InternationalTop News

ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੀਆਂ ਚੋਣਾਂ ‘ਚ ਪੰਥਕ ਸਲੇਟ ਦੇ ਪੰਜ ਉਮੀਦਵਾਰ ਜੇਤੂ

ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਕੈਨੇਡਾ ਦੀਆਂ ਡਾਇਰੈਕਟਰ ਚੋਣਾਂ ਵਿਚ ਪੰਥਕ ਸਲੇਟ ਦੇ ਪੰਜ ਉਮੀਦਵਾਰ ਜੇਤੂ ਰਹੇ। ਕੁੱਲ 313 ਮੈਂਬਰਾਂ ਵਿਚੋਂ 286 ਨੇ ਆਪਣੀ ਵੋਟ ਪਾਈ। ਜਗਤਾਰ ਸਿੰਘ ਸੰਧੂ ਨੇ ਸਭ ਤੋਂ ਵੱਧ 159 ਵੋਟਾਂ ਪ੍ਰਾਪਤ ਕੀਤੀਆਂ। ਕਿਸ਼ਨ ਸਿੰਘ ਹੀਰ ਨੂੰ 155, ਕਮਲਜੀਤ ਸਿੰਘ ਹੁੰਦਲ ਨੂੰ 152, ਸੁਖਵਿੰਦਰ ਕੌਰ ਸਿੱਧੂ ਨੂੰ 151 ਅਤੇ ਰਣਧੀਰ ਸਿੰਘ ਸਹੋਤਾ ਨੂੰ 145 ਵੋਟਾਂ ਮਿਲੀਆਂ। ਹੋਰ ਉਮੀਦਵਾਰਾਂ ਵਿਚ ਪਿਆਰਾ ਸਿੰਘ ਪਨੇਸਰ ਅਤੇ ਸਤਿੰਦਰਪਾਲ ਸਿੰਘ ਗਿੱਲ ਨੂੰ 127-127, ਗੁਰਦੀਪ ਸਿੰਘ ਸਮਰਾ ਨੂੰ 123, ਕੁਲਵੰਤ ਕੌਰ ਦਿਓਲ ਨੂੰ 119 ਅਤੇ ਸੁਖਦੇਵ ਸਿੰਘ ਗਿੱਲ ਨੂੰ 113 ਵੋਟਾਂ ਪ੍ਰਾਪਤ ਹੋਈਆਂ। ਪੰਥਕ ਸਲੇਟ ਦੀ ਚੋਣ ਮੁਹਿੰਮ ਵਿਚ ਮਿੰਦੀ ਵਿਰਕ, ਜਸਵਿੰਦਰ ਸਿੰਘ ਬਦੇਸ਼ਾ, ਸੁਖਵੰਤ ਸਿੰਘ ਤੱਖਰ ਅਤੇ ਮਨਜੀਤ ਸਿੰਘ ਧਾਮੀ ਦੇ ਨਾਲ ਦਵਿੰਦਰ ਸਿੰਘ ਗਰੇਵਾਲ, ਪਿਆਰਾ ਸਿੰਘ ਨੱਤ, ਹਰਜੀਤ ਸਿੰਘ ਅਟਵਾਲ, ਸਵਰਨ ਸਿੰਘ ਸਿੱਧੂ, ਬਹਾਦਰ ਸਿੰਘ ਸੰਧੂ, ਬਲਦੇਵ ਸਿੰਘ ਸੰਧੂ, ਪ੍ਰੀਤਮ ਸਿੰਘ ਬੋਲਾ ਅਤੇ ਅਮਰੀਕ ਸਿੰਘ ਸਿਹੋਤਾ ਨੇ ਵੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਸਮੇਤ ਹੋਰ ਸਹਿਯੋਗੀਆਂ ਨੇ ਮੈਂਬਰਾਂ ਨਾਲ ਰਾਬਤਾ ਕਰਕੇ ਗੁਰਦੁਆਰਾ ਸਾਹਿਬ ਦੇ ਸੁਚੱਜੇ ਪ੍ਰਬੰਧ ਲਈ ਆਪਣਾ ਪੱਖ ਰੱਖਿਆ। ਚੋਣਾਂ ਤੋਂ ਬਾਅਦ ਨਵੇਂ ਚੁਣੇ ਗਏ ਡਾਇਰੈਕਟਰਾਂ ਤੋਂ ਉਮੀਦ ਹੈ ਕਿ ਉਹ ਸਮੁੱਚੀ ਸੰਗਤ ਨੂੰ ਨਾਲ ਲੈ ਕੇ, ਪਾਰਦਰਸ਼ਤਾ ਅਤੇ ਆਪਸੀ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰਨਗੇ। ਵੋਟ ਪਾਉਣ ਵਾਲੇ ਸਾਰੇ ਮੈਂਬਰਾਂ ਅਤੇ ਚੋਣ ਪ੍ਰਕਿਰਿਆ ਵਿਚ ਸੇਵਾ ਨਿਭਾਉਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button