Breaking NewsD5 specialIndiaNewsPoliticsPunjab

ਖਹਿਰਾ ‘ਤੇ ਵਾਰ ਕਰਨ ਦਾ ਮੌਕਾ ਨਹੀਂ ਛੱਡਦੇ ਭਗਵੰਤ ਮਾਨ, ਆਖਰ ਦਿਖਾ ਹੀ ਦਿੱਤੀ ਆਪਣੀ ਪਾਵਰ !

ਸੰਗਰੂਰ : ਮੰਦਬੁੱਧੀ ਜੀਜਾ-ਸਾਲਾ ਨੇ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਕੰਪਨੀ ਬਣਾ ਰੱਖਿਆ ਹੈ। ਜਿਸ ਵਿੱਚ ਟਕਸਾਲੀ ਅਕਾਲੀਆਂ ਨੂੰ ਕੋਈ ਨਹੀਂ ਪੁੱਛਦਾ, ਜਿਸ ਕਾਰਨ ਲੋਕ ਹੁਣ ਅਕਾਲੀਆਂ ਨੂੰ ਪਿੰਡਾਂ ਤਾਂ ਕੀ ਗੁਰੂਘਰਾਂ ਵਿੱਚ ਵੜਣ ਨਹੀਂ ਦੇਣਾ ਚਾਹੁੰਦੇ। ਇਹ ਕਹਿਣਾ ਹੈ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ, ਭਗਵੰਤ ਮਾਨ ਨੇ ਆਪਣੇ ਆਫਿਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਸਣੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ। ਖਹਿਰਾ ਗਰੁੱਪ ਨਾਲ ਸਹਿਮਤੀ ਦੇ ਮੁੱਦੇ ਤੇ ਬੋਲਦਿਆਂ ਭਗਵੰਤ ਮਾਨ ਨੇ ਖਹਿਰਾ ਧੜੇ ਤੇ ਪਾਰਟੀ ਅਨੁਸਾਸ਼ਨ ਭੰਗ ਕਰਨ ਦੇ ਇਲਜ਼ਾਮ ਵੀ ਲਗਾਏ।

Read Also ਕੇਜਰੀਵਾਲ ਦੇ ਪੰਜਾਬ ਆਉਣ ਤੋਂ ਪਹਿਲਾਂ ਅੱਜ ਫੇਰ ਗਰਜਿਆ ਸੁਖਪਾਲ ਖਹਿਰਾ

ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਸੁਖਪਾਲ ਖਹਿਰਾ ਦੋਹਰੀ ਨੀਤੀ ਤਹਿਤ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਉਨ੍ਹਾਂ ਸਾਰੇ ਇਲਜ਼ਾਮਾਂ ਦਾ ਖੰਡਨ ਵੀ ਕੀਤਾ। ਜਿਸ ਵਿੱਚ ਵਿਰੋਧੀ ਧਿਰਾਂ ਨੇ ਇਹ ਦੋਸ਼ ਲਾਇਆ ਸੀ ਕਿ ਆਪ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਗੈਰ-ਲੋਕਤੰਤਰਿਕ ਢੰਗ ਨਾਲ ਕੀਤਾ ਗਿਆ ਹੈ। ਫਿਲਹਾਲ ਭਗਵੰਤ ਮਾਨ ਦਾ ਸੰਗਰੂਰ ਤੋਂ ਲੋਕ ਸਭਾ ਚੋਣ ਲੜਨਾ ਤੈਅ ਹੈ। ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਭਗਵੰਤ ਮਾਨ ਖਿਲਾਫ ਕਿਸ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button