Breaking NewsD5 specialEntertainmentNewsPunjabTop News

‘ਗਰੀਬਾਂ ਦਾ ਫ਼ਰਿਸ਼ਤਾ ਨੇ ਮੁੱਖ ਮੰਤਰੀ ਚੰਨੀ’

ਪਟਿਆਲਾ : ਯੋਗਰਾਜ ਸਿੰਘ ਭਾਰਤ ਦੇ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਹਨ। ਅਦਾਕਾਰ ਯੋਗਰਾਜ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗਰੀਬਾਂ ਦਾ ਫ਼ਰਿਸ਼ਤਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਕਈ ਚੋਣ ਬੈਠਕਾਂ ’ਚ ਹਿੱਸਾ ਲਿਆ। ਯੋਗਰਾਜ ਸਿੰਘ ਨੇ ਭਾਰਤ-ਪਾਕਿ ਸਰਹੱਦ ਨੇੜੇ ਹੋਈ ਇਕ ਸਭਾ ’ਚ ਮੁੱਖ ਮੰਤਰੀ ਦੀ ਹਾਜ਼ਰੀ ’ਚ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਧਰਤੀ ’ਤੇ ਭੇਜਿਆ ਸੀ ਤੇ ਹੁਣ ਪ੍ਰਮਾਤਮਾ ਨੇ ਉਨ੍ਹਾਂ ਨੂੰ ਤਾਕਤ ਸੌਂਪੀ ਹੈ, ਜਿਸ ਨਾਲ ਉਹ ਗਰੀਬਾਂ, ਦਲਿਤਾਂ ਤੇ ਮੱਧ ਵਰਗ ਦੇ ਲੋਕਾਂ ਦਾ ਕਲਿਆਣ ਕਰ ਸਕਣ।

Modi ਦੇ ਐਲਾਨਾਂ ‘ਤੇ ਭੜਕੇ ਲੋਕ! ਕਿਸਾਨਾਂ ਨੇ ਵੀ ਗੱਡਤਾ ਬਰਾਬਰ ਕਿੱਲ! ਹੁਣ Punjab ’ਚ ਭਾਜਪਾ ਦਾ ਔਖਾ!

ਯੋਗਰਾਜ ਨੇ ਕਿਹਾ ਕਿ ਕਦੇ-ਕਦੇ ਸਿਆਸਤ ’ਚ ਅਜਿਹੇ ਮੌਕੇ ਆਉਂਦੇ ਹਨ, ਜਦੋਂ ਗਰੀਬ ਪਰਿਵਾਰ ਦੇ ਲੋਕਾਂ ਨੂੰ ਉੱਪਰ ਉੱਠਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਵੀ ਅਜਿਹਾ ਹੀ ਮੌਕਾ ਪ੍ਰਮਾਤਮਾ ਨੇ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਚੰਨੀ ਮੁੜ ਸੱਤਾ ’ਚ ਆਉਣ ਤੋਂ ਬਾਅਦ ਗਰੀਬਾਂ ਦਾ ਕਲਿਆਣ ਕਰਨਗੇ। ਯੋਗਰਾਜ ਨੇ ਭਾਵੁਕ ਹੁੰਦਿਆਂ ਕਿਹਾ ਕਿ ਚੰਨੀ ਨੂੰ ਉਹ ਕਾਫ਼ੀ ਸਾਲਾਂ ਤੋਂ ਜਾਣਦੇ ਹਨ। ਚੰਨੀ ਉਨ੍ਹਾਂ ਨਾਲ ਹੀ ਪੜ੍ਹੇ ਹਨ। ਜਦੋਂ ਚੰਨੀ ਸੀ. ਐੱਮ. ਬਣੇ ਤਾਂ ਉਹ ਉਨ੍ਹਾਂ ਨੂੰ ਮਿਲੇ ਪਰ ਚੰਨੀ ਦੇ ਸੁਭਾਅ ’ਚ ਉਨ੍ਹਾਂ ਨੇ ਕੋਈ ਤਬਦੀਲੀ ਨਹੀਂ ਵੇਖੀ। ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਭਵਿੱਖ ’ਚ ਵੀ ਲੋਕ ਕਲਿਆਣ ਦੇ ਕੰਮ ਤੇਜ਼ੀ ਨਾਲ ਕਰਨਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button