Breaking NewsD5 specialNewsPunjab

ਗੋਲੀ ਦਾ ਮੁਕਾਬਲਾ ਇੱਟ ਨਾਲ, ਅਜਿਹੀ ਮੌਤ ਰੱਬ ਦੁਸ਼ਮਣ ਨੂੰ ਵੀ ਨਾ ਦੇਵੇ (ਵੀਡੀਓ)

ਬਟਾਲਾ : ਗੁਰਦਾਸਪੁਰ ਦੇ ਬਟਾਲਾ ਸ਼ਹਿਰ ‘ਚ ਸ਼ਾਸਤਰੀ ਨਗਰ ਵਿਚ ਇੰਪਰੂਵਮੈਂਟ ਟਰੱਸਟ ਦੇ ਸਾਬਕਾ SDO ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਤਸਵੀਰਾਂ ਵਿੱਚ ਦਿਖ ਰਿਹਾ ਹੈ ਕਿ ਸਾਬਕਾ SDO ਘਰ ਤੋਂ ਬਾਹਰ ਨਿਕਲ ਰਿਹਾ ਹੈ। ਜਿਸ ਦੇ ਘਰ ਬਾਹਰ ਹੀ ਵਿਅਕਤੀ ਉਸ ਨੂੰ ਮਾਰਨ ਦੀ ਸਾਜ਼ਿਸ਼ ਘੜੀ ਬੈਠਾ ਸੀ। ਜਿਵੇਂ ਹੀ ਰਣਧੀਰ ਸਿੰਘ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਵਿਅਕਤੀ ਉਸ ਦੇ ਕੋਲ ਆ ਜਾਂਦਾ ਹੈ ਅਤੇ ਉਸਨੂੰ ਘੇਰ ਕੇ ਗੋਲੀ ਮਾਰ ਦਿੰਦਾ ਹੈ।

Read Also ਗੋਲੀ ਕਾਂਡ, ਗ੍ਰਿਫਤਾਰੀ ਲਈ ਚੰਡੀਗੜ੍ਹ ਪਹੁੰਚੇ ਬਾਦਲ

ਗੋਲੀ ਵੱਜਣ ਦੇ ਬਾਵਜੂਦ ਵੀ ਸਾਬਕਾ SDO ਹਮਲਾਵਰ ਵੱਲ ਇੱਟ ਚੁੱਕ ਕੇ ਸੁੱਟਦਾ ਹੈ ਤੇ ਨਾਲ ਦੀ ਨਾਲ ਆਪ ਜ਼ਮੀਨ ਉਤੇ ਡਿੱਗ ਪੈਂਦਾ ਹੈ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਇਸ ਤਰ੍ਹਾਂ ਦਿਨ ਦਿਹਾੜੇ ਸਾਬਕਾ SDO ਦਾ ਸ਼ਰੇਆਮ ਕਤਲ ਹੋ ਜਾਣ ਨਾਲ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਉਠਣੇ ਲਾਜ਼ਮੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button