Breaking NewsD5 specialNewsSportsTop News

Dhoni ਨੇ ਹਮੇਸ਼ਾ ਮੈਨੂੰ ਪ੍ਰੇਰਿਤ ਕੀਤਾ, ਜਿੰਨਾ ਹੋ ਸਕੇ ਉਨ੍ਹਾਂ ਤੋਂ ਸਿੱਖਣਾ ਚਾਹੁੰਦਾ ਹਾਂ : Gaikwad

ਦੁਬਈ : ਚੇਂਨਈ ਸੁਪਰ ਕਿੰਗਸ ਦੇ ਬੱਲੇਬਾਜ਼ ਰੁਤੁਰਾਜ ਗਾਇਕਵਾੜ ਨੇ ਕਿਹਾ ਕਿ ਉਹ ਜਿੰਨਾ ਹੋ ਸਕੇ, ਓਨਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਸਿੱਖਣਾ ਚਾਹੁੰਦੇ ਹਨ। ਗਾਇਕਵਾੜ ਨੇ ਆਈਪੀਐਲ ਕਵਾਲੀਫਾਇਰ – 1 ਮੁਕਾਬਲੇ ‘ਚ ਦਿੱਲੀ ਕੈਪੀਟਲਸ ਨੂੰ 4 ਵਿਕੇਟ ਨਾਲ ਹਰਾਉਣ ‘ਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਨੇ 70 ਦੌੜਾਂ ਬਣਾਈਆ ਅਤੇ ਉਹ ਆਰੇਂਜ ਕੱਪ ਦੀ ਦੌੜ ‘ਚ ਦੂਜੇ ਸਥਾਨ ‘ਤੇ ਆ ਗਏ ਹੈ। ਗਾਇਕਵਾੜ ਨੇ ਕਿਹਾ ਕਿ ਹਰ ਸਮੇਂ ਧੋਨੀ ਨੇ ਮੈਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਟਰਾਂਸਪੋਰਟ ਵਿਭਾਗ ਦਾ ਵੱਡਾ ਐਕਸ਼ਨ, ਵੱਡੇ ਘਰਾਣਿਆਂ ਦੀਆਂ ਬੱਸਾਂ ਜ਼ਬਤ, ਪ੍ਰਾਈਵੇਟ ਟਰਾਂਸਪੋੇਟਰਾਂ ਨੂੰ ਪਈਆਂ ਭਾਜੜਾਂ

ਉਹ ਮੈਨੂੰ ਕਹਿੰਦੇ ਸਨ ਕਿ ਹਰ ਮੈਚ ਤੋਂ ਸਿਖੋ ਅਤੇ ਅੱਗੇ ਵਧੋ। ਉਨ੍ਹਾਂ ਨੇ ਮੈਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਲਈ ਵੀ ਕਿਹਾ। ਇਹ ਚੰਗੇ ਖਿਡਾਰੀ ਅਤੇ ਆਮ ਖਿਡਾਰੀਆਂ ਤੋਂ ਅਲੱਗ ਬਣਾਉਂਦਾ ਹੈ। ਮੈਂ ਬੱਸ ਜਿੰਨਾ ਹੋ ਸਕੇ ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਪਾਵਰਪਲੇਅ ਮਹੱਤਵਪੂਰਣ ਸਟੇਜ ਸੀ। ਅਸੀ ਬੱਸ ਚੰਗੀ ਸ਼ੁਰੂਆਤ ਕਰਨਾ ਚਾਹੁੰਦੇ ਹਾਂ। ਰਾਬਿਨ ਉਥੱਪਾ ਨੇ ਬਿਹਤਰ ਤਰੀਕੇ ਨਾਲ ਬੱਲੇਬਾਜੀ ਕੀਤੀ ਜਿਸਦੇ ਨਾਲ ਮੈਨੂੰ ਅੰਤ ਤੱਕ ਟਿਕਣ ‘ਚ ਮਦਦ ਮਿਲੀ। ਮੈਂ 2 – 3 ਓਵਰ ਤੱਕ ਪਲਾਨ ਕੀਤਾ ਅਤੇ ਸੋਚਿਆ ਕਿ ਕੌਣ ਬੱਲੇਬਾਜ਼ੀ ਕਰ ਸਕਦਾ ਹੈ ਅਤੇ ਮੈਂ ਕਿਸ ਨੂੰ ਟਾਰਗੇਟ ਕਰਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button