Breaking NewsD5 specialNewsPunjab

ਖੇਤੀ ਕਾਨੂੰਨ ਤੋਂ ਬਾਅਦ ਕਿਸਾਨਾਂ ਨੂੰ ਹੋਰ ਝਟਕਾ,ਹੁਣ ਕਿਸਾਨ ਮੰਡੀਆਂ ‘ਚ ਹੋ ਰਹੇ ਨੇ ਦੁਖੀ?

ਮਾਨਸਾ : ਪੰਜਾਬ ਸਰਕਾਰ ਵੱਲੋਂ ਮੰਡੀਆਂ ‘ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਅਤੇ ਪੂਰੇ ਪ੍ਰਬੰਧ ਕਰਨ ਦੇ ਵੱਡੇ – ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਦੀ ਹਵਾ ਮਾਨਸਾ ਦੇ ਪਿੰਡ ‘ਚ ਨਿਕਲਦੀ ਨਜ਼ਰ ਆਈ। ਜਿੱਥੇ ਪਿਛਲੇ 1 ਹਫਤੇ ਤੋਂ ਝੋਨੇ ਦੀ ਨਾ ਹੀ ਖਰੀਦ ਕੀਤੀ ਗਈ ਹੈ ਅਤੇ ਨਾ ਹੀ ਝੋਨੇ ਨੂੰ ਚੁੱਕਿਆ ਗਿਆ ਹੈ। ਜਿਸਦੇ ਚੱਲਦਿਆਂ ਮੰਡੀ ‘ਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਿਸਾਨ ਮੰਡੀਆਂ ‘ਚ ਆਪਣੀ ਫਸਲ ਵੇਚਣ ਲਈ ਪਿਛਲੇ ਚਾਰ – ਪੰਜ ਦਿਨ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ।

🔴LIVE🔴ਅੱਜ ਹਿੱਲਣਗੀਆਂ ਕੇਂਦਰ ਸਰਕਾਰ ਦੀਆਂ ਜੜ੍ਹਾਂ ! ਪੰਜਾਬ ‘ਚ ਸਿਆਸਤ ਦੀ ਨਵੀਂ ਸ਼ੁਰੂਆਤ !

ਜਿਸਦੇ ਚੱਲਦਿਆਂ ਅੱਜ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ‘ਚ ਮਾਨਸਾ ਬੁਢਲਾਡਾ ਰੋਡ ‘ਤੇ ਚੱਕਾ ਜਾਮ ਕਰ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕਰਦੇ ਹੋਏ ਕਿਹਾ ਕਿ ਸਰਕਾਰ ਵੱਡੇ – ਵੱਡੇ ਦਾਅਵੇ ਕਰ ਰਹੀ ਹੈ ਪਰ ਕਿਸਾਨਾਂ ਨੂੰ ਆਪਣੀ ਫਸਲ ਬੀਜਣ ਤੋਂ ਲੈ ਕੇ ਵੇਚਣ ਤੱਕ ਪ੍ਰੇਸ਼ਾਨੀ ਦੇ ਆਲਮ ਤੋਂ ਗੁਜਰਨਾ ਪੈਂਦਾ ਹੈ। ਇਸ ਮੰਡੀ ‘ਚ ਉਹ 1 ਹਫਤੇ ਤੋਂ ਆਪਣੀ ਝੋਨੇ ਦੀ ਫ਼ਸਲ ਵੇਚਣ ਨੂੰ ਬੈਠੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਹਰ ਵਾਰ ਦੀ ਤਰ੍ਹਾਂ ਲਾਰੇ ਲਗਾ ਰਿਹਾ ਹੈ। ਆਖਿਰ ਉਨ੍ਹਾਂ ਨੇ ਚੱਕਾ ਜਾਮ ਕੀਤਾ ਹੈ। ਜਦੋਂ ਤੱਕ ਮੰਡੀ ‘ਚ ਉਨ੍ਹਾਂ ਦਾ ਝੋਨਾ ਖਰੀਦਿਆਂ ਅਤੇ ਚੁੱਕਿਆ ਨਹੀਂ ਜਾਂਦਾ ਉਦੋਂ ਤੱਕ ਉਹ ਧਰਨਾ ਨਹੀਂ ਚੁੱਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button