Breaking NewsD5 specialNewsPunjabTop News

ਗੁਰਦਾਸਪੁਰ ‘ਚ ਮਿਲੇ ਬਲੈਕ ਫੰਗਸ ਦੇ 2 ਮਰੀਜ਼

ਗੁਰਦਾਸਪੁਰ : ਪੰਜਾਬ ‘ਚ ਵੀ ਬਲੈਕ ਫੰਗਸ ਨੇ ਦਸਤਕ ਦੇ ਦਿੱਤੀ ਹੈ। ਗੁਰਦਾਸਪੁਰ ਜ਼ਿਲ੍ਹੇ ‘ਚ ਇਸ ਬਿਮਾਰੀ ਦੇ 2 ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਸਾਡੇ ਇੱਥੇ ਦੋ ਬਲੈਕ ਫੰਗਸ ਦੇ ਮਾਮਲੇ ਆਏ ਹਨ। ਇੱਕ ਵਿਅਕਤੀ ਨੂੰ ਪਹਿਲਾਂ ਕੋਰੋਨਾ ਸੀ, ਜਦੋਂ ਕਿ ਦੂਜਾ ਵਿਅਕਤੀ ਉਕਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ।

ਦੂਜੇ ਵਿਅਕਤੀ ‘ਚ ਲੱਛਣ ਮਿਲਣ ਤੋਂ ਬਾਅਦ ਉਸਦਾ ਪਰਿਵਾਰ ਉਨ੍ਹਾਂ ਨੂੰ ਹਸਪਤਾਲ ਨਹੀਂ ਲਿਜਾਣ ਦੇ ਰਿਹਾ। ਉਨ੍ਹਾਂ ਨੇ ਕਿਹਾ ਕਿ ਬਲੈਕ ਫੰਗਸ ਬਹੁਤ ਘਾਤਕ ਬਿਮਾਰੀ ਹੈ। ਇਹ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦੀ ਇੰਮੀਊਨਿਟੀ ਬਹੁਤ ਘੱਟ ਹੈ। ਜਿਨ੍ਹਾਂ ਨੂੰ ਕੋਈ ਬਿਮਾਰੀ ਹੈ ਜਿਵੇਂ ਸ਼ੂਗਰ, ਕਿਡਨੀ, ਦਿਲ ਦੇ ਰੋਗ ਆਦਿ ਲੋਕਾਂ ‘ਤੇ ਬਲੈਕ ਫੰਗਸ ਅਸਰ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button