PunjabTop News

ਗੁਰਦੁਆਰਾ ਸਾਹਿਬ ’ਚ ਸ਼ਰਾਬ ਪੀਣ ਵਾਲੀ ਔਰਤ ਨੂੰ ਸ਼ਰਾਬ ਦੀ ਲੱਤ ਲੱਗੀ ਸੀ: ਐਸ ਐਸ ਪੀ

ਪਟਿਆਲਾ : ਪਟਿਆਲਾ ਦੇ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਸ਼ਰਾਬ ਪੀਣ ਵਾਲੀ ਔਰਤ ਨਸ਼ੇੜੀ ਸੀ ਜਿਸਨੂੰ ਸ਼ਰਾਬ ਪੀਣ ਦੀ ਲੱਤ ਲੱਗੀ ਹੋਈ ਸੀ ਤੇ ਇਸਦਾ ਨਸ਼ਾ ਛੁਡਾਊ ਕੇਂਦਰ ਆਦਰਸ਼ ਹਸਪਤਾਲ ਵਿਚ ਇਲਾਜ ਵੀ ਚਲ ਰਿਹਾ ਸੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ ਨੇ ਦੱਸਿਆ ਕਿ ਇਹ ਔਰਤ ਬੀਤੇ ਕੱਲ੍ਹ ਜ਼ੀਰਕਪੁਰ ਤੋਂ ਬੱਸ ਵਿਚ ਬੈਠ ਕੇ ਇਥੇ ਪਹੁੰਚੀ ਸੀ ਤੇ ਇਹ ਸ਼ਰਾਬ ਦੀ ਬੋਤਲ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੀ ਸੀ।

Patiala Beadbi Case ‘ਚ ਨਵਾਂ ਮੋੜ, ਮਹਿਲਾ ਦੀ ਜੇਬ ‘ਚੋਂ ਨਿਕਲੀ ਪਰਚੀ, ਵੱਡੇ ਖ਼ੁਲਾਸੇ|D5 Channel Punjabi

ਇਥੇ ਸੰਗਤਾਂ ਨੇ ਉਸਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਇਸਨੇ ਉਲਟਾ ਉਹਨਾਂ ’ਤੇ ਹਮਲਾ ਕੀਤਾ। ਉਹਨਾਂ ਦੱਸਿਆ ਕਿ ਇਸਨੂੰ ਮਾਰਨ ਵਾਲਾ ਨਿਰਮਲਜੀਤ ਸਿੰਘ ਸੈਣੀ ਇਕ ਬਹੁਤ ਹੀ ਧਾਰਮਿਕ ਆਸਥਾ ਵਾਲਾ ਸ਼ਰਧਾਲੁ ਹੈ ਜੋ ਇਸਦੇ ਸ਼ਰਾਬ ਪੀਣ ਤੋਂ ਤੈਸ਼ ਵਿਚ ਆ ਗਿਆ ਤੇ ਉਸਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ 5 ਗੋਲੀਆਂ ਚਲਾਈਆਂ ਜਿਸ ਵਿਚੋਂ 4 ਔਰਤ ਨੂੰ ਲੱਗੀਆਂ ਤੇ ਇਕ ਸੇਵਾਦਾਰ ਸਾਗਰ ਨੂੰ ਲੱਗ ਗਈ ਜੋ ਰਾਜਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਹੈ ਤੇ ਖਤਰੇ ਤੋਂ ਬਾਹਰ ਹੈ।

Patiala Beadbi ਦਾ ਸੱਚ,Gurudwara Dukhniwaran Sahib ‘ਚ ਮਹਿਲਾ ਨੂੰ ਕਿਉਂ ਮਾਰੀ ਗੋ.ਲੀ? | D5 Channel Punjabi

ਐਸ.ਐਸ.ਪੀ ਨੇ ਦੱਸਿਆ ਕਿ ਇਸ ਔਰਤ ਕੋਲੋਂ ਜੋ ਆਧਾਰ ਕਾਰਡ ਮਿਲਿਆ ਹੈ, ਉਸ ’ਤੇ ਕਿਸੇ PG ਦਾ ਐਡਰੈਸ ਸੀ ਜਿਥੇ ਇਹ ਬੀਤੇ 2-3 ਸਾਲਾਂ ਤੋਂ ਨਹੀਂ ਰਹਿ ਰਹੀ ਸੀ। ਹੁਣ ਤੱਕ ਉਸਦੀ ਲਾਸ਼ ਲੈਣ ਵਾਸਤੇ ਕੋਈ ਵੀ ਵਾਰਸ ਪੁਲਿਸ ਕੋਲ ਨਹੀਂ ਪੁੱਜਾ। ਐਸ.ਐਸ.ਪੀ ਵਰੁਣ ਸ਼ਰਮਾ ਨੇ ਪ੍ਰੈਸ ਵਾਰਤਾ ਦੌਰਾਨ ਹੋਰ ਕੀ ਕੂਝ ਕਿਹਾ ਤੁਸੀ ਵੀ ਸੁਣੋਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button