Breaking NewsD5 specialNewsSportsTop News

ਕੋਲਕਾਤਾ ਨਾਈਟ ਰਾਈਡਰਜ਼ ਨੇ ਭਰਤ ਅਰੁਣ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਗੇਂਦਬਾਜ਼ੀ ਕੋਚ ਕੀਤਾ ਨਿਯੁਕਤ

ਕੋਲਕਾਤਾ : ਕੋਲਕਾਤਾ ਨਾਈਟ ਰਾਈਡਰਜ਼ ਨੇ ਸਾਬਕਾ ਭਾਰਤੀ ਗੇਂਦਬਾਜ਼ੀ ਕੋਚ ਭਰਤ ਅਰੁਣ ਨੂੰ ਆਪਣਾ ਨਵਾਂ ਗੇਂਦਬਾਜ਼ੀ ਕੋਚ ਨਿਯੁਕਤ ਕਰ ਦਿੱਤਾ ਹੈ। ਅਰੁਣ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਕੇ.ਕੇ.ਆਰ. ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਪ੍ਰਬੰਧ ਨਿਰਦੇਸ਼ਕ ਵੇਂਕੀ ਮੈਸੂਰ ਨੇ ਕਿਹਾ, ‘ਅਸੀਂ ਭਰਤ ਅਰੁਣ ਨੂੰ ਆਪਣੀ ਟੀਮ ‘ਚ ਗੇਂਦਬਾਜ਼ੀ ਕੋਚ ਦੇ ਤੌਰ ‘ਤੇ ਸ਼ਾਮਲ ਕਰਕੇ ਬਹੁਤ ਉਤਸ਼ਾਹਿਤ ਹਾਂ। ਉਹ ਕਾਫੀ ਤਜ਼ਰਬੇ ਤੇ ਮੁਹਾਰਤ ਦੇ ਨਾਲ ਕੇ. ਕੇ. ਆਰ. ਨਾਲ ਜੁੜਨਗੇ। ਸਾਨੂੰ ਨਾਈਟ ਰਾਈਡਰਜ਼ ਪਰਿਵਾਰ ‘ਚ ਉਨ੍ਹਾਂ ਦਾ ਸਵਾਗਤ ਕਰਕੇ ਖ਼ੁਸ਼ੀ ਹੋ ਰਹੀ ਹੈ।’

ਕੇਜਰੀਵਾਲ ਨੂੰ ਲੱਭਿਆ ਮੁੱਖ ਮੰਤਰੀ ਦਾ ਚੇਹਰਾ? ਲੱਖਾਂ ਲੋਕਾਂ ਨੇ ਕੀਤੀ ਚੋਣ, ਹੁਣ ਕੇਜਰੀਵਾਲ ਪਿਆ ਭੰਬਲਭੁੱਸੇ ’ਚ!

ਅਰੁਣ ਹਾਲ ਤਕ ਰਵੀ ਸ਼ਾਸਤਰੀ ਦੀ ਅਗਵਾਈ ‘ਚ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਸਨ। ਅਰੁਣ ਨੇ ਭਾਰਤ ਲਈ ਦੋ ਟੈਸਟ ਤੇ ਚਾਰ ਵਨ-ਡੇ ਮੈਚ ਖੇਡੇ ਹਨ। ਉਹ ਤਾਮਿਲਨਾਡੂ ਦੇ ਸਫਲ ਘਰੇਲੂ ਕ੍ਰਿਕਟਰ ਰਹੇ ਹਨ। ਅਰੁਣ ਨੇ ਇਕ ਬਿਆਨ ‘ਚ ਕਿਹਾ, ‘ਮੈਂ ਨਾਈਟ ਰਾਈਡਰਜ਼ ਜਿਹੀ ਇਕ ਬੇਹੱਦ ਸਫ਼ਲ ਫ੍ਰੈਂਚਾਈਜ਼ੀ ਦਾ ਹਿੱਸਾ ਬਣਨ ਲਈ ਉਤਸੁਕ ਤੇ ਬਹੁਤ ਉਤਸ਼ਾਹਤ ਹਾਂ।’ ਟੀਮ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਨੇ ਕਿਹਾ, ‘ਮੈਂ ਕੇ. ਕੇ. ਆਰ. ਦੇ ਕੋਚਿੰਗ ਸਟਾਫ਼ ‘ਚ ਬੀ. ਅਰੁਣ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਾ ਹਾਂ। ਉਹ ਕੌਮਾਂਤਰੀ ਕ੍ਰਿਕਟ ‘ਚ ਸਫਲ਼ ਰਹੇ ਹਨ ਤੇ ਮੈਨੂੰ ਯਕੀਨ ਹੈ ਕਿ ਉਹ ਸਾਡੇ ਮੌਜੂਦਾ ਸਹਿਯੋਗੀਆਂ ਦੀ ਮਦਦ ਕਰਨਗੇ। ਮੈਂ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹਾਂ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button