Breaking NewsD5 specialEntertainmentNewsTop News

ਕੋਰੋਨਾ ਨੂੰ ਲੈ ਕੇ ਧਰਮਿੰਦਰ ਨੇ ਸ਼ੇਅਰ ਕੀਤਾ ਵੀਡੀਓ ‘ਨੱਕ ‘ਚ ਦਮ ਕਰ ਰੱਖਿਆ ਹੈ’

ਮੁੰਬਈ : ਕੋਰੋਨਾ ਦਾ ਕਰਿਰ ਦੇਸ਼ ਭਰ ‘ਚ ਫੈਲਿਆ ਹੋਇਆ ਹੈ ਇਹ ਮਹਾਮਾਰੀ ਜਿਸ ਤਰ੍ਹਾਂ ਨਾਲ ਲੋਕਾਂ ਦੀ ਜਾਨ ਲੈ ਰਹੀ ਹੈ ਉਸਨੂੰ ਲੈ ਕੇ ਸਾਰਿਆਂ ਦੇ ਦਿਲਾਂ ‘ਚ ਦਹਿਸ਼ਤ ਹੈ। ਬਾਲੀਵੁਡ ਹੋਵੇ ਜਾਂ ਫਿਰ ਸਧਾਰਨ ਵਿਅਕਤੀ ਹਰ ਕੋਈ ਇਸਦੀ ਚਪੇਟ ਵਿੱਚ ਆ ਰਿਹਾ ਹੈ। ਸਿਤਾਰਿਆਂ ਦੀ ਗੱਲ ਕਰੀਏ ਤਾਂ ਕਈ ਸਿਤਾਰੇ ਅਜਿਹੇ ਹਨ ਜਿਨ੍ਹਾਂ ਨੇ ਮਹਾਮਾਰੀ ਨੂੰ ਮਾਤ ਦੇ ਦਿੱਤੀ ਹੈ ਜਿਸ ‘ਚ ਅਕਸ਼ੇ ਕੁਮਾਰ, ਕਾਰਤਿਕ ਆਰਿਆਨ, ਮਿਲਿੰਦ ਸੋਮਨ, ਸੋਨੂੰ ਸੂਦ, ਰਣਬੀਰ ਕਪੂਰ ਅਤੇ ਹੋਰ ਇਸ ਲਿਸਟ ‘ਚ ਸ਼ਾਮਿਲ ਹਨ ਹੁਣ ਬਾਲੀਵੁਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਸਭ ਦੀ ਸਲਾਮਤੀ ਦੀ ਦੁਆ ਕਰ ਰਹੇ ਹਨ।

ਆਹ ਮੇਅਰ ਨੇ ਦੱਸਤਾ ਹਸਪਤਾਲਾਂ ਦਾ ਸੱਚ!ਦੁੱਖ ਦੀ ਘੜੀ ’ਚ ਬਣਿਆ ਮਸੀਹਾ,ਖੁਸ਼ ਕਰਤੇ ਲੋਕ,ਹੁਣ ਨਹੀਂ ਲੱਗਣਗੇ ਧਰਨੇ!

ਧਰਮਿੰਦਰ ਦਾ ਇਹ ਵੀਡੀਓ ਉਨ੍ਹਾਂ ਦੇ ਇੰਸਟਾਗਰਾਮ ‘ਤੇ ਦੇਖਣ ਨੂੰ ਮਿਲਿਆ, ਜਿਸ ‘ਚ ਉਹ ਕਹਿ ਰਹੇ ਹਨ, “ਦੋਸਤੋ, ਕੋਰੋਨਾ ਨੇ ਤਾਂ ਦੁਨੀਆ ਭਰ ਦੇ ਨੱਕ ‘ਚ ਦਮ ਕਰ ਰੱਖਿਆ ਹੈ। ਮੈਂ ਤਾਂ ਇੱਕ ਦਿਨ ਪਹਿਲਾਂ ਹੀ ਲਾਕਡਾਊਨ ਤੋਂ ਇੱਥੇ ਆ ਗਿਆ ਸੀ ਆਪਣੇ ਫ਼ਾਰਮ ਹਾਊਸ ‘ਤੇ। ਰੋਜ ਖ਼ਬਰਾਂ ਸੁਣਦਾ ਰਹਿੰਦਾ ਹਾਂ ਦੁੱਖ ਹੁੰਦਾ ਹੈ। ਮੈਂ ਦੁਆ ਕਰਦਾ ਹਾਂ ਇਹ ਬਿਮਾਰੀ ਜ਼ਲਦੀ ਖਤਮ ਹੋ ਜਾਵੇ।

ਲਓ ਖੁੱਲ੍ਹ ਗਈ ਹਸਪਤਾਲਾਂ ਦੀ ਪੋਲ, ਧਾਹਾਂ-ਧਾਹਾਂ ਮਾਰ-ਮਾਰ ਰੋਏ ਲੋਕ,ਕੱਢਤਾ ਜਲੂਸ!ਦੇਖੋ ਕੈਪਟਨ ਸਾਬ੍ਹ!

ਉਨ੍ਹਾਂ ਨੇ ਅੱਗੇ ਕਿਹਾ, ਤੁਸੀ ਸਭ ਆਪਣਾ ਖਿਆਲ ਰੱਖਣਾ। ਜਿਵੇਂ – ਜਿਵੇਂ ਹਿਦਾਇਤਾਂ ਮਿਲ ਰਹੀਆਂ ਹਨ। ਤੁਹਾਨੂੰ ਉਸ ਤੇ ਅਮਲ ਕਰਨਾ ਪੈਣਾ ਹੈ ਅਤੇ ਮੇਰੀ ਦੁਆ ਹੈ ਕਿ ਕੋਰੋਨਾ ਤੁਹਾਨੂੰ ਛੂਹਕੇ ਵੀ ਨਾ ਜਾਵੇ। ਸਭ ਠੀਕ ਰਹੋ, ਖੁਸ਼ ਰਹੋ, ਲਵ ਯੂ ਆਲ” । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਕੈਪਸ਼ਨ ‘ਚ ਲਿਖਿਆ, ਸਭ ਠੀਕ ਹੋ ਜਾਵੇਗਾ,ਪੌਜ਼ੀਟਿਵ ਰਹੋ”। ਉਨ੍ਹਾਂ ਦੀ ਇਹ ਪੋਸਟ ਫੈਂਨਜ਼ ਨੂੰ ਬੇਹੱਦ ਪਸੰਦ ਆ ਰਹੀ ਹੈ ਨਾਲ ਹੀ ਉਨ੍ਹਾਂ ਨੂੰ ਲਾਇਕਸ ਅਤੇ ਕੂਮੈਂਟਸ ਦੁਆਰਾ ਬੇਹੱਦ ਪਿਆਰ ਦੇ ਰਹੇ ਹਨ।

 

View this post on Instagram

 

A post shared by Dharmendra Deol (@aapkadharam)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button