Breaking NewsD5 specialNewsPoliticsPunjab

ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨਾਲ ਚੱਲ ਰਹੀ ਹੈ ਮੀਟਿੰਗ : ਬੀਜੇਪੀ ਆਗੂ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਕਿਸਾਨ ਸਬੰਧੀ ਬਿੱਲਾਂ ਨੂੰ ਲੈ ਕੇ ਹੁਣ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਮੂਡ ਵਿੱਚ ਹੈ। ਇਸ ਗੱਲ ਦਾ ਇਸ਼ਾਰਾ ਚੰਡੀਗੜ੍ਹ ਵਿੱਚ ਬੀਜੇਪੀ ਦੇ ਆਗੂਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਉਨ੍ਹਾਂ ਦੀ ਪਹਿਲੀ ਸਟੇਜ ‘ਤੇ ਗੱਲਬਾਤ ਚੱਲ ਰਹੀ ਹੈ। ਉਸ ਤੋਂ ਬਾਅਦ ਬੀਜੇਪੀ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਕਿਸਾਨਾਂ ਵੱਲੋਂ ਉਠਾਏ ਸਵਾਲ ਹੱਲ ਕੀਤੇ ਜਾਣਗੇ।

Lakha Sidhana ‘ਤੇ ਸਿੰਘਾਂ ਨੇ ਘੇਰ ਲਿਆ ਅੰਬਾਨੀਆਂ ਦਾ ਮਾਲ! ਗੁਰੂ ਦੇ ਸਿੰਘਾਂ ਨੇ ਦਿੱਤੀ ਵੱਡੀ ਚਿਤਾਵਨੀ!

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਖੇਤੀ ਸਬੰਧੀ ਬਿਲਾਂ ਦਾ ਖਰੜਾ ਬਣਾਉਣ ਦਾ ਅਮਲ ਸਾਲ ਤੋਂ ਚੱਲ ਰਿਹਾ ਹੈ ਜਿਸ ਵਿੱਚ ਕਾਂਗਰਸ ਪਾਰਟੀ ਨੇ ਵੀ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਵਿੱਤੀ ਲਾਭ ਪਹੁੰਚਾਉਣ ਲਈ ਇਹ ਬਿੱਲ ਲੈ ਕੇ ਆਈ ਹੈ ਅਤੇ ਇਨ੍ਹਾਂ ਬਿੱਲਾਂ ਖ਼ਿਲਾਫ਼ ਸਿਆਸੀ ਪਾਰਟੀਆਂ ਗ਼ਲਤ ਪ੍ਰਚਾਰ ਕਰ ਰਹੀਆਂ ਹਨ।

ਆਹ ਕਿਸਾਨ ਦੇ ਸਿਰ ‘ਤੇ ਹੋਇਆ ਖ਼ੂਨ ਸਵਾਰ!ਕਹਿੰਦਾ ਮੋਦੀ ਤੋਂ ਹੁਣ ਪੂਰੇ ਅੱਕੇ ਪਏ ਐ!ਰਾਤ ਨੂੰ ਨੀਂਦ ਵੀ ਨਹੀਂ ਆਉਂਦੀ!

ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਟ੍ਰੈਕਟਰਾਂ ਨੂੰ ਅੱਗ ਲਾਉਣੀ ਗੁੰਡਾਗਰਦੀ ਦਾ ਪ੍ਰਦਰਸ਼ਨ ਹੈ। ਅਕਾਲੀ ਦਲ ਵੱਲੋਂ ਗੱਠਜੋੜ ਤੋੜੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਲੰਮਾਂ ਸਮਾਂ ਤਾਂ ਅਕਾਲੀ ਦਲ ਦੇ ਆਗੂ ਖੇਤੀ ਬਿਲਾਂ ਦੀ ਹਮਾਇਤ ਕਰਦੇ ਸਨ ਪਰ ਅਚਾਨਕ ਉਨ੍ਹਾਂ ਨੇ ਯੂ ਟਰਨ ਲੈ ਲਿਆ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਇਸ ਮੌਕੇ ਕਿਹਾ ਕਿ ਅਕਾਲੀ ਦਲ ਨੇ ਖੁਦ ਗਠਜੋੜ ਤੋੜਿਆ ਹੈ। ਹੁਣ ਬੀਜੇਪੀ ਪੰਜਾਬ ਦੇ ਵਿੱਚ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਆਪਣੇ ਬਲਬੂਤੇ ਤੇ ਚੋਣ ਲੜੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button