Breaking NewsD5 specialIndiaNewsTop News

ਗੁਜਰਾਤ ਤੋਂ ਬਾਅਦ ਹੁਣ ਕਰਨਾਟਕ ਦੇ ਸਕੂਲਾਂ ‘ਚ ਪੜਾਈ ਜਾ ਸਕਦੀ ਹੈ ਗੀਤਾ

ਨਵੀਂ ਦਿੱਲੀ : ਗੁਜਰਾਤ ਦੇ ਸਕੂਲੀ ਸਿਲੇਬਸ ’ਚ ਭਗਵਤ ਗੀਤਾ ਨੂੰ ਸ਼ਾਮਿਲ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ ਕਰਨਾਟਕ ਦੇ ਸੈਕੰਡਰੀ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਜਿਹਾ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸੂਬਾ ਸਰਕਾਰ ਮਾਹਿਰਾਂ ਨਾਲ ਚਰਚਾ ਕਰੇਗੀ। ਨਾਗੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਗੂਜਰਾਤ ’ਚ ਨੈਤਿਕ ਵਿਗਿਆਨ ਨੂੰ ਸਕੂਲੀ ਸਿਲੇਬਸ ’ਚ ਤਿੰਨ ਤੋਂ ਚਾਰ ਪੜਾਵਾਂ ’ਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਹਿਲੇ ਪੜਾਅ ’ਚ ਭਗਵਤ ਗੀਤਾ ਨੂੰ ਸ਼ਾਮਿਲ ਕਰਾਂਗੇ। ਇਹ ਗੱਲ ਮੇਰੇ ਧਿਆਨ ’ਚ ਆਈ ਹੈ।’

CM ਮਾਨ ਦਾ ਐਕਸ਼ਨ, ਮਜੀਠੀਆ ਦੀ ਖੁੱਲ੍ਹੇਗੀ ਫਾਇਲ! ਕਾਂਗਰਸ ’ਚ ਪਿਆ ਖਿਲਾਰਾ| D5 Channel Punjabi

ਉਨ੍ਹਾਂ ਕਿਹਾ ਕਿ ਅਸੀਂ ਨੈਤਿਕ ਵਿਗਿਆਨ ਨੂੰ ਸਿਲੇਬਸ ’ਚ ਸ਼ਾਮਿਲ ਕਰਨ ਦੇ ਸੰਦਰਭ ’ਚ ਮੁੱਖ ਮੰਤਰੀ ਬਾਸਵਰਾਜ ਬੋਮਈ ਨਾਲ ਚਰਚਾ ਕਰਨ ਤੋਂ ਬਾਅਦ ਕੋਈ ਫੈਸਲਾ ਕਰਾਂਗੇ। ਮੰਤਰੀ ਨੇ ਦਾਅਵਾ ਕੀਤਾ ਸੀ ਬੱਚਿਆਂ ’ਚ ਸੱਭਿਆਚਾਰ ਕਦਰਾਂ-ਕੀਮਤਾਂ ਘਾਣ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬਹੁਤ ਸਾਰੇ ਲੋਕਾਂ ਨੇ ਮੰਗ ਕੀਤੀ ਹੈ ਕਿ ਨੈਤਿਕ ਵਿਗਿਆਨ ਦੀ ਪੜ੍ਹਾਈ ਸ਼ੁਰੂ ਕੀਤੀ ਜਾਵੇ। ਨਾਗੇਸ਼ ਮੁਤਾਬਕ, ਪਹਿਲੇ ਹਫਤੇ ’ਚ ਇਕ ਜਮਾਤ ਨੈਤਿਕ ਵਿਗਿਆਨ ਦੀ ਹੁੰਦੀ ਸੀ ਜਿਸ ਵਿਚ ਰਾਮਾਇਣ ਅਤੇ ਮਹਾਂਭਾਰਤ ਨਾਲ ਸਬੰਧਿਤ ਅੰਸ਼ ਪੜ੍ਹਾਏ ਜਾਂਦੇ ਸਨ।

ਸਾਬਕਾ ਵਿਧਾਇਕਾਂ ਨੂੰ ਨਹੀਂ ਮਿਲੇਗੀ ਪੈਨਸ਼ਨ! ਭਗਵੰਤ ਮਾਨ ਦੀ ਸਰਕਾਰ ਦਾ ਫੈਸਲਾ ਤਿਆਰ? D5 Channel Punjabi

ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਵੀ ਆਪਣੇ ਬਚਪਨ ਦੀ ਸਿੱਖਿਆ ਦਾ ਸਿਹਰਾ ਰਾਮਾਇਣ ਅਤੇ ਮਹਾਂਭਾਰਤ ਨੂੰ ਦਿੰਦੇ ਸਨ। ਜਦੋਂ ਉਹ ਵੱਡੇ ਹੋਏ ਤਾਂ ਰਾਜਾ ਹਰੀਸ਼ਚੰਦਰ ਦਾ ਉਨ੍ਹਾਂ ਦੇ ਜੀਵਨ ’ਤੇ ਪਹੁੰਚ ਵੱਡਾ ਅਸਰ ਹੋਇਆ। ਮੰਤਰੀ ਨੇ ਕਿਹਾ ਕਿ ਉਨ੍ਹਾਂ ਚੀਜ਼ਾਂ ਨੂੰ ਸਿਲੇਬਸ ’ਚ ਸ਼ਾਮਿਲ ਕਰਨਾ ਸਾਡਾ ਕਰਤਵ ਹੈ ਜਿਨ੍ਹਾਂ ਦਾ ਸਮਾਜ ’ਤੇ ਹਾਂ-ਪੱਖੀ ਪ੍ਰਭਾਵ ਪੈਂਦਾ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button