PunjabTop News

ਗੁਰੂ ਸਹਿਬਾਨਾਂ ਵਿਰੁੱਧ ਗਲਤ ਸ਼ਬਦਾਵਲੀ ਵਰਤਣ ਵਾਲੇ ਦਾ ਨਹਿੰਗਾ ਨੇ ਕੀਤਾ ਕੁਟਾਪਾ, ਪਿੰਡ ਨੇ ਬਾਈਕਾਟ, ਮੀਆ ਬੀਵੀ ਤੇ ਪਰਚਾ ਦਰਜ

ਲੰਘੇ ਦਿਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਇੱਕ ਨਸ਼ੇੜੀ ਕਿਸਮ ਦਾ ਮੋਨਾ ਬੰਦਾ ਗੁਰੂ ਸਹਿਬਾਨਾਂ ਵਿਰੁੱਧ ਮਾੜੀ ਸ਼ਬਦਾਵਲੀ ਵਰਤ ਰਿਹਾ ਸੀ ਤੇ ਵੀਡੀਓ ਵਾਇਰਲ ਹੁੰਦੇ ਨਹਿੰਗ ਸਿੰਘ ਜਥੇਬੰਦੀਆਂ ਹਰਕਤ ਚ ਆਈਆਂ ਤੇ ਉਸ ਦਾ ਪਤਾ ਲਗਾ ਪਿੰਡ ਜਾ ਜਿਥੇ ਉਸ ਦਾ ਕੁਟਾਪਾ ਚਾੜ੍ਹਿਆ ਉਥੇ ਪਰਚਾ ਵੀ ਦਰਜ ਕਰਾਇਆ। ਉਕਤ ਵਿਅਕਤੀ ਦੀ ਕਰਤੂਤ ਬਾਦ ਪਿੰਡ ਵਾਸੀਆਂ ਨੇ ਆਰੋਪੀ ਤੇ ਓਹਦੇ ਪਰਿਵਾਰ ਦਾ ਸਮਾਜਿਕ ਬਾਇਕਾਟ ਕਰਨ ਦਾ ਐਲਾਨ ਕਰਤਾ

ਕੀ ਹੈ ਪੂਰਾ ਮਾਮਲਾ…
ਖੰਨਾ ਦੇ ਥਾਣਾ ਬਡਾਲੀ ਆਲਾ ਸਿੰਘ ਇਲਾਕੇ ਤੋਂ, ਜਿੱਥੇ ਇਕ ਵਿਅਕਤੀ ਗੁਰੂ ਸਾਹਿਬ ਖ਼ਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਇਹ ਦੇਖ ਕੇ ਪਿੰਡ ਵਾਸੀਆਂ ਨੇ ਉਸ ਨੂੰ ਬਹੁਤ ਸਮਝਾਇਆ, ਪਰ ਜਦੋਂ ਉਹ ਨਾ ਸਮਝਿਆ ਤਾਂ ਉਸ ਦੀ ਸ਼ਿਕਾਇਤ ਪੁਲਸ ਥਾਣੇ ਕਰ ਦਿੱਤੀ। ਪਿੰਡ ਵਾਸੀਆਂ ਨੇ ਉਸ ਦੇ ਨਾਲ ਉਸ ਦੀ ਪਤਨੀ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਕਮਾਲੀ ਦੇ ਪ੍ਰਗਟ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਰਿੰਦਰ ਉਸ ਨੂੰ ਦੇਖ ਕੇ ਅਚਾਨਕ ਗੁੱਸੇ ਵਿੱਚ ਆ ਗਿਆ ਅਤੇ ਉਸ ਨਾਲ ਗਾਲ਼ੀ-ਗਲੋਚ ਕਰਨ ਲੱਗਾ। ਇਸ ਪਿੱਛੋਂ ਵਰਿੰਦਰ ਨੇ ਗੁਰੂ ਸਾਹਿਬ ਲਈ ਵੀ ਮਾੜੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ। ਕੋਲ ਖੜ੍ਹੇ ਪਿੰਡ ਵਾਸੀਆਂ ਨੇ ਵੀ ਉਸ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਨਾ ਸਮਝਿਆ ਤੇ ਮੰਦੇ ਬੋਲ ਬੋਲਦਾ ਰਿਹਾ।ਜਦੋਂ ਇਸ ਸਭ ਦੇ ਬਾਅਦ ਵੀ ਵਰਿੰਦਰ ਨਾ ਸਮਝਿਆ ਤਾਂ ਪ੍ਰਗਟ ਸਿੰਘ ਨੇ ਨਿਹੰਗ ਸਿੰਘ ਧੜੇ ਨੂੰ ਇਸ ਮਾਮਲੇ ਦੀ ਸੂਚਨਾ ਦੇ ਦਿੱਤੀ, ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਪਿੰਡ ਕਮਾਲੀ ਵਿਖੇ ਪਹੁੰਚ ਕੇ ਵਰਿੰਦਰ ਨੂੰ ਸਬਕ ਸਿਖਾਇਆਪ੍ਰਗਟ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਵਰਿੰਦਰ ਦੀ ਪਤਨੀ ਉਸ ਦੇ ਘਰ ਆਈ ਅਤੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਬੁਰਾ-ਭਲਾ ਕਿਹਾ। ਫਤਿਹਗੜ੍ਹ ਸਾਹਿਬ ਦੇ SP ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਸ ਨੇ ਵਰਿੰਦਰ ਤੇ ਉਸ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜ਼ਖ਼ਮੀ ਵਰਿੰਦਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ

ਪਿੰਡ ਵਿੱਚ ਇੱਕ ਮਤਾ ਵੀ ਪਾਸ ਕੀਤਾ ਗਿਆ ਕਿ ਵਰਿੰਦਰ ਦੇ ਘਰ ਕੋਈ ਵੀ ਖੁਸ਼ੀ ਹੋਵੇ ਜਾਂ ਗਮੀ ਹੋਵੇ ਪਰ ਉਸ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button