IndiaSportsTop News

ਖੇਡ ਮੰਤਰੀ ਸੰਦੀਪ ਸਿੰਘ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ SIT ਦਾ ਗਠਨ

ਹਰਿਆਣਾ ਦੇ ਖੇਡ ਮੰਤਰੀ ਰਹੇ ਸੰਦੀਪ ਸਿੰਘ ਖਿਲਾਫ਼ ਦਰਜ ਕੀਤੀ ਗਈ ਐਫ਼ ਆਈ ਆਰ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਲਈ ਤਿੰਨ ਮੈਂਬਰੀ SIT ਦਾ ਗਠਨ ਕਰ ਦਿੱਤਾ ਹੈ। ਇਹ SIT ਡੀ.ਐਸ.ਪੀ ਈਸਟ ਪਲਕ ਗੋਇਲ ਦੀ ਅਗਵਾਈ ਵਿੱਚ ਬਣਾਈ ਗਈ ਹੈ ਅਤੇ ਇਸ SIT ਵਿੱਚ ਪਲਕ ਗੋਇਲ ਤੋਂ ਇਲਾਵਾ ਵੂਮੈਨ ਸੈਲ ਦੀ ਇੰਸਪੈਕਟਰ ਅਤੇ ਇੱਕ ਥਾਣੇ ਦੀ ਲੇਡੀ ਇੰਸਪੈਕਟਰ ਨੂੰ ਸ਼ਾਮਲ ਕੀਤਾ ਗਆ ਹੈ।

ਜ਼ਿਕਯੋਗ ਹੈ ਕਿ 31 ਦਸੰਬਰ 2022 ਨੂੰ ਚੰਡੀਗੜ੍ਹ ਪੁਲਿਸ ਵਲੋਂ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਜੂਨੀਅਰ ਐਥਲੈਟਿਕਸ ਕੋਚ ਨਾਲ ਕਥਿਤ ਤੌਰ ਤੇ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਧਾਰਾ 354, 354ਏ, 354ਬੀ, 342, 506 ਆਈ.ਪੀ.ਸੀ ਐਕਟ ਤਹਿਤ FIR ਥਾਣਾ ਸੈਕਟਰ 26 ਚੰਡੀਗੜ੍ਹ ਦਰਜ ਕੀਤੀ ਗਈ ਹੈ।ਉਧਰ ਦੂਜੇ ਪਾਸੇ, ਖੇਡ ਮੰਤਰੀ ਸੰਦੀਪ ਸਿੰਘ ਨੇ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਸੀ ਅਤੇ ਸੁਤੰਤਰ ਜਾਂਚ ਦੀ ਮੰਗ ਕੀਤੀ ਸੀ ਅਤੇ ਅੱਜ ਸੰਦੀਪ ਸਿੰਘ ਨੇ ਖੇਡ ਮਹਿਕਮਾ ਵੀ ਸੀਐਮ ਹਰਿਆਣਾ ਨੂੰ ਸੌਂਪ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button