Breaking NewsD5 specialIndiaNewsTop News

ਗੁਜਰਾਤ : ਕੱਛ ‘ਚ ਭੁਚਾਲ ਦੇ ਹਲਕੇ ਝਟਕੇ, ਕੋਈ ਜਾਨੀ ਨੁਕਸਾਨ ਨਹੀਂ

ਅਹਿਮਦਾਬਾਦ : ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ ਐਤਵਾਰ ਨੂੰ 3.9 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਗਾਂਧੀਨਗਰ ਸਥਿਤ ਭੂਚਾਲ ਸਬੰਧੀ ਖੋਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 12 ਵਜਕੇ 43 ਮਿੰਟ ‘ਤੇ 3.9 ਤੀਬਰਤਾ ਦਾ ਭੁਚਾਲ ਆਇਆ ਅਤੇ ਇਹ ਕੱਛ ਜ਼ਿਲ੍ਹੇ ਤੋਂ 19 ਕਿਲੋਮੀਟਰ ਦੂਰ ਉਤਰ – ਉਤਰ – ਪੂਰਬੀ ਭਾਚਾਊ ‘ਚ 14.2 ਕਿਲੋਮੀਟਰ ਦੀ ਗਹਿਰਾਈ ‘ਤੇ ਕੇਂਦਰਿਤ ਸੀ।

🔴LIVE| ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚਿਆ ਸਿੱਧੂ,ਕੀਤਾ ਵੱਡਾ ਸਿਆਸੀ ਧਮਾਕਾ

ਉਨ੍ਹਾਂ ਨੇ ਦੱਸਿਆ ਕਿ ਇਸ ਖੇਤਰ ‘ਚ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਵੀ ਦੁਪਹਿਰ 12 ਵਜਕੇ ਦੋ ਮਿੰਟ ‘ਤੇ 1.6 ਤੀਬਰਤਾ ਦਾ ਭੁਚਾਲ ਆਇਆ ਸੀ ਅਤੇ ਉਸਦਾ ਕੇਂਦਰ ਭਾਚਾਊ ਤੋਂ 21 ਕਿਲੋਮੀਟਰ ਦੂਰ ਉੱਤਰ – ਉੱਤਰ – ਪੂਰਬ ‘ਚ ਸੀ। ਰਾਜ ਦੇ ਆਪਦਾ ਪ੍ਰਬੰਧਨ ਅਧਿਕਾਰ ਅਨੁਸਾਰ ਕੱਛ ਜ਼ਿਲ੍ਹਾ ‘‘ਬਹੁਤ ਜ਼ਿਆਦਾ ਜ਼ੋਖਮ ਵਾਲੇ ਭੁਚਾਲੀ ਖੇਤਰ’’ ‘ਚ ਸਥਿਤ ਹੈ। ਇਸ ਜ਼ਿਲ੍ਹੇ ‘ਚ ਜਨਵਰੀ 2001 ‘ਚ 6 . 9 ਤੀਬਰਤਾ ਦਾ ਭੁਚਾਲ ਆਇਆ ਸੀ ਜਿਸਦੇ ਨਾਲ ਕਾਫ਼ੀ ਤਬਾਹੀ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button