
ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਕੰਪਿਊਟਰ ਆਪਰੇਟਰ ‘ਤੇ ਇੱਕ ਨਹਿੰਗ ਵੱਲੋਂ ਕਿਰਪਾਨ ਨਾਲ ਹਮਲਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਕੰਪਿਊਟਰ ਆਪਰੇਟਰ ਗੁਰਸੇਵਕ ਸਿੰਘ ਦੇ ਹੱਥ ‘ਤੇ ਸੱਟ ਲੱਗੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ ਨਿਹੰਗ ਦਵਾਈ ਲੈਣ ਲਈ ਹਸਪਤਾਲ ਆਇਆ ਸੀ।
ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਨੌਜਵਾਨ ਗੁਰਸੇਵਕ ਸਿੰਘ ਹਸਪਤਾਲ ਵਿੱਚ ਕੰਪਿਊਟਰ ਆਪਰੇਟਰ ਦੀ ਡਿਊਟੀ ਕਰਦਾ ਹੈ। ਜਿਸ ‘ਤੇ ਨਸ਼ੇ ਦੀ ਦਵਾਈ ਲੈਣ ਲਈ ਹਸਪਤਾਲ ਵਿੱਚ ਆਏ ਇੱਕ ਨਸ਼ੇੜੀ ਨੇ ਆਪਣੀ ਕਿਰਪਾਨ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਉਹ ਬਾਲ ਬਾਲ ਬਚ ਗਿਆ ਅਤੇ ਉਸਦੇ ਹੱਥ ‘ਤੇ ਕਿਰਪਾਨ ਲੱਗਣ ਨਾਲ ਜ਼ਖਮੀ ਹੋ ਗਿਆ।
ਪੀੜਤ ਨੇ ਦੱਸਿਆ ਕਿ ਜਦੋਂ ਨਹਿੰਗ ਬਾਣੇ ਵਿੱਚ ਆਇਆ ਇਹ ਵਿਅਕਤੀ ਪਹਿਲਾਂ ਇੱਕ ਡਾਕਟਰ ਤੋਂ ਦਵਾਈ ਲਿਆਇਆ ਪਰ ਦੂਜੇ ਡਾਕਟਰ ਤੋਂ ਜਦੋਂ ਉਹ ਦਵਾਈ ਲੈਣ ਗਿਆ ਤਾਂ ਨਵੀਂ ਪਰਚੀ ਬਣਾਉਣ ਲਈ ਉਸਨੂੰ ਕਿਹਾ ਗਿਆ। ਜਦੋਂ ਕੰਪਿਊਟਰ ਆਪਰੇਟਰ ਨੇ ਉਸ ਤੋਂ 10 ਰੁਪਏ ਦੀ ਪਰਚੀ ਦੇ ਪੈਸੇ ਮੰਗੇ ਤਾਂ ਉਹ ਗੁੱਸੇ ਵਿੱਚ ਆ ਗਿਆ।ਉਸਨੇ ਗਾਲ੍ਹਾਂ ਕੱਢੀਆਂ ਅਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਆਰੋਪੀ ਮੌਕੇ ਤੋਂ ਭੱਜ ਗਏ।
ਓਧਰ ਦੂਜੇ ਪਾਸੇ ਇਸ ਘਟਨਾ ਦੇ ਵਿਰੋਧ ਵਿੱਚ ਹਸਪਤਾਲ ਦੇ ਡਾਕਟਰਾਂ ਨੇ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ। ਡਾ. ਜਗਰੂਪ ਸਿੰਘ ਅਤੇ ਡਾ. ਰਵੀਕਾਂਤ ਸੀਨੀਅਰ ਮੈਡੀਕਲ ਅਫਸਰ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਕੋਈ ਸੁਰੱਖਿਆ ਪ੍ਰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਸਿਵਿਲ ਹਸਪਤਾਲ ਵਿੱਚ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ, ਸੀਨੀਅਰ ਮੈਡੀਕਲ ਅਫਸਰ ਨੇ ਆਰੋਪੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਤਲਵੰਡੀ ਸਾਬੋ ਦੇ ਡੀਐਸਪੀ ਰਾਜੇਸ਼ ਸਨੇਹੀ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਥਿਤ ਅਰੋਪੀ ਦੀ ਪਛਾਣ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਕਥਿਤ ਆਰੋਪੀ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.