ਖਾਸ ਚਸ਼ਮਾ ਲਗਾ ਕੇ ਪੀਐਮ ਮੋਦੀ ਨੇ ਦੇਖਿਆ ਸੂਰਜ ਗ੍ਰਹਿਣ

ਨਵੀਂ ਦਿੱਲੀ : ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਦੇਸ਼ ‘ਚ ਹਰ ਜਗ੍ਹਾ ‘ਤੇ ਦੇਖਿਆ ਜਾ ਰਿਹਾ ਹੈ। ਕੁਝ ਲੋਕ ਸਨਗਲਾਸ ਦੇ ਜ਼ਰੀਏ ਦੇਖ ਰਹੇ ਹਨ ਤੇ ਉਥੇ ਹੀ ਕੁੱਝ ਲੋਕ ਆਨਲਾਇਨ ਸਾਈਟ ‘ਤੇ ਵੇਖ ਰਹੇ ਹਨ। ਇਨ੍ਹਾਂ ਲੋਕਾਂ ‘ਚ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਸੂਰਜ ਗ੍ਰਹਿਣ ਨੂੰ ਦੇਖਿਆ ਅਤੇ ਇਸ ਦੀਆਂ ਤਸਵੀਰਾਂ ਟਵੀਟ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਨਰਿੰਦਰ ਮੋਦੀ ਕੁਝ ਮਾਹਿਰਾਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਹੱਥ ‘ਚ ਇੱਕ ਸਪੈਸ਼ਲ ਚਸ਼ਮਾ ਵੀ ਦੇਖਣ ਨੂੰ ਮਿਲ ਰਿਹਾ ਹੈ।
BREAKING | ਗੁਰਦੁਆਰੇ ‘ਚ ਤਾਬਿਆ ਬੈਠੇ ਗ੍ਰੰਥੀ ਦੇ ਮਾਰੇ ਥੱਪੜ | Video Viral
ਨਰਿੰਦਰ ਮੋਦੀ ਨੇ ਟਵੀਟ ਕੀਤਾ, “ਹੋਰ ਭਾਰਤੀਆਂ ਦੀ ਤਰ੍ਹਾਂ, ਮੈਂ ਵੀ ਸੂਰਜ ਗ੍ਰਹਿਣ ਦੇਖਣ ਲਈ ਉਤਸ਼ਾਹਤ ਸੀ। ਹਾਲਾਂਕਿ ਮੈਂ ਸੂਰਜ ਨਹੀਂ ਦੇਖ ਸਕਿਆ, ਕਿਉਂਕਿ ਇੱਥੇ ਪੂਰੀ ਤਰ੍ਹਾਂ ਨਾਲ ਬੱਦਲ ਛਾਏ ਹੋਏ ਹਨ ਪਰ ਮੈਂ ਲਾਈਵ ਸਟ੍ਰੀਮ ਰਾਹੀਂ ਕੋਝੀਕੋਡ ‘ਚ ਦਿਖਾਈ ਦਿੱਤੇ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਿਆ। ਇਸ ਦੇ ਨਾਲ ਹੀ ਮੈਂ ਮਾਹਿਰਾਂ ਨਾਲ ਇਸ ਬਾਰੇ ਗੱਲਬਾਤ ਕੀਤੀ।” ਪੀਐਮ ਮੋਦੀ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
Like many Indians, I was enthusiastic about #solareclipse2019.
Unfortunately, I could not see the Sun due to cloud cover but I did catch glimpses of the eclipse in Kozhikode and other parts on live stream. Also enriched my knowledge on the subject by interacting with experts. pic.twitter.com/EI1dcIWRIz
— Narendra Modi (@narendramodi) December 26, 2019
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.