Breaking NewsD5 specialInternationalNewsTop News

ਜਦੋਂ ਮਹਿਲਾ ‘ਤੇ ਅਣਗਿਣਤ ਚੂਹਿਆਂ ਨੇ ਕਰ ਦਿੱਤਾ ਹਮਲਾ, ਕੁਤਰ ਦਿੱਤੇ ਹੱਥ – ਪੈਰ

ਬ੍ਰਿਟੇਨ : ਇਕ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ‘ਤੇ ਸੈਕੜੇ ਚੂਹਿਆਂ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਚੂਹਿਆਂ ਨੇ ਉਸਦੇ ਹੱਥ-ਪੈਰ ਕੱਟਕੇ ਉਸ ਨੂੰ ਜ਼ਖਮੀ ਕਰ ਦਿੱਤਾ। ਮਹਿਲਾ ਦਾ ਕਹਿਣਾ ਹੈ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਰਾਤ ਨੂੰ  ਪਾਰਕ ‘ਚ ਟਹਿਲ ਰਹੀ ਸੀ। ਇਸ ਘਟਨਾ ਮਗਰੋਂ ਬੀਬੀ ਨੇ ਲੋਕਾਂ ਨੂੰ ਰਾਤ ਵੇਲੇ ਪਾਰਕ ਵਿਚ ਨਾ ਜਾਣ ਦੀ ਹਿਦਾਇਤ ਦਿੱਤੀ ਹੈ।ਮੀਡੀਆ ਰਿਪੋਰਟ ਮੁਤਾਬਕ ਲੰਡਨ ‘ਚ ਰਹਿਣ ਵਾਲੀ 43 ਸਾਲਾ ਸੁਸਾਨ ਟ੍ਰੇਫਟਬ 19 ਜੁਲਾਈ ਨੂੰ ਰਾਤ 9 ਵਜੇ ਦੇ ਕਰੀਬ ਨੌਰਥਫੀਲਡਸ ਈਲਿੰਗ ਸਥਿਤ ਬਲੀਡਿਨ ਪਾਰਕ ‘ਚ ਟਹਿਲ ਰਹੀ ਸੀ।

ਲਓ ਕਿਸਾਨਾਂ ਨੇ ਲੈ ਲਿਆ ਬਦਲਾ….! D5 Channel Punjabi

ਉਦੋਂ ਉਸ ਦੀ ਨਜ਼ਰ ਘਾਹ ਵਿਚ ਘੁੰਮਦੇ ਸੈਂਕੜੇ ਚੂਹਿਆਂ ‘ਤੇ ਪਈ। ਇੰਨੇ ਸਾਰੇ ਚੂਹੇ ਇਕੱਠੇ ਦੇਖ ਕੇ ਸੁਸਾਨ ਘਬਰਾ ਗਈ। ਇਸ ਤੋਂ ਪਹਿਲਾਂ ਕਿ ਉਹ ਪਾਰਕ ਵਿਚੋਂ ਨਿਕਲ ਪਾਉਂਦੀ, ਚੂਹਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਰਿਪੋਰਟ ਮੁਤਾਬਕ ਸੁਸਾਨ ਨੇ ਕਿਹਾ ਕਿ ਮੈਂ ਇੰਨੇ ਸਾਰੇ ਚੂਹੇ ਦੇਖ ਕੇ ਘਬਰਾ ਗਈ। ਇਹਨਾਂ ਦੀ ਗਿਣਤੀ 100 ਤੋਂ ਵੱਧ ਹੋਵੇਗੀ। ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੈਂ ਬੀਮਾਰ ਹੋਣ ਜਾ ਰਹੀ ਹਾਂ। ਚੂਹੇ ਮੇਰੇ ਪੈਰਾਂ ‘ਤੇਂ ਰੇਂਗ ਰਹੇ ਸਨ। ਮੈਂ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹਨੇਰੇ ਕਾਰਨ ਇਹ ਦੇਖ ਪਾਉਣਾ ਮੁਸ਼ਕਲ ਸੀ ਕਿ ਚੂਹੇ ਕਿੱਥੋਂ ਆ ਰਹੇ ਸਨ।

ਸਸਪੈਂਡ ਹੋਣ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਦਾ ਵੱਡਾ ਧਮਾਕਾ || D5 Channel Punjabi

ਚੂਹੇ ਮੇਰੇ ਹੱਥ-ਪੈਰ ਕੁਤਰ ਰਹੇ ਸਨ ਅਤੇ ਮੇਰੇ ਸਰੀਰ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਸੁਸਾਨ ਨੇ ਕਿਹਾ ਕਿ ਹਾਦਸੇ ਵਾਲੇ ਦਿਨ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਸ ਤੋਂ ਮਦਦ ਮੰਗਾਂ। ਮੈਂ ਕਦੇ ਕਿਸੇ ਨੂੰ ਇਸ ਤਰ੍ਹਾਂ ਦੇ ਹਮਲੇ ਬਾਰੇ ਗੱਲ ਕਰਦਿਆਂ ਨਹੀਂ ਸੁਣਿਆ ਸੀ। ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਰਾਤ ਵੇਲੇ ਪਾਰਕ ਵਿਚ ਜਾਣ ਤੋਂ ਬਚਣ। ਉੱਥੇ ਈਲਿੰਗ ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਪਾਰਕਾਂ ਆਦਿ ਵਿਚ ਗੰਦਗੀ ਅਤੇ ਬਚੇ ਹੋਏ ਭੋਜਨ ਨੂੰ ਖਾਣ ਲਈ ਜਾਨਵਰ ਅਤੇ ਚੂਹੇ ਆ ਜਾਂਦੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖਾਣੇ ਦਾ ਸਾਮਾਨ ਇੱਧਰ-ਉੱਧਰ ਨਾ ਸੁੱਟਣ ਕਿਉਂਕਿ ਬਚਿਆ ਹੋਇਆ ਭੋਜਨ ਵੀ ਚੂਹਿਆਂ ਨੂੰ ਆਕਰਸ਼ਿਤ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button