Breaking NewsD5 specialNewsPoliticsPunjab

ਪੰਜਾਬ ਪੁਲੀਸ ਨੇ ਦਿੱਲੀ ਤੋਂ ਪਿਓ-ਪੁੱਤ ਦੀ ਗ੍ਰਿਫ਼ਤਾਰੀ ਨਾਲ ਦੇਸ਼ ਵਿੱਚ ਗੈਰਕਾਨੂੰਨੀ ਫਾਰਮਾਸੂਟੀਕਲ ਡਰੱਗਜ਼ (ਓਪੀਓਡਸ) ਦੇ ਵੱਡੇ ਨਿਰਮਾਤਾ ਅਤੇ ਸਪਲਾਇਰਾਂ ਨੂੰ ਦਬੋਚਿਆ

ਚੰਡੀਗੜ੍ਹ : ਦੇਸ਼ ਵਿਚ ਫਾਰਮਾਸਿਟੀਕਲ ਓਪੀਓਡਜ਼ ਦੇ ਗੈਰਕਾਨੂੰਨੀ ਨਿਰਮਾਣ ਅਤੇ ਸਪਲਾਈ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਕ੍ਰਿਸ਼ਨ ਕੁਮਾਰ ਅਰੋੜਾ ਉਰਫ਼ ਕਲੋਵਿਡੋਲ ਬਾਦਸ਼ਾਹ ਅਤੇ ਉਸ ਦੇ ਬੇਟੇ ਗੌਰਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨਿਉਟੈਕ ਹੈਲਥਕੇਅਰ ਪ੍ਰਾਈਵੇਟ ਲਿਮਟਡ, ਨਰੇਲਾ, ਦਿੱਲੀ ਨਾਲ ਸਬੰਧਤ ਹਨ।  ਡੀ.ਜੀ.ਪੀ. ਸ੍ਰੀ ਦਿਨਦਰ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਓ-ਪੁੱਤ ਦੀ ਜੋੜੀ ਦੇਸ਼ ਵਿਚ ਵੱਖ-ਵੱਖ ਕਿਸਮਾਂ ਦੇ ਫਾਰਮਾਸੂਟੀਕਲ ਓਪੀਓਡਜ਼ ਦੇ ਸਭ ਤੋਂ ਵੱਡੇ ਨਿਰਮਾਤਾ ਅਤੇ ਸਪਲਾਇਰ ਸਨ ਅਤੇ ਹਰਕੇ ਮਹੀਨੇ ਦੇਸ਼ ਦੇ 17 ਰਾਜਾਂ ਵਿਚ ਮਥੁਰਾ ਗੈਂਗ ਅਤੇ ਆਗਰਾ ਗੈਂਗ ਸਮੇਤ ਕਈ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਗਿਰੋਹਾਂ, ਜਿਲ੍ਹਾਂ ਦਾ ਪੰਜਾਬ ਪੁਲੀਸ ਵੱਲੋਂ ਹਾਲ ਹੀ ਵਿੱਚ ਪਰਦਾਫਾਸ਼ ਕੀਤਾ ਗਿਆ ਹੈ, ਜ਼ਰੀਏ ਲਗਭਗ 18-20 ਕਰੋੜ ਗੋਲੀਆਂ, ਕੈਪਸੂਲ ਅਤੇ ਸਿਰਪ, ਜੋ ਤਕਰੀਬਨ 70-80 ਕਰੋੜ ਰੁਪਏ ਦੇ ਬਣਦੇ ਹਨ, ਗੈਰ ਕਾਨੂੰਨੀ ਢੰਗ ਨਾਲ ਸਪਲਾਈ ਕਰ ਰਹੇ ਸਨ।

ਸਵੇਰੇ-ਸਵੇਰੇ ਮੁੱਖ ਮੰਤਰੀ ਲਈ ਵੱਡੀ ਖਬਰ || Captain Amarinder Singh

ਉਨ੍ਹਾਂ ਦੱਸਿਆ ਕਿ ਇਹ ਜੋੜੀ ‘ਫਾਰਮਾ ਡਰੱਗ ਕਾਰਟਲ’ ਦੇ ਮਾਸਟਰਮਾਈਂਡ ਸਨ, ਜੋ ਕੁੱਲ ਨਾਜਾਇਜ਼ ਫਾਰਮਾ ਦੇ ਓਪੀਓਡ ਡਰੱਗ ਕਾਰੋਬਾਰ ਦਾ ਵੱਡਾ ਹਿੱਸਾ (ਲਗਭਗ 60-70%) ਕੰਟਰੋਲ ਕਰਦਾ ਹੈ। ਇੰਨਾ ਦੋਵਾਂ ਨੂੰ ਰਾਜੌਰੀ ਗਾਰਡਨ ਦਿੱਲੀ ਤੋਂ ਐਸਸਐਸਪੀ ਬਰਨਾਲਾ ਸ਼੍ਰੀ ਸੰਦੀਪ ਗੋਇਲ ਦੀ ਨਿਗਰਾਨੀ ਵਾਲੀ ਬਰਨਾਲਾ ਪੁਲਿਸ ਟੀਮ ਨੇ ਗ੍ਰਿਫਤਾਰ ਕੀਤਾ ਸੀ, ਜਿਸ ਵਿੱਚ ਆਈਪੀਐਸ ਡਾ. ਪ੍ਰਗਿਆ ਜੈਨ ਏਐਸਪੀ ਮਹਿਲ ਕਲਾਂ ਅਤੇ ਬਲਜੀਤ ਸਿੰਘ ਆਈ/ਸੀ ਸੀਆਈਏ ਵੀ ਸ਼ਾਮਲ ਸਨ। ਡੀਜੀਪੀ ਨੇ ਅੱਗੇ ਕਿਹਾ ਕਿ ਬਰਨਾਲਾ ਪੁਲਿਸ ਵੱਲੋਂ ਫਰਵਰੀ 2020 ਵਿੱਚ ਮਥੁਰਾ ਗਿਰੋਹ ਅਤੇ ਆਗਰਾ ਗਿਰੋਹ ਦਾ ਪਰਦਾਫਾਸ਼ ਕਰਨ ਨਾਲ ਪੂਰੇ ਨੈਟਵਰਕ ਤੋਂ ਪਰਦਾ ਉੱਠਣਾ ਸ਼ੁਰੂ ਹੋਇਆ ਜਿਸ ਤੋਂ ਬਾਅਦ ਮਈ ਅਤੇ ਜੁਲਾਈ 2020 ਵਿਚ 73 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ / ਕੈਪਸੂਲ / ਸਿਰਪ, 2.26 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਅਤੇ ਹੁਣ ਤੱਕ 5 ਰਾਜਾਂ ਤੋਂ 36 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।

🔴 LIVE 🔴ਕਾਂਗਰਸ ਪ੍ਰਧਾਨ ਦੀ ਹਿੱਲੀ ਕੁਰਸੀ?ਖੜ੍ਹੀ ਹੋਈ ਬਗਾਵਤ,ਸਕੂਲ ‘ਤੇ ਕਾਲਜਾਂ ਨੂੰ ਲੈ ਕੈਪਟਨ ਦਾ ਵੱਡਾ ਐਲਾਨ

ਨਿਰੰਤਰ ਅਤੇ ਠੋਸ ਕਾਰਵਾਈਆਂ ਸਦਕਾ ਇਸ ਗੱਠਜੋੜ ਦੇ ਸਾਰੇ ਅਗਲੇ ਪਿਛਲੇ ਸੰਪਰਕਾਂ ਤੋਂ ਪਰਦਾ ਉੱਠਿਆ ਅਤੇ ਅੱਗੇ ਨਿਉਟੈਕ ਫਾਰਮਾਸੂਟੀਕਲ ਪ੍ਰਾਈਵੇਟ ਲਿਮਟਡ, ਨਰੇਲਾ, ਦਿੱਲੀ ਜੋ ਐਨਆਰਐਕਸ ਕਲੋਵਿਡੋਲ 100 ਐਸ.ਆਰ., ਟ੍ਰਾਇਓ ਐਸ.ਆਰ., ਸਿੰਪਲੈਕਸ ਸੀ +, ਸਿੰਪਲੇਕਸ +, ਟ੍ਰਿਡੋਲ, ਫੋਰਿਡੋਲ, ਪ੍ਰੋਜੋਲਮ, ਅਲਪ੍ਰਜ਼ੋਲਮ ਆਦਿ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿਚੋਂ ਇਕ ਹੈ, ਸਮੇਤ ਵੱਖ ਵੱਖ ਫਾਰਮਾਸਿਟੀਕਲ ਮੈਨੂਫੈਕਚਰਿੰਗ ਕੰਪਨੀਆਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਡਰੱਗਜ਼ ਨੂੰ ਦੇਸ਼ ਭਰ ਵਿੱਚ ਨਸ਼ਾ ਪੀੜਤਾਂ ਦੁਆਰਾ ਵੱਡੇ ਪੱਧਰ `ਤੇ ਫਾਰਮਾ ਓਪੀਓਡਜ਼ ਵਜੋਂ ਸੇਵਨ ਕੀਤਾ ਜਾਂਦਾ ਹੈ। ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਕ੍ਰਿਸ਼ਨ ਅਰੋੜਾ ਅਤੇ ਗੌਰਵ ਅਰੋੜਾ, ਫਾਰਮਾ ਨਸ਼ੀਲੇ ਪਦਾਰਥਾਂ ਦੇ ਧੰਦੇ ਦੀਆਂ ਵੱਡੀਆਂ ਮੱਛੀਆਂ ਹਨ।

ਗਵਾਂਢੀਆਂ ਦੇ ਮੁੰਡੇ ਨਾਲ ਫਸਗੀ NRI ਦੀ ਘਰਵਾਲੀ !

ਇਹ ਦੋਸ਼ੀ ਗੁਪਤ ਤਰੀਕੇ ਨਾਲ ਨਿਰਧਾਰਤ ਕੋਟੇ ਤੋਂ ਵਾਧੂ ਨਸ਼ੀਲੇ ਪਦਾਰਥਾਂ ਦੇ ਨਿਰਮਾਣ ‘ਚ ਲੱਗੇ ਹੋਏ ਸਨ ਅਤੇ ਇਨ੍ਹਾਂ ਦਾ ਇੱਕੋ-ਇੱਕ ਮਕਸਦ ਥੋਕ ਤੇ ਪ੍ਰਚੂਨ ਫਾਰਮਾਸੀਉਟੀਕਲ ਫਰਮਾਂ ਬਣਾ ਕੇ ਆਪਣੇ ਕਈ ਸਾਥੀਆਂ ਦੀ ਆਪਸੀ ਮਿਲੀਭੁਗਤ ਨਾਲ ਫਾਰਮਾਸੀਉਟੀਕਲ (ਓਪੀਓਡ) ਨਸ਼ੀਲੇ ਪਦਾਰਥਾਂ ਨੂੰ ਗ਼ੈਰਕਾਨੂੰਨੀ ਨਸ਼ਿਆਂ ਦੀ ਗਲ਼ਤ ਤਰੀਕੇ ਨਾਲ ਫਾਰਮਾਸੀਉਟੀਕਲ ਓਪੀਓਡ ਵਜੋਂ ਖਰੀਦ ਤੇ ਵੇਚ ਦਰਸਾ ਕੇ ਇਸ ਕਾਲੇ ਧੰਦੇ ਨੂੰ ਜਾਰੀ ਰੱਖ ਰਹੇ ਸੀ। ਪਰਦੇ ਵਜੋਂ ਇਹ ਫਰਜ਼ੀ ਫਰਮਾਂ ਮੁੱਖ ਤੌਰ ‘ਤੇ ਐਨ.ਆਰ.ਐਕਸ (ਪਰਚੀ ਰਾਹੀ) ਛੋਟੀ ਮਾਤਰਾ ‘ਚ ਜੈਨਰਿਕ ਦਵਾਈਆਂ ਦੀ ਖਰੀਦ ਤੇ ਵੇਚ ‘ਚ ਲੱਗੀਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਕੁਝ ਫਰਮਾਂ ਜਿਵੇਂ ਕਿ ਸੰਤੋਸ਼ੀ ਫਾਰਮਾ, ਜਗਦੀਸ਼ ਫਾਰਮਾ, ਐਸ.ਐਯ. ਏਜੰਸੀ, ਜੈ ਹਨੂਮਾਨ ਫਾਰਮਾ, ਮਿਯੰਕ ਡਰੱਗ ਹਾਊਸ ਆਦਿ ਮੁੱਖ ਹਨ। ਇਹ ਮੂਹਰਲੀਆਂ ਫਰਮਾਂ 3-4 ਮਹੀਨਿਆਂ ਬਾਅਦ ਅਕਸਰ ਬੰਦ ਰੱਖੀਆਂ ਜਾਂਦੀਆਂ ਸਨ ਤਾਂ ਕਿ ਕਾਨੂੰਨੀ ਏਜੰਸੀਆਂ ਤੋਂ ਬਚਿਆ ਜਾ ਸਕੇ।

ਪ੍ਰਤਾਪ ਸਿੰਘ ਬਾਜਵਾ ਦਾ ਫੇਰ ਵੱਡਾ ਧਮਾਕਾ

ਇਨ੍ਹਾਂ ਫ਼ਰਮਾਂ ਦਾ ਟਰਾਂਸਪੋਰਟਰਜ/ਕੋਰੀਅਰਸ ਨਾਲ ਵਿਸਥਾਰਤ ਨੈਟਵਰਕ ਹੈ, ਜਿਸ ‘ਚ ਸ੍ਰੀ ਰਾਮ ਟਰਾਂਸਪੋਰਟ, ਟਰੇਲਾ ਟਰਾਂਸਪੋਰਟ, ਅਨੂ ਰੋਡ ਕੈਰੀਅਰ, ਮਲਿਕ ਟਰਾਂਸਪੋਰਟ, ਦਿੱਲੀ ਪੰਜਾਬ ਟਰਾਂਸਪੋਰਟ (ਸਾਰੇ ਦਿੱਲੀ ‘ਚ) ਅਤੇ ਜੈ ਭੋਲੇ ਟਰਾਂਸਪੋਰਟ, ਅਲੀਗੜ੍ਹ ਹਾਥਰਸ, ਦੇਵੇਸ਼ ਟਰਾਂਸਪੋਰਟ, ਲਾਂਬਾ ਟੀ, ਰਾਧਾ ਕ੍ਰਿਸ਼ਨ ਟਰਾਂਸਪੋਰਟ, ਸ਼ਰੀਜੀ ਰੋਡਲਾਈਨਜ (ਸਾਰੇ ਆਗਰਾ ‘ਚ) ਸ਼ਾਮਲ ਹਨ, ਜਿਹੜੇ ਕਿ ਦੇਸ਼ ਭਰ ‘ਚ ਫਾਰਮਾਸੀਉਟੀਕਲ ਨਸ਼ਿਆਂ ਦੀ ਸਪਲਾਈ ਕਰਦੇ ਸਨ। ਜਿਆਦਾਤਰ ਮਾਮਲਿਆਂ ‘ਚ ਨਸ਼ਿਆਂ ਦੀ ਖੇਪ ਬਹੁਤੀਆਂ ਥਾਵਾਂ ‘ਤੇ ਬਿਨ੍ਹਾਂ ਬਿਲਾਂ ਤੋਂ ਹੀ ਪਹੁੰਚਾਈ ਜਾਂਦੀ ਸੀ ਅਤੇ ਟਰਾਂਸਪੋਰਟਰਾਂ ਨੂੰ ਮੁਆਵਜੇ ਵਜੋਂ ਆਮ ਕਿਰਾਏ ਤੋਂ 3 ਤੋਂ 4 ਗੁਣਾ ਵਾਧੂ ਭਾੜਾ ਦਿੱਤਾ ਜਾਂਦਾ ਸੀ ਜਦੋਂਕਿ ਹੋਰਨਾਂ ਮਾਮਲਿਆਂ ‘ਚ ਇਹ ਨਸ਼ਿਆਂ ਦੀਆਂ ਖੇਪਾਂ ਨੂੰ ਅਸਲੀ ਫਾਰਮਾਸੀਉਟੀਕਲ ਫਰਮਾਂ ਦੀਆਂ ਫਰਜੀ ਇਨਵੋਆਇਸ ਰਾਹੀਂ ਪਹੁੰਚਾਈ ਜਾਂਦੀ ਸੀ, ਜਿਨ੍ਹਾਂ ‘ਚ ਕੇਰਲਾ ਮੈਡੀਕੋਜ, ਜਨਤਾ ਮੈਡੀਕੋਜ, ਜੇਐਮਡੀ ਫਾਰਮਾ, ਮੈਡਸਟੋਨ ਐਸਲੀਪਸ (ਸਾਰੀਆਂ ਦਿੱਲੀ ‘ਚ) ਅਤੇ ਵੀਆਰ ਇੰਟਰਪ੍ਰਾਈਜਜ, ਸ੍ਰੀ ਕੈਲਾ ਦੇਵੀ ਇੰਟਰਪ੍ਰਾਈਜਜ, ਜੈ ਹਨੂਮਾਨ ਫਾਰਮਾ (ਸਾਰੇ ਆਗਰਾ ‘ਚ) ਆਦਿ। ਪੁਲਿਸ ਅਤੇ ਹੋਰ ਕਾਨੂੰਨੀ ਏਜੰਸੀਆਂ ਤੋਂ ਬਚਣ ਲਈ ਇਨ੍ਹਾਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ‘ਤੇ ‘ਸਰਜੀਕਲ ਸਾਜੋ ਸਮਾਨ’ ਦਾ ਮਾਰਕਾ ਲਾਇਆ ਜਾਂਦਾ ਸੀ।

BIG BREAKING- ਸਤਨਾਮ ਖੱਟੜਾ ਨਾਲ ਜੁੜੀ ਹੋਈ ਵੱਡੀ ਖਬਰ!

ਨਸ਼ਿਆਂ ਦੀਆਂ ਖੇਪਾਂ ਪਹੁੰਚਾਉਣ ਲਈ ਨੈਕਟਰ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਆਪਣੇ ਵਹੀਕਲਾਂ ਨੂੰ ਵਾਧੂ ਤੌਰ ‘ਤੇ ਵਰਤਿਆ ਜਾਂਦਾ ਸੀ। ਨਿਊਟੈਕ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਨੇ ਆਪਣੇ ਏਜੰਟਾਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਆਪਣੇ ਨਸ਼ੀਲੇ ਪਦਾਰਥਾਂ ਨੂੰ ਰੱਖਣ ਅਤੇ ਇੱਥੋਂ ਅਗਲੇ ਟਿਕਾਣਿਆਂ ‘ਤੇ ਪੁੱਜਦਾ ਕਰਨ ਲਈ ਗੌਦਾਮ ਕਿਰਾਏ ‘ਤੇ ਲਏ ਹੋਏ ਸਨ। ਪੈਸਿਆਂ ਦੀ ਅਦਾਇਗੀ ਅਤੇ ਤਬਾਦਲਾ ਹਵਾਲਾ ਚੈਨਲਾਂ ਰਾਹੀਂ ਹੁੰਦਾ ਸੀ ਅਤੇ ਇਸ ਲਈ ਨਗ਼ਦੀ ਸਮੇਤ ਅਜਿਹੇ ਕੰਮਾਂ ਲਈ ਬਣਾਈਆਂ ਫਰਜੀ ਫਰਮਾਂ ਦੇ ਨਾਮ ‘ਤੇ ਬੈਂਕ ਖਾਤਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਹਨਾਂ ਦਵਾਈਆਂ ਦੇ ਉਤਪਾਦਾਂ ਦੀ ਵਰਤੋਂ ਦਾ ਬਹੁਤ ਮਹੱਤਵ ਹੈ ਹਾਲਾਂਕਿ, ਇਨ੍ਹਾਂ ਉਤਪਾਦਾਂ ਨੂੰ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੇ ਵੈਧ ਮੈਡੀਕਲ ਨੁਸਖੇ ਤੋਂ ਬਿਨਾਂ ਨਹੀਂ ਵੇਚਿਆ ਜਾ ਸਕਦਾ। ਇਹ ਫਾਰਮਾਸਿਊਟੀਕਲ ਨਸ਼ੀਲੀਆਂ ਦਵਾਈਆਂ, ਜੋ ਜ਼ਿਆਦਾਤਰ ਦਰਦ ਤੋਂ ਰਾਹਤ ਅਤੇ ਡਾਕਟਰੀ ਇਲਾਜ ਲਈ ਵਰਤੀਆਂ ਜਾਂਦੀਆਂ ਹਨ, ਨੂੰ ਨਸ਼ਾ ਅਤੇ ਨਸ਼ੇ ਦੀ ਆਦਤ ਲਈ ਵੀ ਵਰਤਿਆ ਜਾ ਰਿਹਾ ਹੈ, ਜਿਸ ਨਾਲ ਅਕਸਰ ਨਸ਼ਿਆਂ ਦੀ ਜ਼ਿਆਦਾ ਮਾਤਰਾ ਵਿੱਚ ਵਰਤੋਂ ਕਰਨ ਨਾਲ ਮੌਤ ਵੀ ਹੋ ਜਾਂਦੀ ਹੈ।

ਹੁਣ ਪਿੰਡਾਂ ‘ਚ ਭੁੱਲ ਕੇ ਵੀ ਨਹੀਂ ਵੜਨਗੇ ਕਰੋਨਾ ਦਾ ਟੈਸਟ ਕਰਨ ਵਾਲੇ ਡਾਕਟਰ!

ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਇਹ ਵੱਡੀ ਕਾਰਵਾਈ ਦੌਰਾਨ ਪੰਜਾਬ ਵਿੱਚ ਫਾਰਮਾ ਨਸ਼ਿਆਂ ਦੀ ਸਪਲਾਈ ਨੂੰ ਵੱਡਾ ਝਟਕਾ ਦਿੱਤਾ ਹੈ। ਇਹ ਸੋਸ਼ਲ ਜਸਟਿਸ ਐਂਡ ਸਸ਼ਕਤੀਕਰਨ, ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਮੈਗਨੀਟਿਊਡ ਆਫ ਸਬਸਟਾਂਨਸ ਯੂਜ਼ ਇਨ ਇੰਡੀਆ -2019’ ਰਾਹੀਂ ਕੀਤੇ ਗਏ ਅਧਿਐਨ ਵਿੱਚ ਵੀ ਮੰਨਿਆਂ ਗਿਆ ਹੈ ਕਿ ਹੈਰੋਇਨ ਤੋਂ ਬਾਅਦ ਭਾਰਤ ਵਿਚ ਦੂਸਰੇ ਸਭ ਤੋਂ ਵੱਧ ਫਾਰਮਾਸਿਊਟੀਕਲ ਓਪੀਓਡਜ਼ (ਜਿਸ ਵਿਚ ਕਈ ਕਿਸਮਾਂ ਦੀਆਂ ਦਵਾਈਆਂ ਵੀ ਸ਼ਾਮਲ ਹਨ) ਵਰਤੇ (0.96%) ਜਾਂਦੇ ਹਨ ਜਦਕਿ ਹੈਰੋਇਨ 1.14% ਵਰਤਿਆ ਜਾਂਦਾ ਹੈ। ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਫਾਰਮਾਸਿਊਟੀਕਲ ਨਸ਼ਿਆਂ ਦੀ ਨੁਕਸਾਨਦੇਹ ਨਿਰਭਰਤਾ/ਵਰਤੋਂ ਰਾਜ ਵਿਚ ਨਸ਼ੇ ਦੀ ਸਮੱਸਿਆ ਦਾ ਤਕਰੀਬਨ 40% ਹੈ। ਉਨਾ ਕਿਹਾ ਕਿ ਕੁੱਲ ਨਾਜਾਇਜ਼ ਫਾਰਮਾਕੋਲੋਜੀਕਲ ਨਸ਼ੀਲੀਆਂ ਦਵਾਈਆਂ ਦੇ 60-70% ਕਾਰੋਬਾਰ ਨੂੰ ਨਿਯੰਤਰਿਤ ਕਰਨ ਵਾਲੇ ਸਰਗਣੇ ਦੀ ਗ੍ਰਿਫਤਾਰੀ ਦੇ ਨਾਲ, ਫਾਰਮਾ ਨਸ਼ਿਆਂ ਦੇ ਨਿਰਮਾਣ ਅਤੇ ਵਿਕਰੀ ਦੇ ਅੰਤਰ-ਰਾਸ਼ਟਰੀ ਨੈਟਵਰਕ ਨੂੰ ਵੱਡੀ ਸੱਟ ਮਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button