PunjabPunjabTop News

ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ‘ਤੇ ਕੋਈ ਸਮਝੌਤਾ ਨਹੀਂ, ਬੇਅਦਬੀ ਕਾਨੂੰਨ ਸਬੰਧੀ ਇਕੱਤਰਤਾ ਤੋਂ ਬਾਅਦ ਬੋਲੇ ਜਥੇਦਾਰ ਗੜਗੱਜ

ਬੀਤੇ ਦਿਨ ਪੰਜਾਬ ਸਰਕਾਰ ਦੇ ਬੇਅਦਬੀ ਸਬੰਧੀ ਕਾਨੂੰਨ ‘ਤੇ ਸਿੱਖ ਪੰਥ ਦੀ ਇਕੱਤਰਤਾ ਨੇ ਧਾਰਮਿਕ ਮਸਲਿਆਂ ‘ਤੇ ਇਕਜੁਟਤਾ ਤੇ ਸਾਂਝੀ ਸੋਚ ਨੂੰ ਸਪੱਸ਼ਟ ਕੀਤਾ ਹੈ। ਇਸ ਬੈਠਕ ‘ਚ ਵੱਖ-ਵੱਖ ਪੰਥਕ ਜਥੇਬੰਦੀਆਂ, ਸੰਸਥਾਵਾਂ ਦੇ ਮੁਖੀ, ਤਖ਼ਤ ਸਾਹਿਬਾਨਾਂ ਦੇ ਪ੍ਰਤੀਨਿਧੀਆਂ ਤੇ ਸਿੰਘ ਸਾਹਿਬਾਨਾਂ ਨੇ ਹਿੱਸਾ ਲਿਆ। ਖਾਸ ਗੱਲ ਇਹ ਰਹੀ ਕਿ ਕੋਈ ਵੀ ਵੱਡੀ ਜਥੇਬੰਦੀ ਇਸ ਮੀਟਿੰਗ ਤੋਂ ਗੈਰਹਾਜ਼ਰ ਨਹੀਂ ਸੀ। ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਕਿ ਸਿੱਖ ਪੰਥ ਮਹੱਤਵਪੂਰਨ ਮਸਲਿਆਂ ਤੇ ਇਕੱਠੇ ਹੋ ਕੇ ਫੈਸਲੇ ਲੈਣ ਲਈ ਤਿਆਰ ਹੈ।ਇਸ ਦੌਰਾਨ ਇੱਕ ਅਹਿਮ ਮਤਾ ਪਾਸ ਕੀਤਾ ਗਿਆ। ਇਸ ਮਤੇ ‘ਚ ਕਿਹਾ ਗਿਆ ਕਿ ਪੰਥ ਨਾਲ ਜੁੜੇ ਕਿਸੇ ਵੀ ਕਾਨੂੰਨੀ ਫੈਸਲੇ ਤੋਂ ਪਹਿਲਾਂ ਸਮੁੱਚੇ ਪੰਥ ਦੀ ਸਹਿਮਤੀ ਲੈਣਾ ਜ਼ਰੂਰੀ ਹੋਵੇਗੀ। ਇਸ ਨਾਲ ਨਾਲ, ਸਿੱਖ ਪੰਥ ਦੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ-ਮਸ਼ਵਰਾ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਸਿੱਖ ਪੰਥ ਲਈ ਸਰਵੋਚ ਹੈ ਤੇ ਇਸ ਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦਸ ਗੁਰੂ ਸਾਹਿਬਾਨ ਦੀ ਜੋਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 1708 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਸਥਾਪਿਤ ਕੀਤਾ ਸੀ, ਜਿਸ ਨੂੰ ਸਿੱਖ ਕੌਮ ਹਮੇਸ਼ਾ ਲਈ ਮੰਨਦੀ ਆ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button