Breaking NewsD5 specialNewsPunjabTop News

ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ, ਦੋਹਾਂ ਧਿਰਾਂ ਵਿਚਕਾਰ ਚੱਲੀਆਂ ਗੋਲੀਆਂ

ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ, ਦੋਹਾਂ ਧਿਰਾਂ ਵਿਚਕਾਰ ਚੱਲੀਆਂ ਗੋਲੀਆਂ

ਅੰਮ੍ਰਿਤਸਰ: ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਵਿਖੇ ਗੈਂਗਸਟਰ ਜਗਰੂਪ ਰੂਪਾ ਤੇ ਮਨੂੰ ਕੁੱਸਾ ਨਾਲ ਮੁਠਭੇੜ ਦੀ ਖ਼ਬਰ ਸਾਹਮਣੇ ਆਈ ਹੈ।ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਚੀਚਾ ਭਕਨਾ ਅਤੇ ਪਿੰਡ ਹੁਸ਼ਿਆਰਨਗਰ ਨਜ਼ਦੀਕ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਝੜਪ ਹੋਣ ਦਾ ਸਮਾਚਾਰ ਹੈ। ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸ. ਸਵਰਨਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਗੈਂਗਸਟਰਾਂ ਨੂੰ ਘੇਰਾ ਪਾ ਕੇ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

MSP News : MSP ਨੂੰ ਲੈ Bhagwant Mann ਦਾ ਧਮਾਕਾ! ਹੁਣੇ ਕੀਤਾ ਵੱਡਾ ਐਲਾਨ | D5 Channel Punjabi

ਤੁਹਾਨੂੰ ਦੱਸ ਦਈਏ ਕਿ ਜਗਰੂਪ ਰੂਪਾ ਤੇ ਮਨੂੰ ਕੁੱਸਾ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਸਨ। ਦੋਵੇਂਂ ਗੈਂਗਸਟਰ ਪੁਲਿਸ ਦੀ ਪਕੜ ਤੋਂ ਬਾਹਰ ਚੱਲ ਰਹੇ ਸਨ।ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵੱਡੀ ਕਾਰਵਾਈ ਕਰਦਿਆਂ ਗੈਂਗਸਟਰਾਂ ਨਾਲ ਮੁਠਭੇੜ ਜਾਰੀ ਹੈ।ਗੈਂਗਸਟਰਾਂ ਵੱਲੋਂ ਪੁਲਿਸ ਤੇ ਕਈ ਰਾਊਡ ਫਾਇਰ ਕੀਤੇ ਗਏ ਹਨ।ਉਸ ਸਥਾਨ ਨੂੰ ਜਾਣ ਵਾਲੇ ਰਸਤੇ ਚਾਰੇ ਪਾਸੇ ਤੋਂ ਪੁਲਿਸ ਨੇ ਬੰਦ ਕਰ ਦਿੱਤੇ ਹਨ ਅਤੇ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button