ਕੋਵਿਡ ਮਰੀਜ਼ਾਂ ਦਾ ਇਲਾਜ਼ ਕਰ ਰਹੇ ਈਰਾਕ ਦੇ ਹਸਪਤਾਲ ‘ਚ ਲੱਗੀ ਅੱਗ, 15 ਦੀ ਮੌਤ
ਈਰਾਕ : ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਬਗਦਾਦ ਦੇ ਇਕ ਹਸਪਤਾਲ ਵਿਚ ਸ਼ਨੀਵਾਰ ਦੇਰ ਰਾਤ ਆਕਸੀਜਨ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ 24 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਮਕਲ ਕਰਮੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਇਬਨ-ਅਲ-ਖਾਤਿਬ ਹਸਪਤਾਲ ਤੋਂ ਮਰੀਜ਼ਾਂ ਨੂੰ ਬਾਹਰ ਕੱਢਿਆ। ਇਸ ਹਸਪਤਾਲ ਦੇ ਆਈ.ਸੀ.ਯੂ. ਵਿਚ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ।
ਕੇਂਦਰ ਦੀਆਂ ਚੀਕਾਂ ਕਢਵਾਉਣ ਲਈ ਕਿਸਾਨਾਂ ਦਾ ਵੱਡਾ ਐਲਾਨ !ਬਣ ਗਈ ਗੱਲ, ਜੋੜ ਲਈਆਂ ਟਰੈਕਟਰਾਂ ਨਾਲ ਟਰਾਲੀਆਂ !
ਘਟਨਾਸਥਲ ‘ਤੇ ਮੌਜੂਦ ਡਾਕਟਰ ਸਬਾ ਅਲ-ਕੁਜੈ ਨੇ ਕਿਹਾ,”ਮੈਨੂੰ ਨਹੀਂ ਪਤਾ ਕਿ ਕਿੰਨੇ ਲੋਕ ਮਾਰੇ ਗਏ ਹਨ।ਹਸਪਤਾਲ ਵਿਚ ਕਈ ਜਗ੍ਹਾ ਸੜੀਆਂ ਹੋਈਆਂ ਲਾਸ਼ਾਂ ਪਈਆਂ ਹਨ।” ਮੈਡੀਕਲ ਅਤੇ ਸੁਰੱਖਿਆ ਅਧਿਕਾਰੀਆਂ ਮੁਤਾਬਕ 24 ਲੋਕਾਂ ਦੇ ਮਾਰੇ ਜਾਣ ਦੇ ਇਲਾਵਾ ਘੱਟੋ-ਘੱਟ 40 ਲੋਕ ਜ਼ਖਮੀ ਹਨ। ਈਰਾਕੀ ਅਧਿਕਾਰੀਆਂ ਨੇ ਜ਼ਖਮੀਆਂ ਦੀ ਅਧਿਕਾਰਤ ਗਿਣਤੀ ਜਾਰੀ ਨਹੀਂ ਕੀਤੀ ਹੈ। ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਅੱਗ ਲੱਗਣ ਦੇ ਸਮੇਂ ਹਸਪਤਾਲ ਵਿਚ ਘੱਟੋ-ਘੱਟ 150 ਮਰੀਜ਼ ਮੌਜੂਦ ਸਨ।
ਉਗਰਾਹਾਂ ਨੇ ਕੀਤਾ ਅਜਿਹਾ ਐਲਾਨ !ਕੇਂਦਰ ਦੇ ਨਾਲ ਜਥੇਬੰਦੀਆਂ ਵੀ ਹੋਈਆਂ ਹੈਰਾਨ !ਲੈ ਗਿਆ ਸਟੈਂਡ, ਦਿੱਤੀ ਚਿਤਾਵਨੀ !
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅੱਗ ਹਸਪਤਾਲ ਵਿਚ ਘੱਟੋ-ਘੱਟ ਇਕ ਆਕਸੀਜਨ ਸਿਲੰਡਰ ਫਟ ਜਾਣ ਕਾਰਨ ਲੱਗੀ। ਈਰਾਕ ਵਿਚ ਕੋਵਿਜ-19 ਦੇ ਰੋਜ਼ 8000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਰਕਾਰ ਲੋਕਾਂ ਤੋਂ ਟੀਕਾ ਲਗਵਾਉਣ ਦੀ ਅਪੀਲ ਕਰ ਰਹੀ ਹੈ ਪਰ ਦੇਸ ਦੀ ਸਿਹਤ ਵਿਵਸਥਾ ਅਤੇ ਟੀਕਿਆਂ ‘ਤੇ ਭਰੋਸਾ ਨਾ ਹੋਣ ਕਾਰਨ ਲੋਕ ਅੱਗੇ ਨਹੀਂ ਆ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.