Breaking NewsD5 specialNewsPunjab

ਗੁਰੂ ਘਰ ਦੀਆਂ ਹੋਸ਼ ਉਡਾਊ ਸੀਸੀਟੀਵੀ ਤਸਵੀਰਾਂ, ਨਿਹੰਗ ਦੇ ਬਾਣੇ ‘ਚ ਆਏ ਬੰਦੇ ਨੇ ਗੁਰਦੁਆਰੇ ‘ਚ ਲਾਹੀ ਸ਼ਰਮ (ਵੀਡੀਓ)

ਤਰਨ ਤਾਰਨ : ਹਲਕਾ ਖੇਮਕਰਨ ਦੇ ਪਿੰਡ ਮਹਿੰਦੀਪੁਰ ‘ਚ ਉਸ ਸਮੇਂ ਮਾਹੌਲ ਗਰਮਾ ਗਿਆ। ਜਦੋਂ ਗੁਰਦੁਆਰੇ ਦੇ ਅੰਦਰੋਂ ਕਿਸੇ ਵਿਅਕਤੀ ਵਲੋਂ ਗੁਟਕਾ ਸਾਹਿਬ ਚੋਰੀ ਕਰ ਲਏ ਗਏ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ‘ਚ ਇਕ ਵਿਅਕਤੀ ਦਾਖਲ ਹੁੰਦਾ ਉਸ ਤੋਂ ਬਾਅਦ ਅੰਦਰ ਜਾ ਕੇ ਗੁਟਕਾ ਸਾਹਿਬ ਚੋਰੀ ਕਰਕੇ ਉਥੇ ਤੋਂ ਤੁਰਦਾ ਬਣਦਾ। ਜਿਵੇਂ ਹੀ ਪਿੰਡ ਵਾਸੀ ਗੁਰਦੁਆਰੇ ਚ ਦਾਖਲ ਹੋਏ ਤਾਂ ਉਨ੍ਹਾਂ ਉਥੇ ਤੋਂ ਗੁਟਕਾ ਸਾਹਿਬ ਗਾਇਬ ਹੋਏ ਦੇਖੇ ਜਿਵੇਂ ਹੀ ਸੀਸੀਟੀਵੀ ਚੈਕ ਕੀਤੀ ਗਈ ਤਾਂ ਪਤਾ ਲੱਗਾ ਕਿ ਕਿਸੇ ਵਿਅਕਤੀ ਵਲੋਂ ਚੋਰੀ ਕੀਤੇ ਗਏ ਨੇ ਪਿੰਡ ਵਾਸੀਆਂ ਵਲੋਂ ਇਸ ਘਟਨਾਂ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

Read Also ਦਿਨ ਦਿਹਾੜੇ ਸੁੰਨੀ ਦੁਕਾਨ ‘ਚ ਮਹਿਲਾ ਨਾਲ ਨੌਜਵਾਨ ਨੇ ਲਾਹੀ ਸ਼ਰਮ, ਸਾਰੀ ਘਟਨਾ ਸੀਸੀਟੀਵੀ ‘ਚ ਕੈਦ

ਜਿਵੇਂ ਹੀ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲੀ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਸੀਸੀਟੀਵੀ ਆਪਣੇ ਕਬਜੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਥੋੜੇ ਸਮੇਂ ਬਾਅਦ ਹੀ ਪੁਲਿਸ ਵਲੋਂ ਚੋਰ ਨੂੰ ਕਾਬੂ ਕਰ ਲਿਆ ਗਿਆ ਤੇ ਚੋਰੀ ਕੀਤੇ ਗੁਟਕਾ ਸਾਹਿਬ ਵੀ ਬਰਾਮਦ ਕਰ ਲਏ ਗਏ। ਪਹਿਲਾਂ ਬੇਅਦਬੀ ਕਾਂਡ ਹੋਏ ਤੇ ਨਾਲ-ਨਾਲ ਗੁਰਦੁਆਰਿਆਂ ਦੀਆਂ ਗੋਲਕਾਂ ਚੋਰੀ ਹੁੰਦੀਆਂ ਰਹੀਆਂ। ਹਰ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਸੁਣਨ ਨੂੰ ਮਿਲ ਹੀ ਜਾਂਦੀ ਹੈ ਪਰ ਪੁਲਿਸ ਇਨ੍ਹਾਂ ਬੇਅਦਬੀਆਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ‘ਚ ਕਿਤੇ ਨਾ ਕਿਤੇ ਨਾਕਾਮਯਾਬ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button