InternationalTop News

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਤਿਆਰੀ ਚ ਕੈਨੇਡਾ

ਕੈਨੇਡਾ ਦੀ ਘਰੇਲੂ ਸਿਆਸਤ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਮਾਮਲਾ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਿਸ ਦਾ ਅਸਰ ਕੈਨੇਡਾ ਸਰਕਾਰ ਦੇ ਫੈਸਲਾ ਤੇ ਦਿਖਾਈ ਦੇ ਰਿਹਾ ਹੈ।  ਅਗਲੇ ਸਰਕਾਰ ਕੈਨੇਡਾ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਤੋਂ ਪਹਿਲਾਂ ਦੇਸ਼ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਗਰਮਾ ਗਿਆ ਹੈ।

ਬੀਤੇ ਦਿਨ ਜਸਟਿਨ ਟਰੂਡੋ ਸਰਕਾਰ ਦੇ ਮੰਤਰੀ ਮਾਰਕ ਮਿੱਲਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਕੋਲ ਆਉਣ ਵਾਲੀਆਂ ਅਜਿਹੀਆਂ ਅਰਜ਼ੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜੋ ਕੈਨੇਡਾ ਵਿੱਚ ਸ਼ਰਨ ਲੈਣਾ ਚਾਹੁੰਦੇ ਹਨ। ਕੈਨੇਡਾ ਲਈ ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਮਿੱਲਰ ਨੇ ਕਿਹਾ ਕਿ ਜਿਹੜੇ ਪ੍ਰਵਾਸੀਆਂ (NRIs) ਦੇ ਵੀਜ਼ਿਆਂ ਦੀ ਮਿਆਦ ਨਿਕਲ ਚੁੱਕੀ ਹੈ ਉਹਨਾਂ ਨੂੰ ਕੈਨੇਡਾ ਸਰਕਾਰ ਡਿਪੋਰਟ ਕਰੇਗੀ।

ਮਾਰਕ ਮਿੱਲਰ ਨੇ ਕਿਹਾ ਕਿ ਸਟੱਡੀ ਵੀਜ਼ੇ ‘ਤੇ ਆਏ ਹੋਏ ਪ੍ਰਵਾਸੀ ਹਫ਼ਤੇ ਅੰਦਰ 24 ਘੰਟੇ ਕਰ ਸਕਣਗੇ। ਜਦੋਂ ਉਹਨਾਂ ਦੀਆਂ ਕਲਾਸਾਂ ਚੱਲ ਰਹੀਆਂ ਹੋਣਗੀਆਂ। ਭਾਰਤ ਖਾਸ ਕਰਕੇ ਪੰਜਾਬ ਵਿੱਚੋਂ ਸਟੱਡੀ ਵੀਜ਼ੇ ਦੇ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੈ। ਕੈਨੇਡਾ ਵਿੱਚ ਇਹ ਰੁਝਾਨ ਦੇਖਣ ਨੂੰ ਮਿਲਿਆ ਸੀ ਕਿ ਲੋਕ ਸਟੱਡੀ ਵੀਜ਼ੇ ਤੇ ਜਾਕੇ ਉਸ ਨੂੰ ਵਰਕ ਵੀਜ਼ੇ ਵਿੱਚ ਤਬਦੀਲ ਕਰਵਾ ਲੈਂਦੇ ਸਨ। ਜਿਸ ਨੂੰ ਲੈਕੇ ਵੀ ਸਰਕਾਰ ਸਖ਼ਤ ਹੋਈ ਹੈ। ਹੁਣ ਕੰਮ ਕਰਨ ਦੇ ਘੰਟਿਆਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button