PunjabTop News

ਖੰਨਾ ਦੇ ਡੀਐਸਪੀ ਵਿਲੀਅਮ ਜੇਜੀ ਆਪ ਦੇ ਨੁਮਾਇੰਦੇ ਬਣ ਕੇ ਕੰਮ ਕਰ ਰਹੇ ਹਨ- ਸਾਬਕਾ ਮੰਤਰੀ ਗੁਰਕੀਰਤ ਕੋਟਲੀ

ਖੰਨਾ ਦੇ ਡੀਐਸਪੀ ਵਿਲੀਅਮ ਜੇਜੀ ਆਪ ਦੇ ਨੁਮਾਇੰਦੇ ਬਣ ਕੇ ਕੰਮ ਕਰ ਰਹੇ ਹਨ। ਕਾਂਗਰਸ ਦਾ ਵਫ਼ਦ ਖੰਨਾ ਪੁਲਿਸ ਦੀ ਸਿਆਸਤ ਤੋਂ ਪ੍ਰੇਰਿਤ ਕਾਰਜਸ਼ੈਲੀ ਖਿਲਾਫ ਡੀਜੀਪੀ ਨੂੰ ਵੀ ਮਿਲੇਗਾ। ਖੰਨਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਪਰ ਗੰਭੀਰ ਇਲਜਾਮ ਲਾਏ ਹਨ।ਕੋਟਲੀ ਨੇ ਕਿਹਾ ਕਿਖੰਨਾ ਦੇ ਡੀਐਸਪੀ ਵਿਲੀਅਮ ਜੇਜੀ ਆਪ ਦੇ ਨੁਮਾਇੰਦੇ ਬਣ ਕੇ ਕੰਮ ਕਰ ਰਹੇ ਹਨ। ਕਾਂਗਰਸ ਦਾ ਵਫ਼ਦ ਖੰਨਾ ਪੁਲਿਸ ਦੀ ਸਿਆਸਤ ਤੋਂ ਪ੍ਰੇਰਿਤ ਕਾਰਜਸ਼ੈਲੀ ਖਿਲਾਫ ਡੀਜੀਪੀ ਨੂੰ ਵੀ ਮਿਲੇਗਾ। ਇਸਦੇ ਨਾਲ ਹੀ ਨਕਲੀ ਸ਼ਰਾਬ ਫੈਕਟਰੀ ਨੂੰ ਲੈ ਕੇ ਕੋਟਲੀ ਉਪਰ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਓਹਨਾਂ ਕਿਹਾ ਕਿ ਉਹ ਲਿਖਤੀ ਤੌਰ ‘ਤੇ ਆਪ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਇਸਦੀ ਜਾਂਚ ਕਰਾਈ ਜਾਵੇ। ਆਪ ਵਿਧਾਇਕ ਸੌਂਦ ਵੱਲੋਂ ਕੋਟਲੀ ਉਪਰ ਅਰਬਾਂ ਦੀ ਜਾਇਦਾਦ ਬਣਾਉਣ ਦੇ ਇਲਜਾਮ ਦਾ ਜਵਾਬ ਦਿੰਦੇ ਓਹਨਾਂ ਕਿਹਾ ਕਿ ਜੇਕਰ ਇੱਕ ਇੰਚ ਵੀ ਬੇਨਾਮੀ ਜਾਇਦਾਦ ਆਪ ਦੇ ਵਿਧਾਇਕ ਦਿਖਾ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ।ਖੰਨਾ ਤੋਂ ਆਪ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਉਪਰ ਡੀਐਸਪੀ ਰਾਹੀਂ ਕਾਂਗਰਸੀਆਂ ਨੂੰ ਡਰਾਉਣ ਦੇ ਦੋਸ਼ ਲਾਏ ਗਏ। ਕੋਟਲੀ ਨੇ ਕਿਹਾ ਕਿ ਕਾਂਗਰਸ ਦੇ ਪੰਚਾਂ, ਸਰਪੰਚਾਂ, ਕੌਂਸਲਰਾਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਆਪ ‘ਚ ਸ਼ਾਮਲ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸੇ ਰੰਜਿਸ਼ ਕਾਰਨ ਨਗਰ ਕੌਂਸਲ ਪ੍ਰਧਾਨ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button