EntertainmentPunjabTop News

ਗੈਂਗਸਟਰਾਂ ਨੂੰ VIP ਟਰੀਟਮੈਂਟ ਤੋਂ ਨਾਰਾਜ਼ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਫਿਰ ਝਲਕਿਆਂ ਦਰਦ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਗੈਂਗਸਟਰਾਂ ਨੂੰ ਮਿਲਣ ਵਾਲੇ ਵੀਆਈਪੀ ਟਰੀਟਮੈਂਟ ਤੋਂ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਲਾਰੈਂਸ ਵਰਗਿਆਂ ਨੂੰ 24 ਘੰਟੇ ਨਵੀਆਂ- ਨਵੀਆਂ ਬਰਾਂਡਿਡ ਟੀ-ਸ਼ਰਟਾਂ ਪੁਆ ਕੇ ਦਿਖਾਇਆ ਜਾ ਰਿਹਾ ਹੈ। ਪੁਲਿਸ ਵਾਲੇ ਉਸ ਨਾਲ ਫੋਟੋ ਖਿਚਵਾਉਂਦੇ ਨਜ਼ਰ ਆਉਣਗੇ ਤਾਂ ਨੌਜਵਾਨਾਂ ਨੂੰ ਲੱਗੇਗਾ ਕਿ ਉਹ ਕੋਈ ਖਾਸ ਬੰਦਾ ਲੱਗਦਾ ਹੈ। ਨੌਜਵਾਨ ਵੀ ਉਸ ਵਰਗੇ ਬਣਨਾ ਚਾਹੁਣਗੇ। ਉਨ੍ਹਾਂ ‘ਤੇ 100 ਪਰਚੇ ਦਰਜ ਹਨ। ਸਰਕਾਰ ਦੱਸੇ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਸੰਭਾਲ ਕੇ ਕਿਉਂ ਰੱਖਿਆ ਗਿਆ ਹੈ। ਜਿੰਨੇ ਜ਼ਿਆਦਾ ਪਰਚੇ ਹਨ, ਉਨ੍ਹਾਂ ਦਾ ਫਿਰੌਤੀ ਦਾ ਧੰਦਾ ਓਨਾ ਜ਼ਿਆਦਾ ਚੱਲਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਭਾਵੇਂ ਅੱਜ ਮਾਰ ਦੇਣ ਪਰ ਮੈਂ ਚੁੱਪ ਨਹੀਂ ਬੈਠਾਂਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸੁਰੱਖਿਆ ਹਟਾਈ ਜਾਵੇ। ਆਮ ਮੁਲਜ਼ਮਾਂ ਵਾਂਗ ਇਹ ਅਦਾਲਤ ਵਿੱਚ ਜਾਣ। ਉਨ੍ਹਾਂ ਕਿਹਾ ਕਿ ਸਿੱਧੂ ਦਾ ਕੋਈ ਕਸੂਰ ਨਹੀਂ ਸੀ। ਜੇਕਰ ਤਿਣਕੇ ਜਿੰਨਾਂ ਕਸੂਰ ਹੋਇਆ ਤਾਂ ਮੈਂ ਉਸ ਦੀ ਥਾਂ ਜੇਲ੍ਹ ਕੱਟਾਂਗਾ।

Navjot Sidhu ਦਾ ਆਇਆ ਵੱਡਾ ਬਿਆਨ, ਜਲਦ ਆਊ ਬਾਹਰ? ਜੀਵਨ ਸਾਥੀ ਬਿਨਾਂ ਨਹੀਂ ਲੱਗਦਾ ਦਿਲ | D5 Channel Punjabi

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਪੁਲਿਸ ਅਪਰਾਧ ਕਰਨ ਵਾਲਿਆਂ ਨੂੰ ਫੜ ਸਕਦੀ ਹੈ। ਮੂਸੇਵਾਲਾ ਨੂੰ ਮਾਰਨ ਵਾਲੇ ਕਾਬੂ ਤੋਂ ਬਾਹਰ ਹਨ। ਤਿਹਾੜ ਵਰਗੀ ਜੇਲ੍ਹ ਵਿੱਚ ਬੈਠ ਕੇ ਮਾਸਟਰਮਾਈਂਡ ਲਾਰੈਂਸ ਅਤੇ ਗੋਲਡੀ ਸਾਜ਼ਿਸ਼ ਰਚ ਰਹੇ ਹਨ। ਉਹ ਕਹਿੰਦੇ ਹਨ ਕਿ ਅੱਜ 29 ਤਰੀਕ ਹੈ, ਸਿੱਧੂ ਬਚਣਾ ਨਹੀਂ ਚਾਹੀਦਾ ਭਾਵੇਂ ਘਰ ‘ਤੇ ਹਮਲਾ ਕਰ ਦਿਓ। ਤੀਜੇ ਦਿਨ ਉਹ ਚੈਨਲ ‘ਤੇ ਇੰਟਰਵਿਊ ਵੀ ਦੇ ਜਾਂਦੇ ਹਨ। ਗੈਂਗਸਟਰਾਂ ਨੂੰ ਕਿੰਨੀ ਆਜ਼ਾਦੀ ਹੈ। ਕਾਨੂੰਨ ਆਮ ਆਦਮੀ ਲਈ ਹਨ। ਜਦਕਿ ਗੁੰਡੇ ਉਨ੍ਹਾਂ ਦਾ ਫਾਇਦਾ ਉਠਾ ਰਹੇ ਹਨ।

Bijli Sodh Bill : Parliament ’ਚ ਕਿਸਾਨਾਂ ਨੂੰ ਵੱਡਾ ਝਟਕਾ! Bijli Sodh Bill ਲਾਗੂ? | D5 Channel Punjabi

ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਨੇ ਵਿਦੇਸ਼ਾਂ ਦੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਛੱਡ ਕੇ ਆਪਣੇ ਇਲਾਕੇ ਵਿੱਚ ਰਹਿਣਾ ਪਸੰਦ ਕੀਤਾ। ਉਸਨੇ ਰਾਜਨੀਤੀ ਵਿੱਚ ਸਿਰਫ਼ ਆਪਣੇ ਇਲਾਕੇ ਦੀ ਸੇਵਾ ਲਈ ਪੈਰ ਰੱਖਿਆ ਸੀ ਪਰ ਉਸ ਨੂੰ ਟ੍ਰੋਲ ਕੀਤਾ ਗਿਆ। ਆਈਸ਼ਰ ਨਾਲ 5911 ਟਰੈਕਟਰ ਖਿੱਚਿਆ ਗਿਆ। ਉਹ ਪੈਸੇ ਨਹੀਂ ਚਾਹੁੰਦਾ ਸੀ। ਉਸ ਨੇ ਬਹੁਤ ਪੈਸਾ ਕਮਾਇਆ ਸੀ। ਸਰਕਾਰ ਗੁੰਡਿਆਂ ਨੂੰ ਪਨਾਹ ਦੇਣਾ ਬੰਦ ਕਰੇ। ਉਨ੍ਹਾਂ ਨੂੰ ਸੁਰੱਖਿਆ ਦੇਣਾ ਬੰਦ ਕਰੇ।ਸਾਡੀ ਸੁਰੱਖਿਆ ਵਾਪਸ ਲੈ ਕੇ ਸਾਨੂੰ ਨਿਹੱਥਾ ਕੀਤਾ। ਲੋਕਾਂ ਨੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ। ਸਾਨੂੰ ਇੱਕ ਸੁਰੱਖਿਅਤ ਵਾਤਾਵਰਨ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button