PunjabTop News

ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਮਾਲਖਾਨੇ ‘ਚ ਰੱਖੇ ਵਿਦੇਸ਼ੀ ਹਥਿਆਰਾਂ ਨੂੰ ਵੇਚਣ ਮਾਮਲੇ ‘ਚ ਬਰਖਾਸਤ ਬਠਿੰਡਾ ਪੁਲਸ ਮੁਲਾਜ਼ਮ ਗ੍ਰਿਫਤਾਰ

ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਮਾਲਖਾਨੇ ‘ਚ ਰੱਖੇ ਵਿਦੇਸ਼ੀ ਹਥਿਆਰਾਂ ਨੂੰ ਵੇਚਣ ਦੇ ਮਾਮਲੇ ‘ਚ ਪੁਲਸ ਨੇ ਬਰਖਾਸਤ ਬਠਿੰਡਾ ਪੁਲਸ ਮੁਲਾਜ਼ਮ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਗੈਂਗਸਟਰ ਕੋਲੋਂ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਨੇ ਥਾਣੇ ਵਿੱਚ ਮੁਨਸ਼ੀ ਹੁੰਦਿਆਂ ਇਹ ਹਥਿਆਰ ਗਾਇਬ ਕਰ ਦਿੱਤੇ ਸਨ।

ਮਾਲਖਾਨੇ ਤੋਂ 12 ਤੋਂ ਵੱਧ ਹਥਿਆਰ ਗਾਇਬ ਕਰਨ ਅਤੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਵੇਚਣ ਦੇ ਦੋਸ਼ ‘ਚ ਸੰਦੀਪ ਸਿੰਘ ਖਿਲਾਫ ਥਾਣਾ ਦਿਆਲਪੁਰਾ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਫਿਰ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ।ਫਰਵਰੀ 2023 ਵਿੱਚ ਆਰਮਜ਼ ਐਕਟ ਤਹਿਤ ਦਰਜ ਕੀਤੇ ਗਏ ਕੇਸ ਵਿੱਚ ਤਿੰਨ ਮੁਲਜ਼ਮ ਹਨੀ ਉਰਫ਼ ਸ਼ੁਭਮ, ਹਿੰਮਤ ਅਤੇ ਹੀਰਾ ਲਾਲ ਉਰਫ਼ ਲੱਡੂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਜਦੋਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਕੋਲੋਂ 455 ਬੋਰ ਦਾ ਵਿਦੇਸ਼ੀ ਹਥਿਆਰ ਬਰਾਮਦ ਹੋਇਆ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਵਿਦੇਸ਼ੀ ਹਥਿਆਰ ਉਸ ਨੂੰ ਸੰਦੀਪ ਸਿੰਘ ਨੇ ਦਿੱਤਾ ਸੀ। ਪੁਲਸ ਨੇ ਪੂਰੀ ਜਾਂਚ ਤੋਂ ਬਾਅਦ ਸੋਮਵਾਰ ਨੂੰ ਦੋਸ਼ੀ ਸੰਦੀਪ ਦਾ ਨਾਮ ਲਿਆ ਸੀ। ਉਸ ਨੂੰ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ।ਪੁਲਿਸ ਨੇ ਮੁਲਜ਼ਮ ਸੰਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਸੰਦੀਪ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ।

ਜਦੋਂ ਸੰਦੀਪ ਸਿੰਘ ਮੁਨਸ਼ੀ ਥਾਣਾ ਦਿਆਲਪੁਰਾ ਵਿੱਚ ਤਾਇਨਾਤ ਸੀ ਤਾਂ ਉਸ ਨੇ 12 ਹਥਿਆਰ ਕੀਤੇ ਸੀ । ਇਹ ਮਾਮਲਾ ਸਭ ਤੋਂ ਪਹਿਲਾਂ ਉਸ ਸਮੇਂ ਸਾਹਮਣੇ ਆਇਆ ਜਦੋਂ ਸੀ.ਆਈ.ਏ ਪੁਲਿਸ ਨੇ ਰਾਮਪੁਰਾ ਤੋਂ ਨਸ਼ਾ ਤਸਕਰ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ।ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਹਥਿਆਰ ਉਨ੍ਹਾਂ ਨੇ ਮੁਨਸ਼ੀ ਸੰਦੀਪ ਤੋਂ ਖਰੀਦੇ ਸਨ। ਇਸ ਤੋਂ ਬਾਅਦ ਬਣਾਈ ਗਈ ਐਸਆਈਟੀ ਦੀ ਜਾਂਚ ਵਿੱਚ ਪਾਇਆ ਗਿਆ ਕਿ ਮੁਲਜ਼ਮ ਸੰਦੀਪ ਨੇ ਮਾਲਖਾਨੇ ਵਿੱਚੋਂ ਵੱਡੀ ਮਾਤਰਾ ਵਿੱਚ ਹਥਿਆਰ ਗਾਇਬ ਕਰ ਦਿੱਤੇ ਸਨ। ਤਤਕਾਲੀ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਸੰਦੀਪ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button