ਖਰੜ ਦੇ ਅਰਸ਼ਦੀਪ ਸਿੰਘ ਨੇ ਭਾਰਤੀ ਕ੍ਰਿਕੇਟ ਟੀਮ ਵਿੱਚ ਆਪਣੀ ਜਗ੍ਹਾ ਕੀਤੀ ਪੱਕੀ
CM ਮਾਨ ਤੇ ਸੁਖਬੀਰ ਬਾਦਲ ਨੇ ਦਿੱਤੀ ਵਧਾਈ

ਚੰਡੀਗੜ੍ਹ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਬੀਤੇ ਕੱਲ੍ਹ 9 ਜੂਨ ਤੋਂ ਸ਼ੁਰੂ ਹੋਣ ਵਾਲੀ ਦੱਖਣੀ ਅਫ਼ਰੀਕਾ ਟੀ-20 ਸੀਰੀਜ਼ ਲਈ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਬੱਲੇਬਾਜ਼ ਕੇਐਲ ਰਾਹੁਲ ਨੂੰ ਸੀਰੀਜ਼ ਲਈ ਕਪਤਾਨ ਬਣਾਇਆ ਗਿਆ ਹੈ, ਜਦੋਂ ਕਿ ਰਿਸ਼ਭ ਪੰਤ ਨੂੰ ਉਪ-ਕਪਤਾਨ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ਾਂ ਵਿੱਚ ਨਵੇਂ ਖਿਡਾਰੀਆਂ ਉਮਰਾਨ ਮਲਿਕ ਅਤੇ ਅਰਸ਼ਦੀਪ ਸਿੰਘ ਨੂੰ ਪਹਿਲੀ ਵਾਰ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
AKal Takht : ਨੌਜਵਾਨ ਰੱਖਣ ਲਾਇਸੈਂਸੀ ਹਥਿਆਰ-ਜਥੇਦਾਰ, ਸਿੱਧੂ ਦੀ ਹਾਲਤ ਖ਼ਰਾਬ! ਜਾ ਸਕਦਾ PGI?| D5 Channel Punjabi
ਟੀਮ ਇਸ ਪ੍ਰਕਾਰ ਹੈ : ਕੇਐੱਲ ਰਾਹੁਲ (ਕਪਤਾਨ), ਰਿਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵੀਸੀ) (ਵੀਕੇ), ਦਿਨੇਸ਼ ਕਾਰਤਿਕ (ਵੀ.ਕੇ.), ਹਾਰਦਿਕ ਪੰਡਯਾ, ਵੈਂਕਟੇਸ਼ ਅਈਅਰ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਅਕਸ਼ਰ ਪਟੇਲ , ਆਰ ਬਿਸ਼ਨੋਈ , ਭੁਵਨੇਸ਼ਵਰ , ਹਰਸ਼ਲ ਪਟੇਲ , ਅਵੇਸ਼ ਖਾਨ , ਅਰਸ਼ਦੀਪ ਸਿੰਘ , ਉਮਰਾਨ ਮਲਿਕ।
AKal Takht : ਸਿੱਖ ਨੌਜਵਾਨ ਰੱਖਣ ਲਾਇਸੈਂਸੀ ਹਥਿਆਰ, ਜਥੇਦਾਰ ਦਾ ਆਇਆ ਬਿਆਨ | D5 Channel Punjabi
ਟੀਮ ਦੇ ਐਲਾਨ ਤੋਂ ਬਾਅਦ ਤੋਂ ਹੀ ਪੰਜਾਬ ਦੇ ਖਰੜ ਨਾਲ ਸੰਬੰਧ ਰੱਖਣ ਵਾਲੇ ਅਰਸ਼ਦੀਪ ਸਿੰਘ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਵਧਾਈਆਂ ਦੇਣ ਵਾਲਿਆਂ ਵਿੱਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਸ਼ਾਮਿਲ ਹੋ ਗਏ ਹਨ।
ਖਰੜ ਦੇ ਸਾਡੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਭਾਰਤੀ ਕ੍ਰਿਕਟ ਟੀਮ ‘ਚ ਚੁਣੇ ਜਾਣ ‘ਤੇ ਵਧਾਈ!
ਏਸੇ ਤਰ੍ਹਾਂ ਮਿਹਨਤ ਨਾਲ ਦੇਸ਼ ਸਮੇਤ ਪੰਜਾਬ ਦਾ ਨਾਂਅ ਦੁਨੀਆ ਭਰ ‘ਚ ਰੌਸ਼ਨ ਕਰੋ…ਖ਼ੂਬ ਤਰੱਕੀਆਂ ਕਰੋ…ਬਹੁਤ ਸਾਰੀਆਂ ਸ਼ੁੱਭਕਾਮਨਾਵਾਂ pic.twitter.com/BTzTvnCi55
— Bhagwant Mann (@BhagwantMann) May 23, 2022
Congratulations to our Kharar boy Arshdeep Singh for securing his place in the Indian cricket team going for T20 series against South Africa. Best wishes to this young lad for more great achievements! pic.twitter.com/ud3IivOyk2
— Sukhbir Singh Badal (@officeofssbadal) May 23, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.