ਗੋਪਾਲ ਚਾਵਲਾ ਦਾ ਸਿਰ ਵੱਢਣ ਵਾਲੇ ਲਈ ਰੱਖਿਆ 5 ਲੱਖ ਦਾ ਇਨਾਮ
ਲੁਧਿਆਣਾ : ਇਨੀਂ ਦਿਨੀਂ ਸੋਸ਼ਲ ਮੀਡੀਆ ਤੇ ਗੁਰਸਿਮਰਨ ਸਿੰਘ ਮੰਡ ਨਾਮ ਦੇ ਇੱਕ ਕਾਂਗਰਸੀ ਆਗੂ ਦੀ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਗੱਲ ਵਿੱਚ ਕਾਂਗਰਸ ਦੇ ਨਿਸ਼ਾਨ ਗੁਲਬੰਦ ਪਾਈ ਬੈਠਾ ਇੱਕ ਵਿਅਕਤੀ ਸ਼ਰੇਆਮ ਪਾਕਿਸਤਾਨ ’ਚ ਬੈਠੇ ਖਾਲਿਸਤਾਨੀ ਸਮਰਥਕ ਦੱਸੇ ਜਾਂਦੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਮੂੰਹ ਵਿਚੋਂ ਸ਼ਬਦਾਂ ਦੀ ਨਫਰਤ ਰੂਪੀ ਅੱਗ ਉਗਲਦੇ ਇਸ ਵਿਅਕਤੀ ਨੇ ਵੀਡੀਓ ਵਿਚ ਇਹ ਐਲਾਨ ਕੀਤਾ ਹੈ ਕਿ ਜਿਹੜਾ ਕੋਈ ਗੋਪਾਲ ਸਿੰਘ ਚਾਵਲਾ ਦਾ ਸਿਰ ਵੱਢ ਕੇ ਲਿਆਏਗਾ ਉਹ ਉਸਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਵੇਗਾ।
Read Also ਸੱਪ ਦਾ ਸਿਰ ਵੱਢਿਆ, ਫੇਰ ਵੀ ਡੱਸਿਆ
ਆਪਣੇ ਆਪ ਨੂੰ ਲੁਧਿਆਣਾ ਵਾਸੀ ਦੱਸਦੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਗੋਪਾਲ ਸਿੰਘ ਚਾਵਲਾ ਭਾਰਤ ਦੇ ਖਿਲਾਫ਼ ਬਹੁਤ ਜ਼ਿਆਦਾ ਬਕਵਾਸ ਮਾਰ ਰਿਹਾ ਹੈ। ਗੁਰਸਿਮਰਨ ਸਿੰਘ ਮੰਡ ਅਨੁਸਾਰ ਗੋਪਾਲ ਸਿੰਘ ਚਾਵਲਾ ਹੱਥ ਵਿੱਚ ਏਕੇ-47 ਫੜ ਕੇ ਭਾਰਤੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਤੋਂ ਕਿ ਉਹ ਡਰਨ ਵਾਲੇ ਨਹੀਂ। ਇੱਥੇ ਉਹ ਚਾਵਲਾ ਨੂੰ ਵੰਗਾਰਦਿਆਂ ਕਹਿੰਦਾ ਹੈ ਕਿ ਉਹ ਜਿੱਥੇ ਮਰਜ਼ੀ ਆ ਜਾਵੇ ਜੇਕਰ ਭਾਰਤ ਸਰਕਾਰ ਉਸਨੂੰ ਲੜਨ ਦੀ ਇਜਾਜ਼ਤ ਦਿੰਦੀ ਹੈ ਤਾਂ ਉਹ ਚਾਵਲਾ ਨੂੰ ਸਬਕ ਸਿਖਾਉਣ ਲਈ ਤਿਆਰ ਹੈ। ਮੰਡ ਅਨੁਸਾਰ ਗੋਪਾਲ ਸਿੰਘ ਚਾਵਲਾ ਇੱਕ ਮਸੰਦ ਹੈ ਤੇ ਉਸਨੇ ਨਵਜੋਤ ਸਿੱਧੂ, ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਜਿਹੜੀਆਂ ਫੋਟੋਆਂ ਖਿਚਵਾਈਆਂ ਹਨ ਉਸ ਸਬੰਧੀ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਇਹ ਉਹ ਗੋਪਾਲ ਸਿੰਘ ਚਾਵਲਾ ਹੈ ਜਿਸਨੂੰ ਕਿ ਖਾਲਿਸਤਾਨੀ ਸਮਰਥਕ ਕਿਹਾ ਜਾਂਦਾ ਹੈ ਤੇ ਇਹ ਭਾਰਤ ਦੇ ਖਿਲਾਫ਼ ਬੋਲਦਾ ਹੈ।
ਗੁਰਸਿਮਰਨ ਸਿੰਘ ਅਨੁਸਾਰ ਜਾਂ ਤਾਂ ਗੋਪਾਲ ਸਿੰਘ ਚਾਵਲਾ ਉਸਦੇ ਨਾਲ ਮੁਕਾਬਲਾ ਕਰੇ ਨਹੀਂ ਤਾਂ ਜੋ ਕੋਈ ਵੀ ਇਸਦਾ ਸਿਰ ਵੱਢ ਕੇ ਲਿਆਵੇਗਾ ਉਹ ਉਸਨੂੰ 5 ਲੱਖ ਰੁਪਏ ਦਾ ਇਨਾਮ ਦੇਵੇਗਾ। ਉਸਦਾ ਕਹਿਣਾ ਹੈ ਕਿ ਉਹ ਭਾਰਤ ਵਿਰੋਧੀ ਕੋਈ ਵੀ ਗੱਲ ਸਹਿਣ ਨਹੀਂ ਕਰੇਗਾ। ਵੀਡੀਓ ਬਿਆਨ ਵਿੱਚ ਬੋਲ ਰਹੇ ਮੰਡ ਅਨੁਸਾਰ ਗੋਪਾਲ ਸਿੰਘ ਚਾਵਲਾ ਭਾਰਤ ਅਤੇ ਪਾਕਿਸਤਾਨ ਦੀ ਬਣ ਰਹੀ ਦੋਸਤੀ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਲਈ ਉਹ ਮੰਗ ਕਰਦਾ ਹੈ ਕਿ ਪਾਕਿਸਤਾਨ ਸਰਕਾਰ ਜਲਦ ਤੋਂ ਜਲਦ ਇਸ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਗ੍ਰਿਫਤਾਰ ਕਰੇ। ਗੁਰਸਿਮਰਨ ਅਨੁਸਾਰ ਜੋ ਲੋਕ ਚਾਵਲੇ ਵਰਗੇ ਲੋਕਾਂ ਨੂੰ ਸ਼ਹਿ ਦੇ ਰਹੇ ਹਨ ਉਹ ਅਜੇ ਵੀ ਇਹ ਸਭ ਬੰਦ ਕਰ ਦੇਣ ਨਹੀਂ ਤਾਂ ਇਨ੍ਹਾਂ ਦਾ ਕੁਝ ਵੀ ਨਹੀਂ ਲੱਭੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.