Breaking NewsD5 specialIndiaNewsPoliticsPunjabVideo

ਗ਼ਰੀਬਾਂ ਦਾ ਮਸੀਹਾ ਬਣਿਆ ਸਿਮਰਜੀਤ ਬੈਂਸ LIVE ਹੋ ਕੇ ਕੱਟੇ ਬਿਜਲੀ ਕੁਨੈਕਸ਼ਨ ਦੀਆਂ ਜੋੜੀਆਂ ਤਾਰਾਂ

ਜੰਲਧਰ : ਜੰਲਧਰ ਦੇ ਪ੍ਰੈਸ ਕਲੱਬ ‘ਚ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਬੈਂਸ ਨੇ ਕਿਹਾ ਕਿ ਪੰਜਾਬ ‘ਚ ਬਿਜਲੀ ਦੇ ਮਹਿੰਗੇ ਰੇਟ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ ਅਤੇ ਇਸ ਮਾਮਲੇ ‘ਚ ਸਰਕਾਰ ਨੇ ਵਹਾਈਟ ਪੇਪਰ ਲਿਆਉਣ ਦੀ ਗੱਲ ਕੀਤੀ ਸੀ ਜੋ ਨਹੀ ਲਿਆਇਆ ਗਿਆ ਅਤੇ ਨਾ ਹੀ ਕੋਈ ਕਮੇਟੀ ਬਣਾਈ ਗਈ ਹੈ।

ਗ਼ਰੀਬਾਂ ਦਾ ਮਸੀਹਾ ਬਣਿਆ ਸਿਮਰਜੀਤ ਬੈਂਸ LIVE ਹੋ ਕੇ ਕੱਟੇ ਬਿਜਲੀ ਕੁਨੈਕਸ਼ਨ ਦੀਆਂ ਜੋੜੀਆਂ ਤਾਰਾਂ | Bains

ਬੈਂਸ ਨੇ ਕਿਹਾ ਕਿ ਸੂਬੇ ‘ਚ 61083 ਲੋਕ 40000 ਤੋਂ ਉੱਪਰ ਬਿਜਲੀ ਦੇ ਬਿਲ ਨਾ ਦੇਣ ਦੇ ਕਾਰਨ ਉਨ੍ਹਾਂ ਦੇ ਮੀਟਰ ਕੱਟ ਦਿੱਤੇ ਗਏ ਹਨ ਅਤੇ 32000 ਤੋਂ ਜ਼ਿਆਦਾ ਲੋਕਾਂ ਨੂੰ 40000 ਤੋਂ ਘੱਟ ਬਿਲ ਆਏ ਹਨ ਅਤੇ ਉਨ੍ਹਾਂ ਲੋਕਾਂ ਦੇ ਬਿਲ ਨਾ ਦੇਣ ਦੇ ਕਾਰਨ ਉਨ੍ਹਾਂ ਦੇ ਮੀਟਰ ਕੱਟ ਦਿੱਤੇ ਗਏ ਹਨ। ਬੈਂਸ ਨੇ ਕਿਹਾ ਕਿ ਅਜਿਹਾ ਬਿਜਲੀ ਦੇ ਮਹਿੰਗੇ ਰੇਟ ਦੇ ਕਾਰਨ ਹੋਇਆ ਹੈ।

ਭੁੱਕੀ, ਅਫ਼ੀਮ ਖਾਣ ਵਾਲੇ ਹੋ ਜਾਣ ਖ਼ਬਰਦਾਰ, ਆਹ ਡਾਕਟਰ ਤੋਂ ਸੁਣੋ ਨਸ਼ਾ ਛੱਡਣ ਵਾਲੀ ਗੋਲੀ ਖਾਣ ਵਾਲੇ ਨਸ਼ੇੜੀਆਂ ਦਾ ਇਲਾਜ

ਉੱਥੇ ਹੀ ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਬੈਂਸ ਨੇ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ ਹਨ ਅਤੇ ਨਾਲ ਹੀ ਕਿਹਾ ਕਿ ਬਿਜਲੀ ਬੋਰਡ ‘ਚ ਮਿਸਮੈਨੇਜਮੇਂਟ ਹੋਈ ਹੈ। ਜਿਸ ਕਾਰਨ ਬਿਜਲੀ ਬੋਰਡ ਘਾਟੇ ‘ਚ ਅਤੇ ਕਰਜੇ ਦੇ ਹੇਠਾਂ ਦੱਬ ਗਿਆ ਹੈ। ਕਾਂਗਰਸ ਅਤੇ ਅਕਾਲੀ ਦਲ ਦੋਵੇਂ ਇੱਕ ਦੂਜੇ ‘ਤੇ ਇਲਜ਼ਾਮ ਲਗਾ ਰਹੇ ਹਨ ਅਤੇ ਬਿਜਲੀ ਦੇ ਪਾਵਰ ਪਰਚੇਸ ਐਗਰੀਮੇਂਟ ਨੂੰ ਰੱਦ ਨਹੀ ਕਰ ਰਹੇ। ਨਾਲ ਹੀ ਕੱਟੇ ਗਏ ਬਿਜਲੀ ਕੁਨੈਕਸ਼ਨਾਂ ਦੀਆਂ ਸਿਮਰਜੀਤ ਸਿੰਗ ਬੈਂਸ ਦੇ ਵੱਲੋਂ ਲਾਈਵ ਹੋ ਕੇ ਤਾਰਾਂ ਜੋੜੀਆਂ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button