Breaking NewsD5 specialIndiaNewsPunjab

ਖੁਸ਼ਖਬਰੀ : NHAI ਦੇ ਟੋਲ ਪਲਾਜ਼ਿਆਂ ‘ਤੇ ਹੁਣ Free ‘ਚ ਲੱਗਣਗੇ ਫਾਸਟੈਗ !

ਨਵੀਂ ਦਿੱਲੀ : ਭਾਰਤੀ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੋਲ ਪਲਾਜਿਆਂ ਤੇ ਡਿਜ਼ੀਟਲ ਫ਼ੀਸ ਨੂੰ ਵਧਾਵਾ ਦੇਣ ਲਈ 15 ਤੋਂ 29 ਫਰਵਰੀ ਦੇ ‘ਚ 15 ਦਿਨਾਂ ਲਈ ਫਾਸਟੈਗ ਲਈ ਵਸੂਲ ਕੀਤੀ ਜਾਣ ਵਾਲੀ ਸੌ ਰੁਪਏ ਦੀ ਫੀਸ ਮਾਫ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸੜਕ ਦਾ ਇਸਤੇਮਾਲ ਕਰਨ ਵਾਲੇ ਲੋਕ ਆਪਣੇ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਨਾਲ ਕਿਸੇ ਵੀ ਨਜ਼ਦੀਕੀ ਵਿਕਰੀ ਕੇਂਦਰ ‘ਚ ਜਾ ਕੇ ਫਾਸਟੈਗ ਮੁਫ਼ਤ ਪ੍ਰਾਪਤ ਕਰ ਸਕਦੇ ਹਨ।

ਵੱਡੀ ਖਬਰ-Navjot Sidhu ਦੇ ਗਏ Congress ਨੂੰ ਵੱਡਾ ਝਟਕਾ, Captain ਨੂੰ ਆਖ ਗਏ Bye-Bye

ਫਾਸਟੈਗ ਐਨਐਚਏਆਈ ਦੇ ਸਾਰੇ ਪਲਾਜਿਆਂ, ਆਰਟੀਓ, ਇੱਕੋ ਜਿਹੇ ਸਹੂਲਤ ਕੇਂਦਰਾਂ, ਟ੍ਰਾਂਸਪੋਰਟ ਕੇਂਦਰਾਂ ਅਤੇ ਪੈਟਰੋਲ ਪੰਪਾਂ ਆਦਿ ਤੋਂ ਖਰੀਦੇ ਜਾ ਸਕਦੇ ਹਨ। ਐਨਐਚਏਆਈ ਦੇ ਨਜ਼ਦੀਕੀ ਫਾਸਟੈਗ ਵਿਕਰੀ ਕੇਂਦਰ ਦਾ ਪਤਾ ਲਗਾਉਣ ਲਈ ਮਾਈਫਾਸਟੈਗ ਐਪ, ਡਬਲਿਊਡਬਲਿਊਡਬਲਿਊ ਡਾਟ ਆਈਐਚਐਮਸੀਐਲ ਡਾਟ ਕਾਮ ‘ਤੇ ਜਾਂ ਫਿਰ ਐਨਐਚ ਹੈਲਪਲਾਇਨ ਨੰਬਰ 1033 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਐਨਐਚਏਆਈ ਨੇ ਇਸ ਤੋਂ ਪਹਿਲਾਂ 22 ਨਵੰਬਰ ਤੋਂ 15 ਦਸੰਬਰ 2019 ਤੱਕ ਫਾਸਟੈਗ ਮੁਫਤ ਦੇਣ ਦੀ ਘੋਸ਼ਣਾ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button