Breaking NewsD5 specialInternationalNews

ਬ੍ਰਿਟੇਨ ‘ਚ ਨਿਲਾਮ ਹੋਈ ਮਹਾਤਮਾ ਗਾਂਧੀ ਦੀ ਸੋਨੇ ਦੀ ਪਰਤ ਵਾਲੀ ਐਨਕ, ਕਰੋੜਾਂ ‘ਚ ਲੱਗੀ ਬੋਲੀ

ਲੰਦਨ : ਮਹਾਤਮਾ ਗਾਂਧੀ ਨਾਲ ਜੁੜੀ ਇੱਕ ਐਨਕ ਦੀ ਬ੍ਰਿਟੇਨ ‘ਚ ਨਿਲਾਮੀ ਕੀਤੀ ਗਈ, ਜੋ ਕਰੋੜਾਂ ਰੁਪਏ ਵਿੱਚ ਵਿਕੀ ਹੈ। ਬ੍ਰਿਟੇਨ ਦੇ ਇੱਕ ਨਿਲਾਮੀ ਘਰ ਦੁਆਰਾ ਸੋਨੇ ਦੀ ਪਰਤ ਚੜ੍ਹੀ ਇਸ ਐਨਕ ਦੀ 2,60,000 ਪੌਂਡ(ਕਰੀਬ ਦੋ ਕਰੋੜ 55 ਲੱਖ ਰੁਪਏ) ਵਿੱਚ ਨਿਲਾਮੀ ਕੀਤੀ ਗਈ। ਮੰਨਿਆ ਜਾ ਰਿਹਾ ਹੈ ਇਹ ਐਨਕ ਮਹਾਤਮਾ ਗਾਂਧੀ ਨੇ ਪਹਿਨੀ ਸੀ ਤੇ ਬਾਅਦ ‘ਚ ਇਕ ਪ੍ਰਵਾਰ ਨੂੰ ਬਤੌਰ ਤੋਹਫ਼ਾ ਦੇ ਦਿੱਤਾ ਸੀ। ਐਨਕ ਦੀ ਬੋਲੀ 10-15 ਹਜ਼ਾਰ ਪੌਂਡ (ਲਗਭਗ 9.77-14.66 ਲੱਖ ਰੁਪਏ) ਤੱਕ ਪਹੁੰਚਣ ਦੀ ਸੰਭਾਵਨਾ ਸੀ ਪਰ ਇਹ ਦੋ ਕਰੋੜ ਰੁਪਏ ਤੋਂ ਜ਼ਿਆਦਾ ‘ਚ ਵਿਕਿਆ।

ਹੁਣ ਆਇਆ ਜ਼ਹਿਰੀਲੀ ਸ਼ਰਾਬ ਦਾ ਵੱਡਾ ਸੱਚ,ਫੇਰ ਪੱਤਰਕਾਰ ਨੇ ਵੀ ਦਿਖਾਈ ਪੂਰੀ ਫੁਰਤੀ

ਬ੍ਰਿਟੇਨ ਦੇ ਬ੍ਰਿਸਟਲ ‘ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਐਨਕ ਦੀ ਸ਼ੁੱਕਰਵਾਰ ਨੂੰ ਆਨਲਾਈਨ ਨਿਲਾਮੀ ਹੋਈ। ਮਹਾਤਮਾ ਗਾਂਧੀ ਦੀ ਇਸ ਐਨਕ ਦੀ ਨਿਲਾਮੀ ਈਸਟ ਬ੍ਰਿਸਟਲ ਆਕਸ਼ਨਜ਼ ਏਜੰਸੀ ਵੱਲੋਂ ਹੋਈ। ਜਿਸ ਨੂੰ ਇਕ ਅਮਰੀਕੀ ਕੁਲੈਕਟਰ ਨੇ 2,60,00 ਪੌਂਡ (2 ਕਰੋੜ 55 ਲੱਖ ਰੁਪਏ) ‘ਚ ਖਰੀਦਿਆ। ਮੀਡੀਆ ਰਿਪੋਰਟ ਮੁਤਾਬਕ ਨਿਲਾਮੀਕਰਤਾ ਨੇ ਦੱਸਿਆ ਕਿ ਇਹ ਐਨਕ ਇੰਗਲੈਂਡ ਦੇ ਇਕ ਅਣਪਛਾਤੇ ਬਜ਼ੁਰਗ ਵਿਕ੍ਰੇਤਾ ਦੇ ਪ੍ਰਵਾਰ ਕੋਲ ਸੀ।

🔴 LIVE 🔴ਖਾਲਿਸਤਾਨੀਆਂ ਨੇ ਫੇਰ ਕਰਤਾ ਮੋਗਾ ‘ਚ ਵੱਡਾ ਕਾਂਡ,ਕਾਂਗਰਸ ਪ੍ਰਧਾਨ ਦੀ ਖਿਸਕੀ ਕੁਰਸੀ

ਵਿਕ੍ਰੇਤਾ ਨੂੰ ਪਿਤਾ ਨੇ ਦੱਸਿਆ ਕਿ ਇਹ ਐਨਕ ਉਨ੍ਹਾਂ ਦੇ ਚਾਚਾ ਨੂੰ ਮਹਾਤਮਾ ਗਾਂਧੀ ਨੇ ਉਸ ਸਮੇਂ ਤੋਹਫ਼ੇ ਦੇ ਤੌਰ ‘ਤੇ ਦਿੱਤੀ ਸੀ ਜਦੋਂ ਇਹ ਸਾਲ 1910-30 ‘ਚ ਦਖਣੀ ਅਫ਼ਰੀਕਾ ‘ਚ ਬ੍ਰਿਟਿਸ਼ ਪੈਟਰੋਲੀਅਮ ‘ਚ ਕੰਮ ਕਰਦੇ ਸੀ। ਨਿਲਾਮੀਕਰਤਾ ਮੁਤਾਬਕ ਐਨਕ ਦਾ ਮਾਲਕ ਨਿਲਾਮੀ ਤੋਂ ਪ੍ਰਾਪਤ ਰਾਸ਼ੀ ਨੂੰ ਅਪਣੀ ਲੜਕੀ ਨਾਲ ਵੰਡੇਗਾ।

bbu Maan || Sidhu Moose Wala || Audio Viral || Viral Call Recording

ਮਹਾਤਮਾ ਗਾਂਧੀ ਦੇ ਨਿੱਜੀ ਐਨਕ ਦਾ ਨਿਲਾਮੀ ਆਯੋਜਨ 21 ਅਗਸਤ ਨੂੰ ਹੋਇਆ। ਇਸ ਆਨਲਾਈਨ ਨਿਲਾਮੀ ਨੇ ਪਹਿਲਾਂ ਹੀ ਲੋਕਾਂ ਨੂੰ ਬਹੁਤ ਹੀ ਆਕਰਸ਼ਿਤ ਕੀਤਾ। ਭਾਰਤੀਆਂ ਨੇ ਇਸ ‘ਚ ਵਿਸ਼ੇਸ਼ ਰੁਚੀ ਦਿਖਾਈ। ਇਸ ਐਨਕ ਦੀ ਪਹਿਲਾਂ ਹੀ 6,000 ਪਾਊਂਡ ਦੀ ਆਨਲਾਈਨ ਬੋਲੀ ਲਾਈ ਜਾ ਚੁੱਕੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button