰ ‘ਚ ਮੱਛਰ ਹੋਣ ਨਾਲ ਇਸ ਦੀ ਵਰਤੋਂ ਕਰ ਰਿਹਾ ਹੈ ਤਾਂ ਬਲਾਸਟ ਹੋ ਗਿਆ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੇ ਹੁਣ ਜੋ ਤੁਸੀਂ ਦੇਖੋਗੇ ਤੁਹਾਨੂੰ ਦੇਖ ਪਤਾ ਲੱਗ ਜਾਵੇਗਾ ਕੀ ਇਹ ਕਿੰਨਾਂ ਖਤਰਨਾਕ ਹੈ।

ਕਿੰਨੀ ਖਤਰਨਾਕ ਚੀਜ਼ ਹੈ ਇਹ ਤਾਂ ਮੈਂ ਤੁਹਾਨੂੰ ਅਜੇ ਅੰਦਰ ਦਿਖਾਇਆ ਇਹ ਜਦੋਂ ਫੈਲਦਾ ਹੈ ਤਾਂ ਸਭ ਬਲਾਸਟ ਹੋ ਜਾਂਦਾ ਹੈ ਜੇਕਰ ਬਲਾਸਟ ਹੋ ਗਿਆ ਤਾਂ ਆਦਮੀ ਦੇ ਕੱਪੜੇ ਨੂੰ ਅੱਗ ਲੱਗ ਗਈ ਤਾਂ ਸਭ ਖਤਮ। ਅਜਿਹੀਆ ਅੱਜ ਕੱਲ ਚੀਜ਼ਾ ਬਣ ਰਹੀਆਂ ਨੇ ਇਸ ਦੀ ਵਰਤੋਂ ਕਰਨ ਤੋਂ ਪਹਿਲਾ ਤੁਹਾਨੂੰ ਅੰਦਰ ਦੇਖਣਾ ਚਾਹੀਦਾ ਹੈ ਕਿ ਜੇਕਰ ਘਰ ਵਿੱਚ ਕੋਈ ਅੰਗ ਵਾਲੀ ਚੀਜ਼ ਜਾ ਕੋਈ ਦੀਵਾ ਚੱਲ ਰਿਹਾ ਹੈ ਤਾਂ ਉਸ ਨੂੰ ਬੁਝਾ ਦਿਉ ਲਾਈਟ ਚੱਲੇਗੀ ਘਰ ਵਿੱਚ ਜੇਕਰ ਗੈਂਸ ਵੀ ਚੱਲ ਰਿਹਾ ਹੈ ਉਸ ਨੂੰ ਵੀ ਬੰਦ ਕਰ ਦਵੋ। ਮੁਸ਼ਿਕਲ ਕੀ ਹੁੰਦੀ ਹੈ ਕਿ ਰਸੌਈ ਵਿੱਚ ਖਾਣਾ ਬਣ ਰਿਹਾ ਹੁੰਦਾ ਹੈ ਤੇ ਔਰਤ ਜਲਦ ਜਲਦ ਆਉਂਦੀ ਹੈ ਤੇ ਹੀਟ ਨੂੰ ਇਸ ਤਰ੍ਹਾਂ ਮਾਰਨਾ ਸ਼ੁਰੂ ਕਰ ਦਿੰਦੀ ਹੈ ਜਿਸ ਨਾਲ ਬਲਾਸਟ ਹੋ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button