Breaking NewsD5 specialIndiaNewsPunjab

‘ਕੋਰੋਨਾ ਵਾਇਰਸ’ ਦੇ ਦੋ ਸ਼ੱਕੀ ਮਰੀਜ਼ PGI ‘ਚ ਭਰਤੀ ਹੋਣ ਕਾਰਨ ਚੰਡੀਗੜ੍ਹ ‘ਚ ਮਚਿਆ ਹੜਕੰਪ

ਚੰਡੀਗੜ੍ਹ : ਪੀਜੀਆਈ ‘ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ ਭਰਤੀ ਹੋਣ ਨਾਲ ਪ੍ਰਸ਼ਾਸਨ ‘ਚ ਹੜਕੰਪ ਮੱਚ ਗਿਆ। ਇਹਨਾਂ ਵਿੱਚ ਇੱਕ ਮਰੀਜ਼ ਚੰਡੀਗੜ੍ਹ ਸੈਕਟਰ – 20 ਨਿਵਾਸੀ 29 ਸਾਲ ਦਾ ਨੌਜਵਾਨ ਅਤੇ ਦੂਜਾ ਸੈਕਟਰ – 50 ਨਿਵਾਸੀ 30 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ। ਇਹ ਦੋਵੇਂ ਹੀ ਸ਼ੱਕੀ ਕੁਝ ਦਿਨ ਪਹਿਲਾਂ ਹੀ ਇੰਡੋਨੇਸ਼ੀਆ ਤੋਂ ਪਰਤੇ ਸਨ। ਕੋਰੋਨਾ ਦੇ ਲੱਛਣ ਮਿਲਣ ‘ਤੇ ਇਨ੍ਹਾਂ ਨੂੰ ਤੁਰੰਤ ਪੀਜੀਆਈ ਵਿੱਚ ਭਰਤੀ ਕੀਤਾ ਗਿਆ ਹੈ। ਇਨ੍ਹਾਂ ਦੇ ਪਰਿਵਾਰ ਦੀ ਜਾਂਚ ਵੀ ਹੋ ਰਹੀ ਹੈ।

Punjab Vidhan Sabha LIVE | ਬਰਗਾੜੀ ਗਵਾਹ ਦਾ ਪਰਿਵਾਰ ਪਹੁੰਚਿਆ ਵਿਧਾਨ ਸਭਾ, ਕੈਪਟਨ ਹੈਰਾਨ, ਪਿਆ ਪੰਗਾ

ਪੀਜੀਆਈ ਦੀ ਟੀਮ ਨੇ ਮਰੀਜਾਂ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਹੈ। ਨਾਲ ਹੀ ਇਨ੍ਹਾਂ ਦੇ ਸੈਂਪਲ ਜਾਂਚ ਲਈ ਦਿੱਲੀ ਏਮਸ ਨੂੰ ਭੇਜੇ ਗਏ ਹਨ। ਪੀਜੀਆਈ ਦੀ ਟੀਮ ਦਾ ਮੰਨਣਾ ਹੈ ਕਿ ਦੋਵੇਂ ਮਰੀਜ਼ਾਂ ਨੂੰ ਸਰਦੀ ਜੁਕਾਮ ਦੀ ਸ਼ਿਕਾਇਤ ਹੈ। ਹਾਲਾਂਕਿ ਦੋਵਾਂ ਦੇ ਲੱਛਣ ਜ਼ਿਆਦਾ ਗੰਭੀਰ ਨਹੀਂ ਹਨ। ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਟੀਮ ਪੂਰੀ ਸਾਵਧਾਨੀ ਵਰਤ ਰਹੀ ਹੈ। ਇਸ ਤੋਂ ਪਹਿਲਾਂ ਵੀ ਪੀਜੀਆਈ ‘ਚ ਇੱਕ ਸ਼ੱਕੀ ਸਾਹਮਣੇ ਆਇਆ ਸੀ ਪਰ ਇਲਾਜ਼ ਤੋਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ।

ਤਾਂ ਪੰਜਾਬ ‘ਚ ਮਿਲੇਗੀ ਫਰੀ ਬਿਜਲੀ! ਸੁਣੋ ਬਿਜਲੀ ਸਮਝੌਤਿਆਂ ਦਾ ਕੱਚਾ ਚਿੱਠਾ, ਕੇਜਰੀਵਾਲ ਦੀਆਂ ਰੀਸਾਂ!

ਪੀਜੀਆਈ ਵਿੱਚ ਕੋਰੋਨਾ ਵਾਇਰਸ ਦੀ ਜਾਂਚ ਲਈ ਐਡਵਾਂਸਡ ਲੈਬ ਬਣੇਗੀ, ਜਿਸ ‘ਚ ਸ਼ੱਕੀ ਮਰੀਜਾਂ ਦਾ ਜਾਂਚ ਤੋਂ ਬਾਅਦ ਇਲਾਜ ਹੋ ਸਕੇਗਾ। ਅਜੇ ਲੈਬ ਪੂਰੀ ਤਰ੍ਹਾਂ ਨਾਲ ਸੈਟਅੱਪ ਹੋਣ ‘ਚ ਦੋ ਤੋਂ ਤਿੰਨ ਦਿਨ ਲੱਗਣਗੇ। ਲੈਬ ਦੇ ਨਾਲ ਹੀ ਵਾਰਡ ਵੀ ਅਲੱਗ ਹੋਵੇਗਾ। ਇਸ ਤੋਂ ਬਾਅਦ ਪੀਜੀਆਈ ਵਿੱਚ ਚੰਡੀਗੜ੍ਹ ਦੇ ਨਾਲ ਪੰਜਾਬ, ਹਰਿਆਣਾ ਅਤੇ ਜੰਮੂ – ਕਸ਼ਮੀਰ ਸਮੇਤ ਦੂਜੇ ਰਾਜਾਂ ਦੇ ਸ਼ੱਕੀ ਮਰੀਜਾਂ ਨੂੰ ਵੀ ਜਾਂਚ ਤੋਂ ਬਾਅਦ ਇਲਾਜ ਮਿਲੇਗਾ।

Punjab Vidhan Sabha LIVE | ਵਿਧਾਨ ਸਭਾ ਦੇ ਬਾਹਰ ਕਿਸਾਨਾਂ ਦਾ ਪ੍ਰਦਰਸ਼ਨ | ਮਜੀਠੀਆ ਨੇ ਵੀ ਚੁੱਕੇ ਗੁਬਾਰੇ

ਸਿਹਤ ਵਿਭਾਗ ਨੇ ਕੋਰੋਨਾ ਤੋਂ ਬਚਾਅ ਲਈ ਜੋ ਸੁਝਾਅ ਦਿੱਤੇ ਹਨ ਉਨ੍ਹਾਂ ‘ਚ ਸਭ ਤੋਂ ਅਹਿਮ ਹੈ ਕਿ ਬਾਹਰ ਤੋਂ ਜਦੋਂ ਵੀ ਆਓ ਤੁਰੰਤ ਸਾਬਣ ਨਾਲ ਹੱਥ ਧੋ ਲਵੋਂ। ਹੱਥ ਮਿਲਾਉਣ ਤੋਂ ਪਰਹੇਜ ਕਰੋ ਨਮਸਤੇ ਨਾਲ ਕੰਮ ਚਲਾਓ। ਖੰਘਦੇ ਛਿੱਕਦੇ ਸਮੇਂ ਨੱਕ ਅਤੇ ਮੂੰਹ ‘ਤੇ ਰੁਮਾਲ ਅਤੇ ਟਿਸ਼ੂ ਪੇਪਰ ਨਾਲ ਢੱਕ ਕੇ ਰੱਖੋ। ਜਿਨ੍ਹਾਂ ਵਿਅਕਤੀਆਂ ‘ਚ ਕੋਲਡ ਫਲੂ ਦੇ ਲੱਛਣ ਹੋਣ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ। ਮਾਸ ਨੂੰ ਪੂਰੀ ਤਰ੍ਹਾਂ ਨਾਲ ਪਕਾ ਕੇ ਹੀ ਖਾਧਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button