Breaking NewsD5 specialNewsPunjab

ਗੁਰਦੁਆਰਾ ਫਤਿਹਗੜ੍ਹ ਸਾਹਿਬ ‘ਚ ਹੰਗਾਮਾ, ਕੱਪੜੇ ਉਤਾਰ ਕੇ ਗੋਲਕ ਤੋਂ ਛਾਲ ਮਾਰੀ (ਵੀਡੀਓ)

ਫਤਿਹਗੜ੍ਹ ਸਾਹਿਬ : ਸੀਸੀਟੀਵੀ ਵੀਡੀਓ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਹੈ, ਜਿਥੇ ਇਕ ਸਿਰਫਿਰੇ ਵਿਅਕਤੀ ਨੇ ਕੀ ਕੁਝ ਕੀਤਾ… ਉਹ ਤੁਹਾਨੂੰ ਪਰਤ ਦਰ ਪਰਤ ਵਿਖਾਵਾਂਗੇ। ਸਭ ਤੋਂ ਪਹਿਲਾਂ ਇਹ ਵੀਡੀਓ ਵੇਖੋ ਜਿਸ ਵਿੱਚ ਇਹ ਵਿਅਕਤੀ ਪਾਣੀ ਨਾਲ ਪੈਰ ਸਾਫ਼ ਕਰਨ ਵਾਲੀ ਥਾਂ ‘ਤੇ ਨੱਚਦਾ-ਟੱਪਦਾ ਵਿਖਾਈ ਦੇ ਰਿਹਾ ਹੈ। ਕੋਲ ਖੜੀਆਂ ਸੰਗਤਾਂ ਵੀ ਹੈਰਾਨ ਹੋ ਰਹੀਆਂ ਹਨ, ਕਿਉਂ ਕਿ ਸਭ ਕੁਝ ਇਕ ਦਮ ਹੋਇਆ। ਇਹ ਵਿਅਕਤੀ ਆਪਣੀ ਲੋਈ ਤੇ ਕੱਪੜੇ ਉਤਾਰਦਾ ਯਕੀਨਨ ਰੌਲਾ ਪਾ ਰਿਹਾ ਹੈ। ਮੌਕੇ ‘ਤੇ ਮੌਜੂਦ ਇਕ ਸੇਵਾਦਾਰ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਗੋਲੀ ਵਾਂਗ ਸਿੱਧਾ ਪਾਵਨ ਦਰਬਾਰ ‘ਚ ਪਹੁੰਚ ਜਾਂਦਾ ਹੈ। ਜਿਥੇ ਇਕ ਵਾਰ ਫੇਰ ਤੋਂ ਤਮਾਸ਼ਾ ਖੜ੍ਹਾ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਸੰਗਤ ਦੇ ਸਾਹਮਣੇ ਰੌਲਾ ਪਾਉਂਦਾ.. ਇਹ ਸਿਰਫਿਰਾ ਵਿਅਕਤੀ ਗੋਲਕ ਟੱਪ ਕੇ ਜੰਗਲੇ ਦੇ ਪਾਰ ਗੁਰੂ ਸਾਹਿਬ ਦੀ ਹਜ਼ੂਰੀ ‘ਚ ਲੰਮਾ ਪੈ ਜਾਂਦਾ ਹੈ।

Read Also ਸ੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲ LIVE, ਲੱਖਾਂ ਦੀ ਤਾਦਾਦ ‘ਚ ਸੰਗਤ ਨੇ ਭਰੀ ਹਾਜ਼ਰੀ

ਜੱਦੋ ਜਹਿਦ ਕਰਦੇ ਸੇਵਾਦਾਰ ਇਸ ਨੂੰ ਕਾਬੂ ਕਰਦੇ ਨਜ਼ਰ ਆ ਰਹੇ ਹਨ। ਇਹ ਸਭ ਕੁਝ ਏਨੀ ਤੇਜ਼ੀ ਨਾਲ ਹੋਇਆ ਕਿ ਪ੍ਰਬੰਧਕਾਂ ਤੋਂ ਲੈ ਕੇ ਸੰਗਤਾਂ ਤੇ ਸੇਵਾਦਾਰਾਂ ਵਿੱਚ ਵੀ ਸਹਿਮ ਹੈ। ਇਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਵਿਅਕਤੀ ਕਿੱਥੋਂ ਆਇਆ ਤੇ ਇਸ ਦੀ ਮਾਨਸਿਕ ਸਥਿਤੀ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ। ਇਸ ਸੰਬਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਮੈਬਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਉਕਤ ਪਰਵਾਸੀ ਵਿਅਕਤੀ ਵਲੋ ਇਸ ਘਿਨੋਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਫਿਰ ਵਲੂਧਰਨ ਦੀ ਕੋਸੀਸ਼ ਕੀਤੀ ਗਈ ਹੈ। ਉਨਾ ਕਿਹਾ ਕਿ ਗੁਰੂ ਘਰਾਂ ਵਿਚ ਹੀ ਬੇਅਦਬੀਆ ਹੋਣ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।

https://youtu.be/_75aUy_BfEg

ਉਨਾ ਦੱਸਿਆ ਕਿ ਉਕਤ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ ਜਿਸ ਦੀ ਪਹਿਚਾਣ ਰਾਮ ਸਮੂਜ ਪੁੱਤਰ ਪ੍ਰਭੂ ਰਾਏ ਵਾਸੀ ਪਿੰਡ ਬਾਵਨ ਬਿਸ਼ਨਪੁਰਾ ਥਾਣਾ ਖੂਸ਼ੀਨ ਨਗਰ ਜਿਲਾ ਕਪਤਾਨਗੰਜ ਯੂ.ਪੀ ਵਜੋ ਹੋਈ ਹੈ। ਉਨਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਹੁੱਣ ਤੱਕ ਜਿਨੀਆ ਵੀ ਅਜਿਹੀਆਂ ਬੇਅਦਵੀ ਵਾਲੀਆ ਵਾਰਦਾਤਾ ਹੋਈਆ ਹਨ ਉਹ ਸਿੱਖਾ ਦੇ ਗੁਰੂ ਘਰਾਂ ਵਿੱਚ ਹੀ ਹੋਇਆ ਹਨ ਜਿਸ ਕਰਕੇ ਸਿੱਖ ਸੰਗਤ ਵਿੱਚ ਬਹੁਤ ਰੋਹ ਪਾਇਆ ਜਾ ਰਿਹਾ ਹੈ। ਉਨਾ ਕਿਹਾ ਕਿ ਅਜਿਹਾ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਤਾਂ ਹੋਣੀ ਹੀ ਚਾਹੀਦੀ ਹੈ ਸਗੋ ਇਸ ਪਿਛੇ ਕਿਸ ਦਾ ਹੱਥ ਹੈ ਇਸ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ।

ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਦੂਜੇ ਸੂਬੇ ਤੋ ਕੰਮ ਕਰਨ ਆਏ ਵਿਅਕਤੀ ਤੋ ਪਹਿਚਾਣ ਪੱਤਰ ਵਾਲੀ ਕਾਰਵਾਈ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਕੇ ਗੁੰਮ ਹੋਣ ਵਾਲੀਆ ਤੇ ਲਗਾਮ ਕੱਸੀ ਜਾ ਸਕੇ। ਥਾਣਾ ਫਤਹਿਗੜ੍ਹ ਸਾਹਿਬ ਤੋ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨਾ ਨੂੰ ਇਤਲਾਹ ਮਿਲੀ ਸੀ ਕਿ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਹਿਲਾਂ ਚਰਨ ਕੁੰਡ ਕੋਲ ਤੇ ਫਿਰ ਦਰਬਾਰ ਸਾਹਿਬ ਅੰਦਰ ਇੱਕ ਪਰਵਾਸੀ ਵਿਅਕਤੀ ਵਲੋ ਕਥਿਤ ਤੋਰ ਬੇਅਦਬੀ ਕਰਨ ਦੀ ਕੋਸ਼ੀਸ਼ ਕਰਦੇ ਹੋਏ ਹੁਲੜਬਾਜੀ ਕੀਤੀ ਗਈ ਹੈ ਜਿਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਮੋਕੇ ਤੇ ਮੋਜੂਦ ਮਦਈਆਂ ਤੋ ਹੋਰ ਵੀ ਜਾਣਕਾਰੀ ਇੱਕਤਰ ਕੀਤੀ ਜਾ ਰਹੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button