Breaking NewsD5 specialEntertainmentNews

ਕੰਗਣਾ ਰਣੌਤ ਦੀਆਂ ਫਿਰ ਵਧੀਆਂ ਮੁਸ਼ਕਿਲਾਂ, ਜਾਵੇਦ ਅਖ਼ਤਰ ਮਾਣਹਾਨੀ ਮਾਮਲੇ ‘ਚ ਮੁੰਬਈ ਪੁਲਿਸ ਨੇ ਭੇਜਿਆ ਸੰਮਨ

ਮੁੰਬਈ : ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ‘ਚ ਰਹਿਣ ਵਾਲੀ ਅਦਾਕਾਰਾ ਕੰਗਣਾ ਰਣੌਤ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹੈ। ਮੁੰਬਈ ਪੁਲਿਸ ਨੇ ਮਸ਼ਹੂਰ ਲੇਖਕ – ਗੀਤਕਾਰ ਜਾਵੇਦ ਅਖਤਰ ਵੱਲੋਂ ਦਰਜ ਮਾਣਹਾਨੀ  ਦੇ ਇੱਕ ਮਾਮਲੇ ‘ਚ ਕੰਗਣਾ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਜੁਹੂ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਟਰੈਕਟਰ ਪਰੇਡ ਨਾਲ ਜੁੜੀ ਵੱਡੀ ਖ਼ਬਰ, ਪਰੇਡ ‘ਚ ਦਿੱਸੂ ਵੱਖਰਾ ਨਜ਼ਾਰਾ, ਪੰਜਾਬ ‘ਤੋਂ ਟਰਾਲੀਆਂ ‘ਚ ਆਊ ਆਹ ਚੀਜ਼!

ਜਾਵੇਦ ਅਖਤਰ ਨੇ ਕੰਗਣਾ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਦਰਜ
ਦਰਅਸਲ ਅਖਤਰ ਨੇ ਅਦਾਕਾਰਾ ‘ਤੇ ਟੈਲੀਵਿਜਨ ਇੰਟਰਵਿਊ ‘ਚ ਕਥਿਤ ਰੂਪ ਨਾਲ ਉਨ੍ਹਾਂ ਦੇ ਖਿਲਾਫ ਮਾਣਹਾਨੀ ਕਰਨ ਵਾਲੀ ਅਤੇ ਨਿਰਾਧਾਰ ਟਿੱਪਣੀਆਂ ਕਰਨ ‘ਤੇ ਪਿਛਲੇ ਸਾਲ ਨਵੰਬਰ ‘ਚ ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਦੇ ਸਾਹਮਣੇ ਆਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ। ਅਖਤਰ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਜੂਨ  ‘ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਟੀਵੀ ਇੰਟਰਵਿਊ ‘ਚ ਬਾਲੀਵੁਡ ‘ਚ ‘‘ਗੁੱਟਬਾਜੀ ਦੀ ਚਰਚਾ ਕਰਦੇ ਹੋਏ ਕੰਗਣਾ ਨੇ ਉਨ੍ਹਾਂ ਦਾ ਨਾਮ ਇਸ ਵਿੱਚ ਘਸੀਟਿਆ ਸੀ।

ਕਿਸਾਨ ਅੰਦੋਲਨ ‘ਚ ਬੈਂਸ ਦੀ ਧਮਾਕੇਦਾਰ ਐਂਟਰੀ ! ਕੀਤਾ ਵੱਡਾ ਐਲਾਨ! ਪੰਜਾਬ ‘ਚ ਆਇਆ ਸਿਆਸੀ ਭੂਚਾਲ!

ਕੰਗਣਾ ‘ਤੇ ਲੱਗਾ ਛਵੀ ਖ਼ਰਾਬ ਕਰਨ ਦਾ ਇਲਜ਼ਾਮ
ਸ਼ਿਕਾਇਤ ‘ਚ ਇਲਜ਼ਾਮ ਲਗਾਇਆ ਗਿਆ ਸੀ ਕਿ ਕੰਗਣਾ ਨੇ ਝੂਠਾ ਦਾਅਵਾ ਕੀਤਾ ਕਿ ਅਖਤਰ ਨੇ ਰਿਤਿਕ ਰੋਸ਼ਨ ਨਾਲ ਉਨ੍ਹਾਂ  ਦੇ ਕਥਿਤ ਸਬੰਧ ਨੂੰ ਲੈ ਕੇ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ। ਸ਼ਿਕਾਇਤ ‘ਚ ਕਿਹਾ ਗਿਆ ਕਿ ਇਸ ਨਾਲ ਅਖਤਰ ਦੀ ਸਾਰਵਜਨਿਕ ਛਵੀ ਨੂੰ ਨੁਕਸਾਨ ਪਹੁੰਚਿਆ ਹੈ। ਅਦਾਲਤ ਨੇ 17 ਜਨਵਰੀ ਨੂੰ ਪੁਲਿਸ ਨੂੰ ਇਸ ਮਾਮਲੇ ‘ਚ ਜਾਂਚ ਰਿਪੋਰਟ ਪੇਸ਼ ਕਰਨ ਲਈ ਇੱਕ ਫਰਵਰੀ ਤੱਕ ਦਾ ਸਮਾਂ ਦਿੱਤਾ ਸੀ। ਹੁਣ ਕੰਗਣਾ ਨੂੰ ਸੰਮਨ ਜਾਰੀ ਕਰ ਜੁਹੂ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button