Breaking NewsD5 specialNewsSports

ਕ੍ਰਿਸ ਗੇਲ ਨੇ ਪੱਗ ਬੰਨ੍ਹ ਕੇ ਤਸਵੀਰ ਕੀਤੀ ਸ਼ੇਅਰ, ਜਾਣੋ ਕੀ ਲਿਖਿਆ ਖਾਸ

ਨਵੀਂ ਦਿੱਲੀ  : ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ ਕ੍ਰਿਸ ਗੇਲ ਮੈਦਾਨ ‘ਤੇ ਆਪਣੀ ਬੱਲੇਬਾਜ਼ੀ ਤੇ ਮੈਦਾਨ ਦੇ ਬਾਹਰ ਆਪਣੀ ਮਸਤੀ ਲਈ ਖਬਰਾਂ ‘ਚ ਬਣੇ ਰਹਿੰਦੇ ਹਨ। ਇੱਕ ਵਾਰ ਫਿਰ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ। ਕ੍ਰਿਸ ਗੇਲ ਦਾ ਇੱਕ ਫੋਟੋ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਫੋਟੋ ‘ਚ ਉਹ ਪੰਜਾਬੀ ਡੈਡੀ ਬਣੇ ਹੋਏ ਹਨ। ਕ੍ਰਿਸ ਗੇਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਫੋਟੋ ਨੂੰ ਸ਼ੇਅਰ ਕੀਤਾ ਹੈ। ਇਸ ਫੋਟੋ ‘ਚ ਤੁਸੀਂ ਦੇਖ ਸਕਦੇ ਹੋ ਕਿ ਉਹ ਪੱਗ ਬੰਨੀ ਚ ਨਜ਼ਰ ਆ ਰਹੇ ਹਨ। ਕ੍ਰਿਸ ਗੇਲ ਨੇ ਇਹ ਤਸਵੀਰ ਸ਼ੇਅਰ ਕਰ ਲਿਖਿਆ- ਕੱਲ ਦੀ ਸ਼ੂਟਿੰਗ ਦੇ ਲਈ ਇੰਤਜ਼ਾਰ ਨਹੀਂ ਕਰ ਸਕਦਾ । ਪੰਜਾਬੀ ਡੈਡੀ ਬਣਨ ਜਾ ਰਿਹਾ ਹਾਂ। ਫੈਂਸ ਵੀ ਗੇਲ ਦੇ ਇਸ ਅੰਦਾਜ਼ ਨੂੰ ਦੇਖ ਕੇ ਬਹੁਤ ਖੁਸ਼ ਹਨ।

ਮੁੱਖ ਮੰਤਰੀ ਘੇਰਨ ਲਈ ਕਿਸਾਨ ਤਿਆਰ !ਚੱਕ ਲਿਆ ਸਮਾਨ, ਮੰਤਰੀ ਨੇ ਵੀ ਕਰਤਾ ਵੱਡਾ ਕੰਮ !ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ!

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੇਲ ਸੋਸ਼ਲ ਮੀਡੀਆ ‘ਤੇ ਚਰਚਾਂ ‘ਚ ਸਨ, ਜਦੋਂ ਉਨ੍ਹਾਂ ਨੇ ਕਾਰ ਦੀ ਤਸਵੀਰ ਸ਼ੇਅਰ ਕੀਤੀ ਸੀ। ‘ਯੂਨੀਵਰਸ ਬੌਸ’ ਦੇ ਨਾਂ ਨਾਲ ਮਸ਼ਹੂਰ ਗੇਲ ਆਪਣੀ ਧਮਾਕੇਦਾਰ ਬੱਲੇਬਾਜ਼ੀ ਤੋਂ ਇਲਾਵਾ ਮਜ਼ਾਕੀਏ ਅੰਦਾਜ਼ ਦੇ ਲਈ ਵੀ ਜਾਣੇ ਜਾਂਦੇ ਹਨ। ਗੇਲ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੇ ਹਨ। ਆਈ. ਪੀ. ਐੱਲ. ਦੇ ਮੁਅੱਤਲ ਹੋਣ ਤੋਂ ਬਾਅਦ ਗੇਲ ਇਕ ਬਾਰ ਫਿਰ ਵੈਸਟਇੰਡੀਜ਼ ਦੀ ਨੈਸ਼ਨਲ ਟੀਮ ਵਲੋਂ ਖੇਡਦੇ ਹੋਏ ਨਜ਼ਰ ਆਉਣਗੇ। ਗੇਲ ਆਸਟਰੇਲੀਆ ਵਿਰੁੱਧ ਸੀਰੀਜ਼ ‘ਚ ਵੈਸਟਇੰਡੀਜ਼ ਵਲੋਂ ਖੇਡਣਗੇ। ਆਸਟਰੇਲੀਆ ਦੀ ਟੀਮ ਵੈਸਟਇੰਡੀਜ਼ ਦੌਰੇ ‘ਤੇ 3 ਵਨ ਡੇ ਤੇ 5 ਟੀ-20 ਮੈਚਾਂ ਦੀ ਸੀਰੀਜ਼ ਖੇਡਣ ਵਾਲੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button