ਚੰਡੀਗੜ੍ਹ, 5 ਅਪ੍ਰੈਲ, 2023: ਕੌਮੀ ਇੰਨਸਾਫ ਮੋਰਚੇ ਵਲੋਂ ਸਿੱਖ ਵਿਦਵਾਨਾਂ ਨਾਲ ਗੁਰੂਦੁਆਰਾ ਸਿੰਘ ਸਭਾ ਸੈਕਟਰ 7 ਚੰਡੀਗੜ੍ਹ ਵਿਖੇ ਇੱਕ ਵਿਸੇ਼ਸ਼ ਇਕੱਤਰਤਾ ਹੋਈ, ਜਿਸ ਵਿਚ ਪੰਜਾਬ ਅਤੇ ਪੰਥਕ ਮੁੱਦਿਆ ’ਤੇ ਵਿਚਾਰ ਵਟਾਂਦਰਾ ਹੋਇਆ ਅਤੇ ਭਵਿੱਖ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ , ਇਸ ਬਾਰੇ ਵੀ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ਅਤੇ ਨਾਲ ਹੀ ਚਿੰਤਾਂ ਜ਼ਾਹਿਰ ਕੀਤੀ ਗਈ ਕਿ ਪੰਜਾਬ ਦੀ ਉਪਜਾਉ ਧਰਤੀ ਨੁੰ ਸਰਕਾਰਾ ਨੇ ਜ਼ਹਿਰੀਲਾ ਬਣਾ ਦਿੱਤਾ ਹੈ । ਜਿਸ ਤਰ੍ਹਾਂ ਖੇਤੀ ਲਈ ਮੁਫਤ ਬਿਜਲੀ ਕਰਕੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ।ਉਸ ਨਾਲ ਪੰਜਾਬ ਦੀ ਧਰਤੀ ਅਗਲੇ ਵੀਹਾ ਸਾਲਾ ਵਿਚ ਰੇਗਿਸਤਾਨ ਬਣ ਜਾਵੇਗੀ ।ਇਸ ਗੱਲ ’ਤੇ ਵੀ ਚਿੰਤਾਂ ਜ਼ਾਹਿਰ ਕੀਤੀ ਗਈ ਕਿ ਸਾਡੇ ਬੱਚੇ ਪੰਜਾਬ ਦੀ ਧਰਤੀ ਛੱਡ ਕੇ ਵਿਦੇਸ਼ਾ ਵੱਲ ਜਾ ਰਹੇ ਹਨ ਅਤੇ ਮੌਜੂਦਾ ਸਰਕਾਰ ਵੀ ਨਸਿ਼ਆ , ਭ੍ਰਿਸਟਾਚਾਰ ਅਤੇ ਬੇਰੁਜਗਾਰੀ ਨੁੰ ਠੱਲ ਨਹੀ ਪਾ ਸਕੀ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆ ਨੁੰ ਸਜ਼ਾਵਾ ਦਵਾ ਸਕੀ ਹੈ ਜਦ ਕਿ ਇਹਨਾ ਮੁੱਦਿਆ ਨੁੰ ਲੈ ਕੇ ਹੀ ਇਹ ਸਰਕਾਰ ਸੱਤਾ ਵਿਚ ਆਈ ਸੀ। ਅੱਜ ਦੀ ਇਸ ਇਕੱਤਰਤਾ ਵਿਚ ਮਤਾ ਪਾਸ ਕਰਕੇ ਅਜੇਪਾਲ ਸਿੰਘ ਬੰਗਾਂ ਨੁੰ ਵਰਲਡ ਬੈਕਂ ਦਾ ਮੁੱਖੀ ਬਣਨ ’ਤੇ ਵਧਾਈ ਦਿੱਤੀ ਗਈ ਅਤੇ ਨਾਲ ਹੀ ਉਹਨਾਂ ਨੁੰ ਬੇਨਤੀ ਕੀਤੀ ਕਿ ਤਬਾਹੀ ਦੇ ਕੰਢੇ ’ਤੇ ਖੜੇ ਪੰਜਾਬ ਨੁੰ ਸਿੱਖਿਆ, ਸਿਹਤ ਅਤੇ ਪਾਣੀ ਦੇ ਪ੍ਰੋਜੈਕਟ ਲਈ ਵਰਲਡ ਬੈਂਕ ਵਲੋਂ ਵਿੱਤੀ ਮਦਦ ਦਿੱਤੀ ਜਾਵੇ ਤਾਂ ਜੋ ਪੰਜਾਬ ਖੁਸ਼ਹਾਲੀ ਵੱਲ ਵੱਧ ਸਕੇ ।ਅੱਜ ਦੀ ਇਸ ਇਕੱਤਰਤਾ ਵਿਚ ਗੁਰਚਰਨ ਸਿੰਘ , ਭਾਈ ਪਾਲ ਸਿੰਘ ਫਰਾਂਸ , ਐਡਵੋਕੇਟ ਅਮਰ ਸਿੰਘ ਚਾਹਲ ,ਗੁਰਿੰਦਰ ਸਿੰਘ ਬਾਜਵਾ , ਡਾ. ਸਵਰਾਜ ਸਿੰਘ ਪਟਿਆਲਾ , ਗੁਰਤੇਜ ਸਿੰਘ ਆਈ. ਏ. ਐਸ , ਭਾਈ ਹਰਸਿਮਰਨ ਸਿੰਘ ਆਨੰਦਪੁਰ ਸਾਹਿਬ , ਧੰਨਵੰਤ ਸਿੰਘ ਇੰਡੀਅਨ ਐਕਸਪ੍ਰੈਸ , ਕਰਮਜੀਤ ਸਿੰਘ ਪੰਜਾਬੀ ਟ੍ਰਿਬਿਉਨ , ਡਾ਼ ਭਗਵਾਨ ਸਿੰਘ ,ਗੁਰਪ੍ਰੀਤ ਸਿੰਘ , ਗੁਰਨਾਮ ਸਿੰਘ ਸਿੱਧੂ , ਬਾਬੂ ਸਿੰਘ ਬਰਾੜ ,ਐਡਵੋਕੇਟ ਦਿਲਸ਼ੇਰ ਸਿੰਘ , ਜਥੇਦਾਰ ਰਛਪਾਲ ਸਿੰਘ ,ਡਾ. ਗੁਰਪ੍ਰੀਤ ਸਿੰਘ ,ਮਹਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਿੰਦਰ ਕੌਰ ਖੈਹਿਰਾ ,ਗੁਰਚਰਨ ਸਿੰਘ ਪਟਿਆਲਾ, ਸੁਖਦੇਵ ਸਿੰਘ ਧਾਲੀਵਾਲ, ਪ੍ਰਿਤਪਾਲ ਸਿੰਘ ,ਕਮਲਜੀਤ ਸਿੰਘ, ਪਰਮਜੀਤ ਸਿੰਘ , ਓਕਾਰ ਸਿਘ ,ਜਸਵਿੰਦਰ ਪਾਲ ਸਿੰਘ ,ਜੁਝਾਰ ਸਿੰਘ ਧਰਮ ਸਿੰਘ ,ਬੁੱਧ ਸਿੰਘ ਆਦਿ ਹਾਜ਼ਰ ਸਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.