NewsBreaking NewsD5 specialEntertainmentIndia

ਕੰਗਨਾ ਰਨੌਤ ਤੋਂ ਬਾਅਦ ਹੁਣ BMC ਨੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੂੰ ਭੇਜਿਆ ਨੋਟਿਸ

ਮੁੰਬਈ : ਬਾਲੀਵੁੱਡ ਅਦਾਕਾਰ ਕੰਗਨਾ ਰਨੌਤ ਦੇ ਮੁੰਬਈ ਸਥਿਤ ਆਫਿਸ ‘ਤੇ ਜੇਸੀਬੀ ਚਲਾਉਣ ਤੋਂ ਬਾਅਦ ਬੀਐਮਸੀ ਨੇ ਹੁਣ ਫੇਮਸ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਬੀਐਮਸੀ ਦਾ ਇਲਜ਼ਾਮ ਹੈ ਕਿ ਮਨੀਸ਼ ਨੇ ਆਪਣੇ ਆਫਿਸ ‘ਚ ਅਣਅਧਿਕਾਰਤ ਤਬਦੀਲੀਆਂ ਕੀਤੀਆਂ ਹਨ। ਇਸਦੇ ਲਈ ਬੀਐਮਸੀ ਨੇ ਉਨ੍ਹਾਂ ਨੂੰ ਨੋਟਿਸ ਭੇਜ ਕੇ ਸੱਤ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ।

🔴LIVE🔴ਸੁਮੇਧ ਸੈਣੀ ਦੇ ਲੱਗੇ ਪੰਜਾਬ ‘ਚ ਵੱਡੇ-ਵੱਡੇ ਪੋਸਟਰ, ਕੁੰਵਰ ਵਿਜੇ ਪ੍ਰਤਾਪ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ

ਦੱਸ ਦਈਏ ਕਿ ਬੀਐਮਸੀ ਨੇ ਬੁੱਧਵਾਰ ਨੂੰ ਗ਼ੈਰਕਾਨੂੰਨੀ ਉਸਾਰੀ ਦਾ ਹਵਾਲਾ ਦਿੰਦੇ ਹੋਏ ਕੰਗਨਾ ਰਨੌਤ ਦਾ ਆਫਿਸ ਤੋੜ ਦਿੱਤਾ। ਇਸ ਤੋਂ ਪਹਿਲਾਂ ਬੀਐਮਸੀ ਨੇ ਕੰਗਨਾ ਨੂੰ ਨੋਟਿਸ ਭੇਜ ਕੇ ਕਿਹਾ ਕਿ ਆਫਿਸ ਦੀ ਉਸਾਰੀ ‘ਚ ਕਰੀਬ 8 – 10 ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਬਾਅਦ ਬੀਐਮਸੀ ਨੇ ਕਾਰਵਾਈ ਕਰ ਆਫਿਸ ‘ਚ ਭੰਨਤੋੜ ਕਰ ਦਿੱਤੀ ਸੀ। ਉਥੇ ਹੀ ਕੰਗਨਾ ਨੇ ਇਸ ਕਾਰਵਾਈ ਨੂੰ ਬਦਲੇ ਦੀ ਭਾਵਨਾ ਦੱਸਿਆ ਸੀ। ਜਿਸ ਸਮੇਂ ਕੰਗਨਾ ਦੇ ਆਫਿਸ ‘ਤੇ ਬੀਐਮਸੀ ਜੇਸੀਬੀ ਚਲਾ ਰਹੀ ਸੀ, ਉਸ ਸਮੇਂ ਉਹ ਮੁੰਬਈ ਪਹੁੰਚਣ ਲਈ ਸਫਰ ਕਰ ਰਹੀ ਸੀ।

ਸੁਮੇਧ ਸੈਣੀ ਮਾਮਲੇ ‘ਚ ਭਗਵੰਤ ਮਾਨ ਦਾ ਵੱਡਾ ਬਿਆਨ

ਹਾਲਾਂਕਿ ਕੰਗਨਾ ਨੇ ਬੀਐਮਸੀ ਦੀ ਕਾਰਵਾਈ ਦੇ ਖਿਲਾਫ ਬਾਂਬੇ ਹਾਈਕੋਰਟ ਦਾ ਵੀ ਦਰਵਾਜਾ ਖੜਕਾਇਆ, ਜਿਸ ‘ਤੇ ਕੋਰਟ ਨੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ। ਕੰਗਨਾ ਨੇ ਆਪਣੇ ਟਵਿਟਰ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ‘ਚ ਉਨ੍ਹਾਂ ਮੁਤਾਬਕ ਪੁਲਿਸ ਅਤੇ ਬੀਐਮਸੀ ਦੇ ਲੋਕ ਹਥੌੜੇ ਅਤੇ ਬੁਲਡੋਜਰ ਦੇ ਨਾਲ ਵਿੱਖ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਕੰਗਣਾ ਨੇ ਲਿਖਿਆ – ਬਾਬਰ ਅਤੇ ਉਸਦੀ ਫੌਜ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ ਅਤੇ ਫੋਟੋ ਦੇ ਨਾਲ ਪਾਕਿਸਤਾਨ ਸ਼ਬਦ ਦਾ ਇਸਤੇਮਾਲ ਕੀਤਾ।

ਸੁਮੇਧ ਸੈਣੀ ਦੇ ਭਗੌੜੇ ਹੋਣ ਦਾ ਪੋਸਟਰ ਜਾਰੀ, ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ ਮਿਲੇਗਾ ਇਨਾਮ

ਉਨ੍ਹਾਂ ਨੇ ਲਿਖਿਆ, ਮੈਂ ਕਦੇ ਗਲਤ ਨਹੀਂ ਹਾਂ ਅਤੇ ਮੇਰੇ ਦੁਸ਼ਮਣ ਵਾਰ – ਵਾਰ ਸਾਬਤ ਕਰ ਦਿੰਦੇ ਹਨ। ਇਹੀ ਕਾਰਨ ਹੈ ਕਿ ਮੇਰਾ ਮੁੰਬਈ ਹੁਣ ਪੀਓਕੇ ਹੈ। ਅਦਾਕਾਰ ਅਨੁਪਮ ਖੇਰ ਨੇ ਕੰਗਨਾ ਦੇ ਆਫਿਸ ‘ਤੇ ਬੀਐਮਸੀ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ਗਲਤ ਗਲਤ ਗਲਤ ਹੈ। ਇਸਨੂੰ bulldozer ਨਹੀਂ # Bullydozer ਕਹਿੰਦੇ ਹਨ। ਕਿਸੇ ਦਾ ਦਫ਼ਤਰ ਇਸ ਤਰ੍ਹਾਂ ਬੇਰਹਿਮੀ ਨਾਲ ਤੋੜਨਾ ਬਿਲਕੁੱਲ ਗਲਤ ਹੈ। ਇਸ ਦਾ ਸਭ ਤੋਂ ਵੱਧ ਪ੍ਰਭਾਵ ਜਾਂ ਸੱਟ ਕੰਗਨਾ ਰਨੌਤ ਦੇ ਘਰ ‘ਤੇ ਨਹੀਂ ਸਗੋਂ ਮੁਂਬਈ ਦੀ ਜ਼ਮੀਨ ਅਤੇ ਜਮੀਰ ‘ਤੇ ਹੋਇਆ ਹੈ। ਅਫਸੋਸ ਅਫਸੋਸ ਅਫਸੋਸ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button