Breaking NewsD5 specialIndiaNewsPoliticsPunjab

ਗੋਲੀਕਾਂਡ ‘ਚ SIT ਦੇ ਹੱਥ ਪਹੁੰਚੇ ਰਾਮ ਰਹੀਮ ਤੱਕ, ਪੁਲਿਸ ਨੇ ਘੇਰੀ ਜੇਲ੍ਹ, ਬਾਦਲਾਂ ਨੂੰ ਪਈਆਂ ਭਾਜੜਾਂ ! (ਵੀਡੀਓ)

ਬੇਅਦਬੀ ਗੋਲ਼ੀਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ ਜਿਥੇ ਬਾਦਲਾਂ ਸਮੇਤ ਹੋਰ ਕਈ ਲੀਡਰਾਂ ਤੋਂ ਪੁੱਛਗਿਛ ਕਰ ਚੁੱਕੀ ਹੈ। ਉਥੇ ਹੀ ਹੁਣ ਕਿਸੇ ਅਹਿਮ ਸੁਰਾਗ ਤੱਕ ਪਹੁੰਚਣ ਲਈ ਸਿਟ ਲਾਗਤਾਰ ਪੁਛਗਿਛ ਕਰ ਰਹੀ ਹੈ ਤੇ ਹੁਣ ਸਿਟ ਦੀ ਟੀਮ ਦੇ ਹੱਥ ਡੇਰਾ ਮੁਖੀ ਰਾਮ ਰਹੀਮ ਤੱਕ ਵੀ ਪਹੁੰਚ ਚੁਕੇ ਹਨ। ਜਿਸ ਤਹਿਤ ਸੁਨਾਰੀਆ ਜੇਲ੍ਹ ‘ਚ ਕੈਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਐਸਆਈਟੀ ਡੇਰਾ ਮੁਖੀ ਤੋਂ ਅਕਾਲ ਤਖ਼ਤ ਤੋਂ ਮਿਲੇ ਮਆਫ਼ੀਨਾਮੇ ਸਬੰਧੀ ਵੀ ਪੁੱਛਗਿੱਛ ਕਰ ਸਕਦੀ ਹੈ।

Read Also ਬੇਅਦਬੀ ਮਾਮਲੇ ‘ਚ SIT ਨੂੰ ਮਿਲੀ ਰਾਮ ਰਹੀਮ ਤੋਂ ਪੁੱਛਗਿੱਛ ਦੀ ਇਜਾਜ਼ਤ

ਦੱਸ ਦਈਏ ਕਿ ਮੁਆਫ਼ੀ ਦੇਣ ਤੋਂ ਬਾਅਦ ਹੀ ਰਾਮ ਰਹੀਮ ਦੀ ਫਿਲਮ ਦਾ ਵਿਰੋਧ ਸ਼ੂਰੂ ਹੋਇਆ ਸੀ। ਜਿਸ ਤੋਂ ਬਾਅਦ ਬੇਅਦਬੀ ਗੋਲ਼ੀਕਾਂਡ ਦੀਆਂ ਘਟਨਾਵਾਂ ਵਾਪਰੀਆਂ, ਐਸਆਈਟੀ ਨੇ ਅਦਾਲਤੀ ਹੁਕਮ ਮਿਲਣ ਤੋਂ ਬਾਅਦ ਜੇਲ੍ਹ ਦੇ ਅਫਸਰਾਂ ਨੂੰ ਚਿੱਠੀ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬੇਅਦਬੀ ਦੀਆਂ ਘਟਨਾਵਾਂ ‘ਚ ਪਹਿਲਾਂ ਹੀ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਬਾਰੇ ਕਿਹਾ ਜਾਂਦਾ ਰਿਹਾ ਹੈ। ਜਦਕਿ ਮਾਮਲੇ ‘ਚ ਐਸਆਟੀਟੀ ਪੁਲਿਸ ਨੂੰ ਵੀ ਗਲਤ ਦੱਸ ਰਹੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਡੇਰਾ ਮੁਖੀ ਤੋਂ ਪੁਛਗਿੱਛ ਤੋਂ ਬਾਅਦ ਕਿਹੜੇ ਕਿਹੜੇ ਲੀਡਰ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ ਅਤੇ ਸਿੱਟ ਦੀ ਜਾਂਚ ਦਾ ਕੀ ਨਤੀਜਾ ਸਾਹਮਣੇ ਆਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button