PunjabTop News

ਗਿਆਸਪੁਰਾ ‘ਚ ਗੈਸ ਲੀਕ ਮਾਮਲੇ ‘ਚ NGT ਨੇ ਬਣਾਈ ਨਵੀਂ ਜਾਂਚ ਕਮੇਟੀ

ਗਿਆਸਪੁਰਾ ‘ਚ ਗੈਸ ਲੀਕ ਮਾਮਲੇ ‘ਚ NGT ਨੇ ਪ੍ਰਸ਼ਾਸਨ ਵੱਲੋਂ ਬਣਾਈ ਜਾਂਚ ਕਮੇਟੀ ਦੀ ਜਾਂਚ ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਜਾਂਚ ‘ਚ ਕੋਈ ਦੋਸ਼ੀ ਨਾ ਪਾਏ ਜਾਣ ‘ਤੇ NGT ਤੇ ਇਸ ਮਾਮਲੇ ਤੇ ਨਵੀਂ ਕਮੇਟੀ ਬਣਾਈ ਹੈ।  ਨਵੀਂ ਬਣੀ ਕਮੇਟੀ ਘਟਨਾ ਵਾਲੀ ਥਾਂ ਦਾ ਦੌਰਾ ਕਰੇਗੀ ਅਤੇ ਗੈਸ ਲੀਕ ਹੋਣ ਦੇ ਕਾਰਨਾਂ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰੇਗੀ।

ਕਮੇਟੀ ਵਿੱਚ ਭਾਰਤ ਦੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸੰਯੁਕਤ ਸਕੱਤਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਅਤੇ ਆਈਆਈਟੀ ਦਿੱਲੀ ਦੇ ਡਾਇਰੈਕਟਰ ਨੂੰ ਸ਼ਾਮਲ ਕੀਤਾ ਗਿਆ ਹੈ।

ਜਿਸ ਇਲਾਕੇ ਵਿੱਚ ਸੀਵਰੇਜ ਵਿੱਚੋਂ ਐਚ2ਐਸ ਗੈਸ ਲੀਕ ਹੋਈ ਸੀ, ਉੱਥੇ ਕਈ ਅਜਿਹੇ ਉਦਯੋਗ ਚੱਲ ਰਹੇ ਹਨ ਜਿਨ੍ਹਾਂ ਵਿੱਚ ਟਰੀਟਮੈਂਟ ਪਲਾਂਟ ਤੱਕ ਨਹੀਂ ਹਨ। ਉਹ ਰਾਤ ਨੂੰ ਜਾਂ ਮੀਂਹ ਪੈਣ ‘ਤੇ ਕੈਮੀਕਲ ਵਾਲਾ ਪਾਣੀ ਸੀਵਰੇਜ ਵਿੱਚ ਵਹ੍ਹਾ ਦਿੰਦੇ ਹਨ।

 ਇਸ ਹਾਦਸੇ ‘ਚ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button