Opinion

ਗੱਲ ਜਰਾ,ਗੌਰ ਕਰਨ ਵਾਲੀ ਏ…….!

ਸੁਬੇਗ ਸਿੰਘ, ਸੰਗਰੂਰ

ਸੰਸਾਰ ਦੇ ਹਰ ਮਨੁੱਖ ਨੂੰ ਦੋ ਤਰ੍ਹਾਂ ਦੇ ਲੋਕਾਂ ਦੀ ਹਰ ਹਾਲਤ ‘ਚ ਕਦਰ ਕਰਨੀ ਹੀ ਚਾਹੀਦੀ ਹੈ, ਤਾਂ ਕਿ ਉਹ ਉਨ੍ਹਾਂ ਦੀ ਜਿੰਦਗੀ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਂ ਸਕੇ। ਇੱਕ ਤਾਂ ਹਰ ਇਨਸਾਨ ਨੂੰ ਆਪਣੇ ਮਾਪਿਆਂ ਦੀ ਕਦਰ ਕਰਨੀ ਹੀ ਕਰਨੀ ਚਾਹੀਦੀ ਹੈ। ਕਿਉਂਕਿ, ਮਾਪਿਆਂ ਨੇ ਆਪਣੀ ਔਲਾਦ ਨੂੰ ਜਨਮ ਦਿੱਤਾ ਹੁੰਦਾ ਹੈ। ਇਸ ਤੋਂ ਇਲਾਵਾ,ਹਰ ਮਾਂ ਪਿਉ ਆਪਣੀ ਔਲਾਦ ਨੂੰ ਤੰਗੀਆਂ ਤੁਰਸ਼ੀਆਂ ਤੋਂ ਇਲਾਵਾ ਆਪਣੀ ਸਮਰੱਥਾ ਤੋਂ ਵੀ ਵੀ ਜਿਆਦਾ ਜੋਰ ਲਗਾ ਕੇ,ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਉਨ੍ਹਾਂ ਦੀ ਪੜ੍ਹਾਈ ਲਿਖਾਈ ਵੀ ਕਰਵਾਉਂਦਾ ਹੈ ਅਤੇ ਉਨ੍ਹਾਂ ਦੀ ਹਰ ਇੱਛਾ ਨੂੰ ਜਾਇਜ ਜਾਂ ਨਜਾਇਜ਼ ਤਰੀਕੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ।ਇਸੇ ਲਈ ਤਾਂ ਮਾਂ ਪਿਉ ਦਾ ਦਰਜਾ,ਪ੍ਰਮਾਤਮਾ ਤੋਂ ਵੀ ਪਹਿਲਾਂ ਆਉਂਦਾ ਹੈ।

ਇਸ ਤੋਂ ਇਲਾਵਾ,ਮਨੁੱਖ ਨੂੰ ਦੂਸਰੇ ਨੰਬਰ ਤੇ,ਆਪਣੀ ਜਿੰਦਗੀ ਚ ਉਸ ਵਿਅਕਤੀ ਦਾ ਅਹਿਸਾਨ ਕਦੇ ਵੀ ਨਹੀਂ ਭੁੱਲਣਾ ਚਾਹੀਦਾ।ਜਿਸ ਵਿਅਕਤੀ ਨੇ,ਉਸਦੀ ਔਖੇ ਵੇਲੇ ਕੋਈ ਮੱਦਦ ਕੀਤੀ ਹੋਵੇ।ਇਹਦੇ ਨਾਲ ਹੀ ਉਸ ਵਿਅਕਤੀ ਨੂੰ ਤਾਂ ਬਿਲਕੁਲ ਵੀ ਨਹੀਂ ਭੁੱਲਣਾ ਚਾਹੀਦਾ,ਜਿਸ ਮਹਾਂਪੁਰਸ਼ ਦੇ ਉਪਦੇਸ਼ਾਂ ਤੇ ਚੱਲਕੇ ਅਤੇ ਜਿੰਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ,ਉਹ ਵਿਅਕਤੀ ਪਰਿਵਾਰਕ,ਸਮਾਜਿਕ ਅਤੇ ਹਰ ਪ੍ਰਕਾਰ ਦੀ ਸਨਮਾਨ ਯੋਗ ਜਿੰਦਗੀ,ਜਿਉਂ ਰਿਹਾ ਹੋਵੇ।ਕਿਉਂਕਿ,ਜਿੰਦਗੀ ਚ ਕੁੱਲੀ,ਗੁੱਲੀ ਅਤੇ ਜੁੱਲੀ ਦਾ ਮਸਲਾ ਹੱਲ ਹੋਣ ਦੇ ਨਾਲ ਹੀ ਜਿੰਦਗੀ ਦੇ ਮਸਲੇ ਹੱਲ ਨਹੀਂ ਹੋ ਜਾਂਦੇ ਅਤੇ ਨਾ ਹੀ ਅਜਿਹੀ ਜਿੰਦਗੀ ਨੂੰ ਜਿੰਦਗੀ ਜਿਉਣਾ ਹੀ ਆਖਦੇ ਹਨ।ਅਸਲ ਵਿੱਚ,ਜਰੂਰੀ ਲੋੜਾਂ ਪੂਰੀਆਂ ਹੋਣ ਤੋਂ ਬਾਅਦ,ਕਿਸੇ ਵਿਅਕਤੀ ਦਾ ਸਮਾਜ ਵਿੱਚ,ਸਨਮਾਨ ਯੋਗ ਜਿੰਦਗੀ ਜਿਉਣ ਨੂੰ ਹੀ ਅਸਲੀ ਜਿੰਦਗੀ ਆਖਿਆ ਜਾ ਸਕਦਾ ਹੈ।ਇਸ ਲਈ,ਆਪਣੇ ਮਹਾਂਪੁਰਖਾਂ ਅਤੇ ਮਹਾਨ,ਰਹਿਬਰਾਂ ਨੂੰ ਵੀ ਯਾਦ ਰੱਖਣਾ,ਉਤਨਾ ਹੀ ਜਰੂਰੀ ਹੈ,ਜਿੰਨਾ ਜਿੰਦਗੀ ਜਿਉਣ ਲਈ,ਕੁੱਲੀ,ਗੁੱਲੀ ਅਤੇ ਜੁੱਲੀ ਦੀ ਜਰੂਰਤ ਹੁੰਦੀ ਹੈ।

ਇਸੇ ਸੰਦਰਭ ਵਿੱਚ, ਇਹ ਗੱਲ ਦਿਲ ਨੂੰ ਬੜਾ ਸਕੂਨ ਦੇਣ ਵਾਲੀ ਹੈ,ਕਿ ਇਸ ਵਾਰ,ਕੈਨੇਡਾ ਦੀ ਸਰਕਾਰ ਵੱਲੋਂ,ਸਮੁੱਚੇ ਭਾਰਤੀਆਂ ਲਈ,ਭਾਰਤੀ ਸੰਵਿਧਾਨ ਦੇ ਨਿਰਮਾਤਾ,ਦਲਿਤਾਂ ਦੇ ਮਸੀਹਾ,ਸਮਾਜ ਲਈ ਆਪਣੇ ਬੱਚਿਆਂ ਦੀ ਕੁਰਬਾਨੀ ਦੇਣ ਵਾਲੇ ਅਤੇ ਭਾਰਤ ਦੀ ਸਮੁੱਚੀ ਔਰਤ ਜਾਤੀ ਦੇ ਸਦੀਆਂ ਤੋਂ ਗੁਲਾਮੀ ਦੇ ਸੰਗ੍ਹਲ ਕੱਟਣ ਵਾਲੇ,ਸਾਡੇ ਮਹਾਨ ਰਹਿਬਰ,ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਨ,14 ਅਪਰੈਲ,2022 ਨੂੰ ਸਮਾਨਤਾ ਦਿਵਸ਼ ਦੇ ਤੌਰਤੇ ਮਨਾਇਆ ਜਾ ਰਿਹਾ ਹੈ,ਜੋ ਕਿ ਸਮੁੱਚੇ ਭਾਰਤੀਆਂ ਅਤੇ ਸਾਡੇ ਦਲਿਤ ਸਮਾਜ ਅਤੇ ਭਾਰਤੀ ਨਾਰੀ ਲਈ ਬੜੇ ਹੀ ਮਾਣ ਤੇ ਫਖਰ ਵਾਲੀ ਗੱਲ ਹੈ।ਇਹਦੇ ਲਈ,ਜਿੱਥੇ ਹਰ ਦੇਸ਼ ਵਾਸ਼ੀ ਵਧਾਈ ਦਾ ਪਾਤਰ ਹੈ।ਉੱਥੇ ਨਾਲ ਹੀ,ਅਸੀਂ ਸਾਰੇ ਭਾਰਤ ਵਾਸ਼ੀ, ਕੈਨੇਡਾ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਵੀ ਹਾਂ।ਜਿੰਨ੍ਹਾਂ ਨੇ ਬਾਬਾ ਸਾਹਿਬ ਦੇ,ਸਮੁੱਚੇ ਦਲਿਤ ਵਰਗ,ਸਮੁੱਚੇ ਭਾਰਤ ਵਾਸੀਆਂ ਅਤੇ ਖਾਸ ਕਰਕੇ, ਭਾਰਤ ਦੀ ਸਮੁੱਚੀ ਔਰਤ ਜਾਤੀ ਲਈ ਸੰਘਰਸ਼ ਅਤੇ ਕੁਰਬਾਨੀਆਂ ਦੇ ਸਦਕਾ,ਉਨ੍ਹਾਂ ਦੀ ਜਿੰਦਗੀ ਨੂੰ ਜਿਉਣ ਜੋਗਾ ਬਣਾਇਆ ਅਤੇ ਕੈਨੇਡਾ ਦੀ ਮਾਣਯੋਗ ਸਰਕਾਰ ਨੇ ਬਾਬਾ ਸਾਹਿਬ ਦੇ ਸੰਘਰਸ਼ ਦੀ ਸਹਾਰਨਾ ਕੀਤੀ ਹੈ।

ਪਰ ਸੋਚਣ ਤੇ ਵਿਚਾਰਨ ਵਾਲੀ ਅਤੇ ਦੁੱਖ ਵਾਲੀ ਗੱਲ ਤਾਂ ਇਹ ਵੀ ਹੈ,ਕਿ ਕਿਸੇ ਬਿਗਾਨੇ ਮੁਲਕ ਨੇ ਤਾਂ,ਉਸ ਮਹਾਨ ਰਹਿਬਰ ਦੇ ਲੋਕਾਂ ਪ੍ਰਤੀ ਕੀਤੇ ਸੰਘਰਸ਼ ਅਤੇ ਕੁਰਬਾਨੀਆਂ ਦੀ,ਉਨ੍ਹਾਂ ਦੇ ਜਨਮ ਦਿਨ 14 ਅਪਰੈਲ ,2022 ਨੂੰ ਸਮਾਨਤਾ ਦਿਵਸ ਦੇ ਤੌਰਤੇ ਮਨਾ ਕੇ ਕਦਰ ਪਾ ਦਿੱਤੀ ਹੈ ਅਤੇ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਅਤੇ ਸਨਮਾਨ ਪੇਸ਼ ਕੀਤਾ ਹੈ।ਪਰ ਭਾਰਤ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ,ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ਤੇ ਸਰਕਾਰੀ ਤੌਰਤੇ,ਅਜਿਹਾ ਕੁੱਝ ਵੀ ਨਾ ਕਰਕੇ,ਬਾਬਾ ਸਾਹਿਬ ਡਾਕਟਰ ਭੀਮ ਰਾਓ ਸਾਹਿਬ ਨੂੰ, ਸਿਰਫ ਫੋਟੋਆਂ ਤੱਕ ਜਾਂ ਫਿਰ ਦਲਿਤ ਲੋਕਾਂ ਦੀਆਂ ਵੋਟਾਂ ਲੈਣ ਤੱਕ ਹੀ ਸੀਮਤ ਕਰ ਦਿੱਤਾ ਹੈ।

ਇਸ ਤੋਂ ਵੀ ਅਫਸੋਸਨਾਕ ਗੱਲ ਇੱਕ ਹੋਰ ਇਹ ਹੈ,ਕਿ ਸਮੁੱਚੇ ਦੇਸ਼ ਵਾਸ਼ੀਆਂ ਨੂੰ ਸੰਵਿਧਾਨ ਦੇਣ ਵਾਲੇ ਦਲਿਤਾਂ ਨੂੰ ਬੇਹਿਸਾਬ ਹਰ ਤਰ੍ਹਾਂ ਦਾ ਮਾਣ ਸਨਮਾਨ ਦਿਵਾਉਣ ਵਾਲੇ ਅਤੇ ਸਮੁੱਚੀ ਔਰਤ ਜਾਤੀ ਨੂੰ ਹਰ ਤਰ੍ਹਾਂ ਦੇ ਬਰਾਬਰਤਾ ਦੇ ਹੱਕ ਦਿਵਾਉਣ ਵਾਲੇ,ਮਹਾਨ ਰਹਿਬਰ ਦਾ ਜਨਮ ਦਿਨ,ਇੰਨ੍ਹਾਂ ਸਾਰੇ ਲੋਕਾਂ ਨੇ ਇਉਂ ਵਿਸਾਰ ਦਿੱਤਾ ਹੈ,ਜਿਵੇਂ ਬਾਬਾ ਸਾਹਿਬ ਦੀ ਭਾਰਤ ਦੇ ਲੋਕਾਂ ਨੂੰ ਕੋਈ ਦੇਣ ਹੀ ਨਾ ਹੋਵੇ।ਸਗੋਂ ਇਹ ਮਹਾਨ ਰਹਿਬਰ,ਸਿਰਫ ਦਲਿਤ ਲੋਕਾਂ ਦਾ ਹੀ ਮਸੀਹਾ ਹੋਵੇ।ਪਰ ਉਸ ਵਕਤ ਤਾਂ ਦੁੱਖ ਹੋਰ ਵੀ ਹੁੰਦਾ ਹੈ,ਜਦੋਂ ਦਲਿਤ ਲੋਕ ਅਤੇ ਭਾਰਤ ਦੀ ਸਮੁੱਚੀ ਔਰਤ ਜਾਤੀ ਵੀ,ਆਪਣੀ ਅੱਜ ਦੀ ਹਾਲਤ ਨੂੰ,ਬਾਬਾ ਸਾਹਿਬ ਦੀ ਕਿਸੇ ਕਿਸਮ ਦੀ ਦੇਣ ਦੀ ਵਜਾਏ, ਆਪਣੇ ਅਜੋਕੇ ਹਾਲਾਤਾਂ ਨੂੰ ਸਿਰਫ ਪੀਰਾਂ ਫਕੀਰਾਂ ਦੀ ਦਾਤ ਸਮਝ ਕੇ ਹੀ,ਬਾਬਾ ਸਾਹਿਬ ਤੋਂ ਮੂੰਹ ਮੋੜ ਲੈਂਦੀ ਹੈ,ਜੋ ਕਿ ਬੜੀ ਚਿੰਤਾ ਦਾ ਵਿਸ਼ਾ ਹੈ।ਸੋ ਇਹ, ਗੱਲ ਵੀ ਸਾਡੇ ਸਾਰਿਆਂ ਲਈ,ਜਰਾ ਗੌਰ ਕਰਨ ਵਾਲੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button